ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ- ਸੰਧੂ) – ਛੇਹਰਟਾ ਸਾਹਿਬ ਦੀ ਭੱਲਾ ਕਲੌਨੀ ਵਿਖੇ ਸਥਿਤ ਦੂਸਰੀ ਪਾਰਕ ਨੂੰ ਇਲਾਕਾ ਨਿਵਾਸੀਆਂ ਨੇ ਬਿਨ੍ਹਾਂ ਕਿਸੀ ਸਰਕਾਰੀ ਜਾਂ ਗੈਰ ਸਰਕਾਰੀ ਸਹਾਇਤਾ ਦੇ ਅਜਿਹੀ ਅਕਰਸ਼ਕ ਦਿੱਖ ਦਿੱਤੀ ਹੈ। ਇਹ ਪਾਰਕ ਸੈਰ ਕਰਨ ਵਾਲਿਆਂ, ਯੋਗਾ ਕਰਨ ਵਾਲਿਆਂ ਤੇ ਖਾਸ ਤੌਰ ਤੇ ਮਾਸੂਮੀਅਤ ਦੇ ਪੈਮਾਨੇ ਵਿੱਚ ਤਰਾਸ਼ੇ ਨੰਨੇ੍ਹ-ਮੁੰਨ੍ਹੇ ਖਿਡਾਰੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਛੇਹਰਟਾ ਦੇ ਵਿੱਚ ਅਜਿਹੀ ਦਿਖ ਵਾਲੀ ਆਪਣੀ ਕਿਸਮ ਦੀ ਇਹ ਪਹਿਲੀ ਪਾਰਕ ਹੈ। ਜਿਸ ਤੋਂ ਸਹਿਜੇ ਹੀ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਅਗਰ ਸ਼ਹਿਰ ਦੀਆਂ ਸਾਰੀਆਂ ਹੀ ਪਾਰਕਾਂ ਅਜਿਹਾ ਰੂਪ ਧਾਰਨ ਕਰ ਲੈਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਗੁਰੂ ਦੀ ਪਾਕ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਗੰਦੇ ਤੇ ਜ਼ਹਿਰਲੇ ਵਾਤਾਵਰਨ ਤੋਂ ਨਿਜ਼ਾਤ ਮਿਲ ਜਾਵੇਗੀ। 
ਪਾਰਕ ਦੇ ਨੇੜੇ ਰਹਿਣ ਵਾਲਿਆਂ ਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਸਾਂਝੇ ਤੌਰ `ਤੇ ਯਤਨ ਕਰਕੇ ਜਿਥੇ ਇਸ ਪਾਰਕ ਵਿੱਚ ਵੱਖ-ਵੱਖ ਪ੍ਰਕਾਰ ਦੇ ਜਿੱਥੇ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਗਏ ਹਨ, ਉਥੇ ਵਧੀਆ ਕਿਸਮ ਦਾ ਘਾਹ ਲਗਾਉਣ ਦੇ ਨਾਲ-ਨਾਲ ਅਕਾਰਸ਼ਕ ਦਿਖ ਵਾਲੇ ਫੁੱਲ-ਬੂਟੇ ਵੀ ਲਗਾਏ ਗਏ ਹਨ।ਇਸ ਦੀ ਸੇਵਾ ਸੰਭਾਲ ਵਿੱਚ ਲੱਗੀ ਇਲਾਕਾ ਨਿਵਾਸੀਆਂ ਦੀ ਸਰਵ ਪ੍ਰਵਾਨਿਤ ਕਮੇਟੀ ਮੈਂਬਰਾਂ ਦੇ ਵੱਲੋਂ ਇਸ ਦੀ ਦੇਖ-ਭਾਲ ਤੇ ਰੱਖ ਰਖਾਵ ਲਈ ਸਿਰਤੋੜ ਯਤਨ ਕੀਤੇ ਜਾਂਦੇ ਹਨ ਤੇ ਲੋੜ ਪੈਣ ਤੇ ਹੋਰਨਾਂ ਤੋਂ ਵੀ ਮਦਦ ਲਈ ਜਾਂਦੀ ਹੈ। ਜਦੋਂ ਕਿ ਸਾਫ-ਸਫਾਈ ਮਿਲ ਕੇ ਕੀਤੀ ਜਾਂਦੀ ਹੈ।ਪਾਰਕ ਦੀ ਸੇਵਾ ਸੰਭਾਲ ਵਿੱਚ ਲੱਗੇ ਸੇਵਾਦਾਰਾਂ ਵੱਲੋਂ ਪਾਰਕ ਵਿੱਚ ਕਿਸੇ ਵੀ ਕਿਸਮ ਦੀ ਸਰਕਾਰੀ ਜਾਂ ਗੈਰ ਸਰਕਾਰੀ, ਰਾਜਨੀਤਿਕ ਜਾਂ ਗੈਰ ਰਾਜਨੀਤਿਕ ਤੇ ਧਾਰਮਿਕ ਜਾਂ ਗੈਰ ਧਾਰਮਿਕ ਸਰਗਰਮੀਆਂ ਤੋਂ ਮੁਕੰਮਲ ਗੁਰੇਜ਼ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
ਕੁੱਲ ਮਿਲਾ ਕੇ ਇਹ ਪਾਰਕ ਜਿੱਥੇ ਯੋਗਾ ਤੇ ਸੈਰ ਕਰਨ ਵਾਲਿਆਂ ਲਈ ਤੋਂ ਇਲਾਵਾ ਮਹਿਲਾਵਾਂ, ਬਜ਼ੁਰਗਾਂ ਤੇ ਬੱਚਿਆਂ ਲਈ ਬੇਹੱਦ ਲਾਹੇਵੰਦ ਹੈ।ਲੁੱਡੋ ਤੇ ਕੈਰਮ ਬੋਰਡ ਖਿਡਾਰੀ ਵੀ ਇਥੇ ਖੇਡ ਲੁਤਫ ਲੈਂਦੇ ਦੇਖੇ ਜਾ ਸਕਦੇ ਹਨ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media