ਪਠਾਨਕੋਟ, 5 ਅਗਸਤ (ਪੰਜਾਬ ਪੋਸਟ ਬਿਊਰੋ) -ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਾਲਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 5 ਤੋਂ 7 ਅਗਸਤ ਤੱਕ ਚੱਲਣ
ਵਾਲੇ ਮਾਈਗੇ੍ਰਟਰੀ ਪਲਸ ਪੋਲਿਓ ਪਹਿਲੇ ਰਾਊਂਡ ਦੀ ਜਿਲੇ੍ ਅੰਦਰ ਅੱਜ ਸ਼ੁਰੂਆਤ ਕੀਤੀ ਗਈ।ਇਸ ਤਿੰਨ ਦਿਨਾਂ ਮੁਹਿੰਮ ਦਾ ਨਿਰੀਖਣ ਕਰਨ ਲਈ ਵਿਸ਼ੇਸ਼ ਤੌਰ `ਤੇ ਸਟੇਟ ਇਮੂਨਾਈਜੇਸ਼ਨ ਅਫਸਰ ਡਾ. ਜੀ. ਬੀ ਅੱਜ ਪਠਾਨਕੋਟ ਪਹੁੰਚੇ।ਜਿਲਾ੍ਹ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ `ਮਿਸ਼ਨ ਤੰਦਰੁਸਤ ਪੰਜਾਬ` ਤਹਿਤ ਜਿਲੇ ਨੂੰ ਪੋਲਿਓ ਮੁਕਤ ਰੱਖਣ ਲਈ ਸਿਹਤ ਵਿਭਾਗ ਪਠਾਨਕੋਟ ਵਲੋ ਇਸ ਰਾਊਂਡ ਦੌਰਾਨ ਮਾਈਗੇ੍ਰਟਰੀ ਅਬਾਦੀ ਦੇ 0 ਤੋ 5 ਸਾਲ ਤੱਕ ਦੇ 4093 ਬੱਚਿਆਂ ਨੂੰ ਦੋ ਬੂੰਦਾ ਜ਼ਿੰਦਗੀ ਦੀਆਂ ਪਿਲਾਈਆਂ ਜਾਣਗੀਆਂ।ਉਨਾਂ ਦੱਸਿਆ ਕਿ ਇਸ ਵੇਲੇ ਜਿਲੇ੍ ਅੰਦਰ ਲੱਗਭਗ 20 ਉਸਾਰੀ ਅਧੀਨ ਬਿਲਡਿੰਗਾਂ, 2812 ਝੁੱਗੀਆਂ, 55 ਭੱਠੇ, 4 ਫੈਕਟਰੀਆਂ, 23 ਸਲੱਮ ਖੇਤਰ ਅਤੇ 855 ਗੁੱਜਰਾਂ ਦੇ ਡੇਰੇ ਹਨ ਜਿਨਾਂ ’ਚ ਅੰਦਾਜਨ 28,364 ਮਾਈਗ੍ਰੇਟਰੀ ਅਬਾਦੀ (ਪ੍ਰਵਾਸੀ ਮਜ਼ਦੂਰ) ਰਹਿ ਰਹੀ ਹੈ।ਇਸ ਵਿਸ਼ੇਸ਼ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ 30 ਟੀਮਾਂ ਬਣਾਈਆਂ ਗਈਆਂ ਹਨ, ਜਿਨਾਂ ’ਚ 60 ਵੈਕਸੀਨੈਟਰ ਅਤੇ 12 ਸੁਪਰਵਾਈਜਰ ਲਗਾਏ ਗਏ ਹਨ।ਇਸ ਤੋਂ ਇਲਾਵਾ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਇਸ ਮੁੰਹਿਮ ਦੇ ਨੋਡਲ ਅਫਸਰ ਵਜੋਂ ਨਿਯੁੱਕਤ ਕੀਤਾ ਗਿਆ ਹੈ ਜਿੰਨਾਂ ਦੀ ਦੇਖ-ਰੇਖ ਹੇਠ ਇਹ ਮੁੰਹਿਮ ਅਗਲੇ ਦੌ ਦਿਨ ਤੱਕ ਚਲਾਈ ਜਾਵੇਗੀ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media