Wednesday, July 29, 2026

ਦੀਪ ਦਵਿੰਦਰ ਸਿੰਘ ਨੂੰ ਮਿਲੇਗਾ `ਕਥਾਕਾਰ ਤਲਵਿੰਦਰ ਸਿੰਘ ਯਾਦਗਾਰੀ ਪੁਸਰਕਾਰ`

ਜੰਡਿਆਲਾ, 3 ਅਗਸਤ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸ਼੍ਰੋਮਣੀ ਪੰਜਾਬੀ ਸਹਿਤ ਸਭਾ ਜੰਡਿਆਲਾ ਗੁਰੂ ਵੱਲੋਂ ਸਥਾਨਕ ਸਹਿਤ ਸਭਾਵਾਂ ਦੇ ਸਹਿਯੋਗ

Deep Davinder Singh

ਨਾਲ ਸ਼ੁਰੂ ਕੀਤਾ “ਕਥਾਕਾਰ ਤਲਵਿੰਦਰ ਸਿੰਘ ਯਾਦਗਾਰੀ ਪੁਸਰਕਾਰ” ਇਸ ਵਾਰ ਬਹੁ-ਚਰਚਿਤ ਕਹਾਣੀਕਾਰ ਦੀਪ ਦਵਿੰਦਰ ਸਿੰਘ ਨੂੰ ਪ੍ਰਦਾਨ ਕੀਤਾ ਜਾ ਰਿਹਾ ਹੈ।
    ਸਭਾ ਦੇ ਪ੍ਰਧਾਨ ਤਰਲੋਕ ਸਿੰਘ ਦਿਵਾਨਾ, ਸ਼ੈਲਿੰਦਰਜੀਤ ਸਿੰਘ ਰਾਜਨ ਤੇ ਸੁਰਿੰਦਰ ਚੌਹਕਾ ਦੀ ਸੂਚਨਾ ਮੁਤਾਬਿਕ ਸਭਾ ਵੱਲੋਂ ਸ਼ੁਰੂ ਕੀਤਾ ਗਿਆ।ਦੀਪ ਦਵਿੰਦਰ ਸਿੰਘ ਦੇ ਕਥਾ ਸੰਗ੍ਰਹਿ “ਧੁੱਪ ਛਾਂ ਤੇ ਰੁੱਖ” ਨੂੰ ਦਿੱਤਾ ਜਾਣ ਵਾਲਾ ਵੱਕਾਰੀ ਪਲੇਠਾ ਪੁਰਸਕਾਰ 5 ਜੁਲਾਈ ਐਤਵਾਰ ਸਥਾਨਕ ਸੰਤ ਡੇਅ ਬੋਡਿੰਗ ਸਕੂਲ ਵਿਖੇ ਹੋ ਰਹੇ ਸਾਵਣ ਕਵੀ ਦਰਬਾਰ ਮੌਕੇ ਦਿੱਤਾ ਜਾ ਰਿਹਾ ਹੈ।ਅੰਮ੍ਰਿਤਸਰ ਜਿਲ੍ਹੇ ਦੀਆਂ ਸਮੁੱਚੀਆਂ ਸਹਿਤ ਸਭਾਵਾਂ ਨਾਲ ਸਬੰਧਤ ਸ਼ਾਇਰਾਂ ਦੀ ਭਰਵੀਂ ਹਾਜ਼ਰੀ `ਚ ਦੀਪ ਤੋਂ ਇਲਾਵਾ ਕਵਿਤਰੀ ਰਿਤੂ ਵਾਸੂਦੇਵ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ।

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply