ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਨੈਸ਼ਨਲ ਹਿਊਮਨ ਰਾਈਟਸ ਐਂਡ ਕਰਾਇਮ ਕੰਟਰੋਲ ਅੋਰਗਨਾਇਜੇਸ਼ਨ ਦੀ ਕੌਰ ਕਮੇਟੀ ਵੱਲੋਂ ਅਤੇ
ਨੈਸ਼ਨਲ ਚੇਅਰਮੈਨ ਮੋਹਿਤ ਅਨਵਾਸੀਨ ਵੱਲੋਂ ਜਰਮਨਜੀਤ ਸਿੰਘ ਬਾਠ ਨੂੰ ਪੰਜਾਬ ਦਾ ਨਵਾਂ ਪ੍ਰਧਾਨ ਥਾਪਿਆ ਗਿਆ।ਇਸ ਨਿਯੁੱਕਤੀ ਉਪਰੰਤ ਕੱਲ ਅੰਮ੍ਰਿਤਸਰ ਪੁੱਜਣ `ਤੇ ਜਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਅਤੇ ਸੁਖਵੰਤ ਸਿੰਘ ਕਾਨਪੁਰੀਆ ਐਡਵੋਕੇਟ ਸ਼ਸ਼ੀਵਰੀ ਸ਼ਰਮਾ ਅਤੇ ਰਾਜ ਸਿੰਘ ਰਾਜੂ, ਅੰਗਰੇਜ਼ ਸਿੰਘ ਵੱਲੋਂ ਸਮੁੱਚੀ ਟੀਮ ਨੇ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ।ਨਵ-ਨਿਯੁਕਤ ਪ੍ਰਧਾਨ ਨੇ ਸਾਰੀ ਟੀਮ ਨੂੰ ਵਿਸ਼ਵਾਸ਼ ਦਿਵਾਇਆ ਕਿ ਮਨੁੱਖਤਾ ਦੀ ਭਲਾਈ ਦੇ ਕੰਮ ਪਹਿਲ ਦੇ ਅਧਾਰ `ਤੇ ਕੀਤੇ ਜਾਣਗੇ ਅਤੇ ਜਿਥੇ ਵੀ ਨੈਸ਼ਨਲ ਹਿਊਮਨ ਰਾਈਟਸ ਦੀ ਲੋੜ ਹੋਵੇਗੀ ਸਾਰੀ ਟੀਮ ਉਥੇ ਹਾਜ਼ਰ ਹੋਵੇਗੀ।
ਇਸ ਮੌਕੇ ਕੌਸਲਰ ਸਰਬਜੀਤ ਸਿੰਘ ਲਾਟੀ, ਸੁਖਵੰਤ ਸਿੰਘ ਕਾਨਪੁਰੀਆ, ਰਾਜ ਸਿੰਘ ਰਾਜੂ, ਕਿਸ਼ੋਰ ਕੁਮਾਰ, ਕਰਨਜੀਤ, ਹਰਵਿੰਦਰ ਸਿੰਘ, ਜਤਿੰਦਰ ਸਿੰਘ, ਪ੍ਰੋਫੈਸਰ ਪਰਮੀਰ, ਅੰਗਰੇਜ਼ ਸਿੰਘ ਕਸਿਸ ਸ਼ਰਮਾ, ਸੂਰਜ ਵਧਵਾ, ਡਾ. ਰਾਜਾ, ਸੁਖਜਿੰਦਰ ਰਾਜੂ, ਗੁਰਜੰਟ ਸਿੰਘ, ਗਿਰਿਸ਼ ਮਦਾਨ, ਸ਼ੁਸ਼ਾਂਤ ਸ਼ਾਹੀ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media