Friday, March 27, 2026

ਬਿਜਲੀ ਲਈ ਐਪੀਲਏਟ ਟ੍ਰਿਬਿਊਨਲ ਦੇ ਨਵੇਂ ਚੇਅਰਮੈਨ

ਦਿੱਲੀ, 13 ਅਗਸਤ (ਪੰਜਾਬ ਪੋਸਟ ਬਿਊਰੋ) – ਸ਼੍ਰੀਮਤੀ ਜਸਟਿਸ ਮੰਜੁਲਾ ਚੇਲੂਰ ਨੇ ਅੱਜ ਇਥੇ ਬਿਜਲੀ ਮੰਤਰਾਲੇ ਦੇ ਬਿਜਲੀ ਐਪੀਲਏਟ ਟ੍ਰਿਬਿਊਨਲ ਦੇ ਚੇਅਰਮੈਨ ਵਜੋਂ ਸਹੁੰ ਚੁੱਕੀ।ਇਸ ਤੋਂ ਪਹਿਲਾਂ ਸ੍ਰੀਮਤੀ ਜਸਟਿਸ ਮੰਜੁਲਾ ਚਲੂਰ ਬੰਬਈ ਹਾਈਕੋਰਟ ਦੇ ਚੀਫ਼ ਜਸਟਿਸ ਸਨ। ਜੁਡੀਸ਼ੀਅਲ ਮੈਂਬਰ ਜਸਟਿਸ ਕੇ.ਐਨ ਪਾਟਿਲ, ਤਕਨੀਕੀ ਮੈਂਬਰ ਐਸ.ਡੀ ਦੁਬੇ, ਆਈ.ਜੇ ਕਪੂਰ ਅਤੇ ਬੀ.ਐਨ ਤਾਲੁਕਦਾਰ ਇਸ ਮੌਕੇ ‘ਤੇ ਮੌਜੂਦ ਸਨ। ਟ੍ਰਿਬਿਊਨਲ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਮ.ਜੀ ਰਾਮਚੰਦਰਨ ਨੇ ਬੈਂਚ ਨੂੰ ਦੈਨਿਕ ਕੰਮਕਾਜ ਵਿਚ ਬਾਰ ਦੇ ਮੈਂਬਰਾਂ ਵਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।ਦੱਸਣਯੋਗ ਹੈ ਕਿ ਸ਼੍ਰੀਮਤੀ ਜਸਟਿਸ ਮੰਜੁਲਾ ਚੇਲੂਰ ਕੋਲਕਾਤਾ ਹਾਈਕੋਰਟ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply