ਭੀਖੀ, 25 ਜੁਲਾਈ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਜ਼ਦੂਰ ਮੁਕਤੀ ਮੋਰਚਾ,ਪੰਜਾਬ ਦਾ ਦਿਨ-ਰਾਤ ਦਾ ਧਰਨਾ ਬੀ.ਡੀ.ਪੀ.ਓ ਦਫਤਰ ਅੱਗੇ ਦੂਜੇ ਦਿਨ ਵੀ ਜਾਰੀ ਰਿਹਾ।ਮਨਰੇਗਾ ਤਹਿਤ 200ਦਿਨ ਕੰਮ 600 ਦੀ ਮੰਗ ਨੂੰ ਲਾਗੂ ਕਰਵਾਉਣ, ਪੇਂਡੂ ਮਜਦੂਰਾਂ ਸਿਰ ਸਮੁੱਚਾ ਕਰਜਾ ਮੁਆਫ ਕਰਵਾਉਣ ਨੂੰ ਲੇਕੇ ਅਤੇ ਭੀਖੀ ਬਲਾਕ ਵਿੱਚ ਮਨਰੇਗਾ ਵਿੱਚ ਹੋ ਰਹੀ ਪੇਂਡੂ ਧਨਾਢਾਂ ਦੀ ਸਿਆਸੀ ਦਖ਼ਲ ਅੰਦਾਜੀ ਦੇ ਖਿਲਾਫ, ਬੀ.ਡੀ.ਪੀ.ਓ ਦਫ਼ਤਰ ਵੱਲੋਂ ਮਜ਼ਦੂਰਾਂ ਦੀ ਮਿਹਨਤ ਦੀ ਪੂਰੀ ਰਾਸ਼ੀ ਨਾ ਦੇਣ ਅਤੇ ਮਜ਼ਦੂਰਾਂ ਦੀ ਮਨਰੇਗਾ ਵਿੱਚ ਕੀਤੀਆਂ ਜਾ ਰਹੀ ਘਪਲੇਬਾਜ਼ੀ ਅਤੇ ਸ੍ਰੀਮਤੀ ਭਗਵੰਤ ਕੋਰ ਬੀ.ਡੀ.ਪੀ.ਓ ਭੀਖੀ ਦੇ ਤਾਨਾਸ਼ਾਹੀ ਰੁੱਖ ਦੇ ਖਿਲਾਫ਼ ਧਰਨਾ ਦਿੱਤਾ ਜਾ ਰਿਹਾ ਹੈ।
ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਅਤੇ ਮਜਦੂਰ ਮੁਕਤੀ ਮੋਰਚਾ ਆਗੂ ਬੱਲਮ ਢੈਪਈ,ਗੁਲਾਬ ਖੀਵਾ,ਭੂਰਾ ਸਿੰਘ ਸਮਾਂਓ ਨੇ ਕਿਹਾ ਕਿ ਮਨਰੇਗਾ ਦਾ ਕੰਮ ਮਜ਼ਦੂਰਾਂ ਨੂੰ ਐਕਟ ਤਹਿਤ ਨਹੀ ਦਿੱਤਾ ਜਾ ਰਿਹਾ।ਉਹਨਾ ਕਿਹਾ ਕਿ ਕੰਮ ਲਈ ਮਜ਼ਦੂਰਾਂ ਨੂੰ ਖੱਲਜ-ਖੁਆਰ ਹੋਣਾ ਪੈ ਰਿਹਾ ਹੈ, ਦੂਜੇ ਪਾਸੇ ਬੀ.ਡੀ.ਪੀ.ਓ ਨੇ ਮਜ਼ਦੂਰਾਂ ਪ੍ਰਤੀ ਤਾਨਾਸ਼ਾਹੀ ਰੁੱਖ ਅਪਣਾਇਆ ਹੋਇਆ ਹੈ।ਜਿਸ ਨੂੰ ਕਦੇ ਬਰਦਾਸ਼ਿਤ ਨਹੀ ਕੀਤਾ ਜਾਵੇਗਾ।ਉਹਨਾ ਕਿਹਾ ਕਿ 31 ਜੁਲਾਈ ਨੂੰ ਜਿਲ੍ਹਾ ਪੱਧਰੀ ਇਕੱਠ ਕੀਤਾ ਜਾਵੇਗਾ।ਇਸ ਸਮੇਂ ਮੇਲਾ ਮੋਹਰ ਸਿੰਘ ਵਾਲਾ, ਬਲਦੇਵ ਸਿੰਘ ਖੀਵਾ, ਦਰਸ਼ਣ ਸਿੰਘ ਭੁਪਾਲ, ਬਹਾਦਰ ਸਿੰਘ ਭੁਪਾਲ ਕਲਾਂ, ਗਾਡਰ ਸਿੰਘ ਹੀਰੋ, ਇਨਕਲਾਬੀ ਨੋਜਵਾਨ ਸਭਾ ਦੇ ਰਾਜਿੰਦਰ ਜਾਫਰੀ ਆਦਿ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media