Saturday, April 25, 2026

ਵਿਦਿਆਰਥੀਆਂ ਅਤੇ ਆਟੋ ਚਾਲਕਾਂ ਨੂੰ ਪੁਲਿਸ ਨੇ ਸਿਖਾਏ ਆਵਾਜਾਈ ਦੇ ਨਿਯਮ

ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਡੀ.ਸੀ.ਪੀ ਟਰੈਫਿਕ ਦਿਲਬਾਗ ਸਿੰਘ ਤੇ ਏ.ਸੀ.ਪੀ ਟ੍ਰੈਫਿਕ ਪ੍ਰਭਜੋਤ ਸਿੰਘ ਵਿਰਕ ਦੀ ਅਗਵਾਈ PPN0908201807ਹੇਠ ਅੰਮਿ੍ਤਸਰ ਗੁਰੂ ਨਗਰੀ ਦੀ ਟ੍ਰੈਫਿਕ ਵਿਵਸਥਾ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਟ੍ਰੈਫਿਕ ਐਜੂਕੇਸ਼ਨ ਸੈਲ ਅਤੇ ਸਾਂਝ ਕੇਂਦਰ ਥਾਣਾ ਰਾਮਬਾਗ ਵਲੋ ਬੱਸ ਸਟੈਂਡ ਅਤੇ ਅੰਮਿ੍ਰਤ ਮਾਡਲ ਸਕੂਲ ਕਟੜਾ ਬੱਗੀਆ ਵਿਖੇ ਸੈਮੀਨਾਰ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਵੱਖ-ਵੱਖ ਆਟੋ ਸਟੈਂਡਾਂ ਦੇ ਆਟੋ ਚਾਲਕਾਂ ਅਤੇ ਸਕੂਲ ਵਿਦਿਆਰਥੀਆ ਨੂੰ ਸਾਂਝ ਕੇਂਦਰ ਦੇ ਏ.ਐਸ.ਆਈ ਪ੍ਰਵੀਨ ਕੁਮਾਰ ਨੇ ਸਾਂਝ ਕੇਂਦਰ ਵਲੋ ਦਿੱਤੀਆ ਜਾ ਰਹੀਆ ਸਹੂਲਤਾਂ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵ ਤੋ ਜਾਣੂ ਕਰਾਇਆ।
            ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਇਸ ਮੋਕੇ ਟ੍ਰੈਫਿਕ ਦੀ ਵੱਧ ਰਹੀ ਸਮੱਸਿਆ, ਦਿਨੋ-ਦਿਨ ਵੱਧ ਰਹੇ ਐਕਸੀਡੈਂਟ ਅਤੇ ਨਵੇਂ ਜਾਰੀ ਹੋਏ ਮੋਟਰ ਵਹੀਕਲ ਐਕਟ ਤੋ ਜਾਣੂ ਕਰਾਇਆ।ਆਟੋ ਚਾਲਕਾ ਨੂੰ ਇਕ ਲਾਈਨ ਵਿੱਚ ਆਟੌ ਖੜ੍ਹੇ ਕਰਨ, ਚੱਲਣ, ਥਾਂ-ਥਾਂ ਬਰੇਕਾਂ ਨਾ ਮਾਰਨ, ਜਿਗ-ਜੈਗ ਤੇ ਆਟੋ ਤੇਜ ਰਫਤਾਰ ਵਿੱਚ ਨਾ ਚਲਾਉਣ ਅਤੇ ਆਟੋ ਦੇ ਕਾਗਜਾਤ ਆਪਣੇ ਕੋਲ ਰੱਖਣ ਲਈ ਕਿਹਾ ਗਿਆ। ਆਟੋਜ਼ ਚਾਲਕਾ ਨੇ ਵੀ ਭਵਿੱਖ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ ਇਸ ਮੋਕੇ ਪਰ ਆਟੋ ਸਟੈਂਡ ਦੇ ਵਿਕਰਮਜੀਤ ਪ੍ਰਧਾਨ ਅਤੇ ਭਾਰੀ ਸੰਖਿਆ ਵਿੱਚ ਆਟੋ ਚਾਲਕ ਮੋਜੂਦ ਸਨ।
            ਇਸ ਤੋ ਇਲਾਵਾ ਉਕਤ ਟੀਮ ਵੱਲੋ ਅੰਮਿ੍ਰਤ ਮਾਡਲ ਸੀਨੀਅਰ ਸੰਕੈਡਰੀ ਸਕੂਲ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਵਿਦਿਆਰਥੀਆ ਨੂੰ ਸਾਂਝ ਕੇਂਦਰ ਵਿੱਚ ਦਿੱਤੀਆ ਜਾ ਰਹੀਆਂ ਸਹੂਲਤਾਂ ਅਤੇ ਨਸ਼ਿਆਂ ਤੋ ਖਬਰਦਾਰ ਕੀਤਾ ਗਿਆ। ਇਸ ਤੋ ਇਲਾਵਾ ਬੱਚਿਆ ਨੂੰ ਸੜਕ `ਤੇ ਸੁਰੱਖਿਅਤ ਚੱਲਣ, ਦੁਰਘਟਨਾਵਾਂ ਤੋ ਬਚਣ ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਬਚਿਆ ਨੇ ਭਵਿਖ `ਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ।
ਇਸ ਮੋਕੇ ਸਕੂਲ ਪ੍ਰਿੰਸੀਪਲ ਕਿ੍ਰਸ਼ਨ ਲਾਲ ਗੁਪਤਾ, ਸਾਂਝ ਕੇਂਦਰ ਦੇ ਮੈਂਬਰ ਅਵਤਾਰ ਸਿੰਘ ਰਾਜੂ, ਅਧਿਆਪਕ ਅਤੇ ਬੱਚੇ ਮੋਜੂਦ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply