ਪਠਾਨਕੋਟ, 13 ਅਗਸਤ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਅੰਦਰ ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ 72ਵੇਂ ਆਜ਼ਾਦੀ ਦਿਵਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਅੱਜ ਅਧੁਨਿਕ ਖੇਡ ਸਟੇਡੀਅਮ ਲਮੀਣੀ (ਪਠਾਨਕੋਟ) ਵਿਖੇ ਮਾਰਚ ਪਾਸਟ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਫੂਲ ਡਰੈਸ ਰਿਹਰਸਲ ਕੀਤੀ ਗਈ, ਜਿਸ ਦਾ ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਆਈ.ਏ.ਐਸ ਨੇ ਨਿਰੀਖਣ ਕੀਤਾ ।
ਵੱਖ-ਵੱਖ ਸਕੂਲਾਂ ਦੇ ਐਨ.ਸੀ.ਸੀ ਕੈਡਿਟਾਂ, ਖਿਡਾਰੀਆਂ, ਪੰਜਾਬ ਪੁਲਿਸ ਦੇ ਜਵਾਨਾਂ, ਆਰਮੀ ਬੈਂਡ, ਹੋਮ ਗਾਰਡ ਦੀ ਟੁਕੜੀ ਅਤੇ ਵੱਖ ਵੱਖ ਸਕੂਲਾਂ ਦੇ ਬੈਂਡ ਟੀਮਾਂ ਨੇ ਮਾਰਚ ਪਾਸਟ ਕੀਤਾ।ਪੀ.ਟੀ ਸ਼ੋਅ, ਕੋਰੀਉਗ੍ਰਾਫੀ, ਪਾਰਟੀਆਂ, ਗਿੱਧਾ ਅਤੇ ਭੰਗੜੇ ਦੀ ਵੀ ਰਿਹਰਸਲ ਕੀਤੀ ਗਈ। 
ਇਸ ਸਮੇਂ ਆਸਵੰਤ ਸਿੰਘ ਧਾਲੀਵਾਲ ਡੀ.ਐਸ.ਪੀ ਨੇ ਓਵਰਆਲ ਪਰੇਡ ਕਮਾਂਡਰ ਵੀ ਵਿਸੇਸ ਰੂਪ ਵਿੱਚ ਹਾਜਰ ਹੋਏ। ਰਿਹਰਸਲ ਦੇ ਦੋਰਾਨ ਵਿਜੈ ਕੁਮਾਰ ਏ.ਐਸ.ਆਈ ਨੇ ਪੰਜਾਬ ਪੁਲਿਸ ਦੀ ਟੁਕੜੀ ਨੂੰ ਗੁਰਦਿਆਲ ਸਿੰਘ ਏ.ਐਸ.ਆਈ ਨੇ ਪੰਜਾਬ ਪੁਲਿਸ ਦੀ ਟੁਕੜੀ ਨੂੰ, ਨੇਰੀਆਂ ਬੈਂਸ ਐਸ.ਆਈ ਮਹਿਲਾ ਪੁਲਿਸ ਦੀ ਟੁਕੜੀ ਨੂੰ ਪ੍ਰੀਤਮ ਚੰਦ ਪਲਟੂਨ ਕਮਾਂਡਰ ਪੰਜਾਬ ਨੇ ਹੋਮਗਾਰਡ, ਐਨ.ਸੀ.ਸੀ ਸੀਨੀਅਰ ਡਿਵੀਜ਼ਨ ਅਤੇ ਐਨ.ਸੀ.ਸੀ ਜੂਨੀਅਰ ਡਿਵੀਜਨ ਦੇ ਕੈਡਿਟਾਂ ਨੇ ਮਾਰਚ ਪਾਸਟ ਕੀਤਾ ਗਿਆ।ਇਸ ਤੋਂ ਇਲਾਵਾ ਰਿਹਰਸਲ ਵਿੱਚ ਆਰਮੀ ਬੈਂਡ ਅਤੇ ਵੱਖ-ਵੱਖ ਸਕੂਲਾਂ ਦੇ ਬੈਂਡ ਨੇ ਵੀ ਮਾਰਚ ਪਾਸਟ ਕੀਤਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ 15 ਅਗਸਤ ਨੂੰ ਪਠਾਨਕੋਟ ਵਿਖੇ ਜ਼ਿਲ੍ਹਾ ਪੱਧਰੀ ਆਜਾਦੀ ਦਿਵਸ ਸਮਾਗਮ ਜੋ ਅਧੁਨਿਕ ਖੇਡ ਸਟੇਡੀਅਮ ਵਿਖੇ ਮਨਾਇਆ ਜਾ ਰਿਹਾ ਹੈ, ਵਿੱਚ ਸ੍ਰੀਮਤੀ ਅਰੁਨਾ ਚੌਧਰੀ ਕੈਬਨਿਟ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਰਾਸ਼ਟਰੀ ਝੰਡ੍ਹਾ ਲਹਿਰਾਉਂਣ ਦੀ ਰਸਮ ਅਦਾ ਕਰਨਗੇ ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media