Friday, August 14, 2026

ਯੂਨੀਵਰਸਿਟੀ ਦੇ ਐਮ. ਪਲੈਨਿੰਗ ਕੋਰਸ `ਚ ਦਾਖਲੇ ਲਈ ਮੰਗੀਆਂ ਅਰਜੀਆਂ

ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰੰਘ ਖੂਰਮਣੀਆਂ) – ਗੁਰੂ ਨਾਨਕ ਦੇਵ ਯੂੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਅਧੀਨ ਐਮ.ਪਲੈਨਿੰਗ (ਬੁਨਿਆਦੀ ਢਾਂਚਾ) ਕੋਰਸ ਦੀਆਂ ਕੁੱਝ ਖਾਲੀ ਸੀਟਾਂ ਲਈ ਦਾਖਲਾ ਕੌਂਸਲਿੰਗ 9 ਅਗਸਤ ਨੂੰ ਹੋਵੇਗੀ।
 ਡਿਪਾਰਟਮੈਂਟ ਦੇ ਮੁਖੀ ਡਾ. ਕਿਰਨਦੀਪ ਸੰਧੂੂ ਨੇ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਨੇ ਇਸ ਕੋਰਸ ਵਿੱਚ ਦਾਖਲਾ ਲੈਣਾ ਹੈ, ਉਹ ਅਗਸਤ 8, 2018 ਜਾਂ ਇਸ ਤੋਂ ਪਹਿਲਾਂ ਆਪਣੀ ਅਰਜ਼ੀ ਜਮ੍ਹਾਂ ਕਰਾ ਸਕਦੇ ਹਨ।ਉਨ੍ਹਾਂ ਨੇ ਕਿਹਾ ਕਿ ਯੂੂਨੀਵਰਸਿਟੀ ਦੀ ਵੈਬਸਾਈਟ ਜਾਂ ਵਿਭਾਗ ਤੋਂ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।ਉਨ੍ਹਾਂ ਨੇ ਕਿਹਾ ਕਿ ਉਮੀਦਵਾਰਾਂ ਨੂੰ ਆਪਣੇ ਅਸਲੀ ਸਰਟੀਫਿਕੇਟ ਨਾਲ ਲੈ ਕੇ ਕੌਂਸਲਿੰਗ ਲਈ ਆਉਣ ਅਤੇ ਚੁਣੇ ਉਮੀਦਵਾਰਾਂ ਨੂੰ ਫ਼ੀਸ ਮੌਕੇ `ਤੇ ਜਮ੍ਹਾ ਕਰਾਉਣਾ ਹੋਵੇਗਾ।

 

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply