Tuesday, March 10, 2026

ਤਰਨ ਤਾਰਨ ਰੋਡ `ਤੇ ਬਣ ਰਹੇ ਐਲੀਵੇਟਿਡ ਰੋਡ ਨਾਲ ਰੁੱਕਦੀ ਆਵਾਜਾਈ ਤੋਂ ਲੋਕ ਤੰਗ ਤੇ ਪ੍ਰੇਸ਼ਾਨ

ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਤਰਨ ਤਾਰਨ ਰੋਡ ਸਥਿਤ ਅੱਪਰਬਾਰੀ ਦੁਆਬ ਨਹਿਰ ਦੇ ਪੁੱਲ ਅਤੇ ਰੇਲਵੇ ਫਾਟਕ PPN0508201815ਉਪਰ ਬਣਾਏ ਜਾ ਰਹੇ ਐਲੀਵੇਟਿਡ ਪੁੱਲ ਕਾਰਣ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਕਾਫੀ ਤੰਗ ਤੇ ਪ੍ਰੇਸ਼ਾਨ ਹਨ।ਬਣ ਰਹੇ ਇਸ ਪੁੱਲ ਨਾਲ ਆਵਾਜਾਈ ਜਾਮ ਲੱਗਣ ਨਾਲ ਟਰੈਫਿਕ ਰੁਕ ਜਾਂਦੀ ਹੈ ਤਾਂ ਸਕੂਲੀ ਬੱਚੇ ਅਤੇ ਦਫਤਰਾਂ ਨੂੰ ਜਾਣ ਵਾਲੇ ਕਰਮਚਾਰੀ ਕਈ ਵਾਰ ਲੇਟ ਹੋ ਜਾਂਦੇ ਹਨ।
ਅੰਮ੍ਰਿਤਸਰ ਤੋਂ ਤਰਨ ਤਾਰਨ ਤੇ ਹਰੀਕੇ ਰਸਤੇ ਸ੍ਰੀ ਗੰਗਾ ਨਗਰ ਨੂੰ ਜਾਣ ਵਾਲੀ ਟ੍ਰੈਫਿਕ ਨੂੰ ਬੇਸ਼ੱਕ ਜੀ.ਟੀ ਰੋਡ ਮਾਨਾਵਾਲਾ ਤੋਂ ਨਵੇਂ ਬਣਾਏ ਗਏ ਨੇਵਂ ਹਾਈਵੇਅ ਵੱਲ ਤਬਦੀਲ ਕੀਤਾ ਗਿਆ ਹੈ। ਲੇਕਿਨ ਤਰਨ ਤਾਰਨ ਰੋਡ ਤੇ ਪੈਂਦੇ ਪਿੰਡਾਂ ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਇਧਰੋਂ ਹੀ ਲੰਘਣਾ ਪੈਂਦਾ ਹੈ।ਇਸ ਤੋਂ ਇਲਾਵਾ ਗੁਰਦੁਆਰਾ ਟਾਹਲਾ ਸਾਹਿਬ ਵਿਖੇ ਸ਼ਨੀਵਾਰ ਤੇ ਐਤਵਾਰ ਦਰਸ਼ਨਾਂ ਨੂੰ ਜਾਣ ਵਾਲੀ ਸੰਗਤ ਨੂੰ ਵੀ ਦਿੱਕਤਾਂ ਪੇਸ਼ ਆਉਂਦੀਆਂ ਹਨ।ਪੁੱਲ ਦੇ ਨਾਲ ਸਰਵਿਸ ਲੇਨ ਨਾ ਬਣਾਏ ਜਾਣ ਕਰ ਕੇ ਜਿਥੇ ਇਸ ਕੱਚੀ ਸੜਕ ` ਚ ਪਏ ਖੱਡਿਆਂ ਅਤੇ ਉਡਦੀ ਧੂੜ `ਤੇ ਮਿੱਟੀ ਤੋਂ ਦੋਪਹੀਆ, ਚਾਰ ਪਹੀਆਂ ਆਦਿ ਵਾਹਣ ਚਾਲਕ ਤੇ ਰਾਹਗੀਰ ਪ੍ਰੇਸ਼ਾਨ ਹਨ, ਉਥੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਧੂੜ ਤੇ ਮਿੱਟੀ ਨਾਲ ਉਨਾਂ ਦਾ ਕੰਮਕਾਜ਼ ਪ੍ਰਭਾਵਿਤ ਹੋ ਰਿਹਾ ਹੈ ਅਤੇ ਵਾਹਣਾਂ ਦੇ ਟਾਇਰਾਂ ਨਾਲ ਪੱਥਰ ਵੀ ਉਹਨਾਂ ਦੀਆਂ ਦੁਕਾਨਾਂ ਵਿੱਚ ਵੱਜਦੇ ਹਨ।ਇਸੇ ਤਰਾਂ ਮੀਂਹ ਪੈਣ ਨਾਲ ਚਿੱਕੜ ਤੇ ਖੜਾ ਹੋਇਆ ਪਾਣੀ ਆਵਾਜਾਈ ਠੱਪ ਕਰ ਕੇ ਰੱਖ ਦਿੰਦਾ ਹੈ।
ਅੱਪਰ ਬਾਰੀ ਦੁਆਬ ਨਹਿਰ `ਤੇ ਪੁਰਾਣੇ ਪੁੱਲ ਦੇ ਨਾਲ ਜੋ ਇੱਕ ਹੋਰ ਨਵਾਂ ਬਣ ਰਿਹਾ ਹੈ।ਉਸ ਲਈ ਪੁਰਾਣੇ ਪੁੱਲ `ਤੇ ਜੋ ਜੇ.ਸੀ.ਬੀ ਮਸ਼ੀਨਾਂ ਤੇ ਬੁਲਡੋਜਰ ਖੜੇ ਹੁੰਦੇ ਹਨ ਤਾਂ ਉਨਾਂ ਨਾਲ ਪੁੱਲ `ਤੇ ਟਰੈਫਿਕ ਰੁੱਕ ਜਾਂਦੀ ਹੈ।ਇਥੋਂ ਲੰਘਦੇ ਰਾਹਗੀਰਾਂ ਸੁਖਬੀਰ ਸਿੰਘ, ਬਲਵਿੰਦਰ ਸਿੰਘ, ਗਗਨਦੀਪ ਸਿੰਘ, ਸਰਬਜੀਤ ਸਿੰਘ, ਮਨੋਹਰ ਲਾਲ, ਪ੍ਰੀਤਮ ਸਿੰਘ, ਦੀਪਕ ਕੁਮਾਰ ਆਦਿ ਨੇ ਕਿਹਾ ਕਿ ਪੁੱਲ ਬਣਾਉਣ ਲਈ ਸਾਈਡਾਂ `ਤੇ ਸਰਵਿਸ ਲੇਨ ਬਣਾਈ ਜਾਵੇ ਤਾਂ ਕਿ ਟਰੈਫਿਕ ਸੁਚਾਰੂ ਢੰਗ ਨਾਲ ਚੱਲਦੀ ਰਹੇ।
 

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply