Wednesday, July 29, 2026

ਡੇਂਗੂ, ਮਲੇਰੀਆ ਤੋਂ ਬਚਾਓ ਲਈ ਕੀਤਾ ਜਾਗਰੂਕ

PPN0408201805ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਡੇਂਗੂ, ਮਲੇਰੀਆ ਤੋਂ ਬਚਾਓ ਅਤੇ ਆਲ਼ੇ ਦੁਆਲੇ ਦੀ ਸਫ਼ਾਈ ਸਬੰਧੀ ਸਿਹਤ ਵਿਭਾਗ ਵੱਲੋਂ ਘਰਾਂ ਵਿੱਚ ਵਾਧੂ ਸਮਾਨ ਅਤੇ ਕੂਲਰਾਂ ਦੀ ਸਫ਼ਾਈ ਕਰਨ ਲਈ ਘਰ-ਘਰ ਜਾ ਕੇ ਜਾਗਰੂਕ ਕੀਤਾ।ਹੈਲਥ ਇੰਸਪਕੈਟਰ ਲੀਲਾ ਰਾਮ ਨੇ ਸਥਾਨਕ ਵਾਰਡ ਨੰ 7 ਦੀਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੇਂਗੂ ਬੁਖਾਰ ਦਾ ਮੱਛਰ ਸਾਡੇ ਘਰਾਂ ਦੇ ਅੰਦਰ, ਬਾਹਰ ਸਾਫ਼ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਹ ਆਮ ਤੌਰ ’ਤੇ ਦਿਨ ਸਮੇਂ ਲੜਦਾ ਹੈ।ਤੇਜ਼ ਬੁਖਾਰ, ਸਿਰ ਦਰਦ, ਜੋੜਾਂ ਅਤੇ ਹੱਡੀਆਂ ਵਿੱਚਅਸਿਹ ਦਰਦ ਅਤੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚੋਂ ਖ਼ੂਨ ਜਲਣਾ ਆਦਿ ਇਸ ਬੁਖ਼ਾਰ ਦੇ ਮੁੱਖ ਲੱਛਣ ਹਨ।ਉਹਨਾ ਲੋਕਾਂ ਨੂੰ ਆਪਣੇ ਘਰਾਂ, ਵਾਧੂ ਪਏ ਕਬਾੜ ਅਤੇ ਕੂਲਰਾਂ ਦੀ ਸਫ਼ਾਈ ਵੱਲ ਵੱਧ ਧਿਆਨ ਦੇਣ ਲਈ ਜ਼ੋਰ ਦਿੱਤਾ ਤੇ ਕਿਹਾ ਜੇਕਰ ਕਿਸੇ ਦੇ ਘਰ ਵਿੱਚਡੇਂਗੂ ਦਾ ਲਾਰਵਾ ਪਾਇਆ ਜਾਂਦਾ ਹੈ। ਸਿਹਤ ਵਿਭਾਗ ਤਰਫੋਂ ਤੁਰੰਤ ਚਲਾਨ ਕੱਟਣ ਦਾ ਹੁਕਮ ਹੈ।ਇਸ ਮੌਕੇ ਸਿਹਤ ਕਰਮਚਾਰੀ ਤਰਸੇਮ ਸਿੰਘ ਯਾਦਵਿੰਦਰ ਸਿੰਘ, ਸੱਤੀ ਭੀਖੀ, ਰੂਪ ਸਿੰਘ ਆਦਿ ਹਾਜ਼ਰ ਸਨ।

 

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply