Thursday, April 23, 2026

ਝੋਨੇ ਦੇ ਦੁਸ਼ਮਣ ਤੇ ਮਿੱਤਰ ਕੀੜਿਆਂ ਬਾਰੇ ਕਿਸਾਨਾਂ ਨੂੰ ਕੀਤਾ ਜਾਗਰੂਕ

ਸਮਰਾਲਾ, 22 ਅਗਸਤ (ਪੰਜਾਬ ਪੋਸਟ – ਕੰਗ) – ਆਤਮਾ ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸਮਰਾਲਾ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾ. ਪਰਮਜੀਤ ਸਿੰਘ ਬਰਾੜ ਅਤੇ ਪ੍ਰੋਜੈਕਟ ਡਾਇਰੈਕਟਰ (ਆਤਮਾ, ਲੁਧਿਆਣਾ) ਜਸਪ੍ਰੀਤ ਸਿੰਘ ਖੇੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਤਮਾ ਅਧੀਨ ਅਗਾਂਹਵਧੂ ਕਿਸਾਨ ਰੁਪਿੰਦਰ ਸਿੰਘ ਦੇ ਖੇਤਾਂ ਵਿੱਚ ਬਾਸਮਤੀ ਵਿੱਚ ਕੀੜੇ ਅਤੇ ਬਿਮਾਰੀਆਂ ਦੇ ਸਰਵਪੱਖੀ ਰੋਕਥਾਮ ਸਬੰਧੀ ਪਿੰਡ ਚਹਿਲਾਂ ਵਿਖੇ ਫਾਰਮ ਸਕੂਲ ਦੂਜਾ ਸੈਸ਼ਨ ਲਗਾਇਆ ਗਿਆ।ਇਸ ਦੀ ਪ੍ਰਧਾਨਗੀ ਡਾ. ਰੰਗੀਲ ਸਿੰਘ ਖੇਤੀਬਾੜੀ ਅਫਸਰ ਸਮਰਾਲਾ ਵੱਲੋਂ ਕੀਤੀ ਗਈ।ਡਾ. ਹਰਜਿੰਦਰ ਕੌਰ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਝੋਨੇ ਦੇ ਦੁਸ਼ਮਣ ਅਤੇ ਮਿੱਤਰ ਕੀੜਿਆਂ ਬਾਰੇ ਜਾਣਕਾਰੀ ਦਿੱਤੀ ਤੇ ਦੁਸ਼ਮਣ ਕੀੜਿਆਂ ਦੀ ਰੋਕਥਾਮ ਸਬੰਧੀ ਜਹਿਰਾਂ ਬਾਰੇ ਦੱਸਿਆ।ਡਾ. ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਐਗਰੋ-ਈਕੋ ਸਿਸਟਮ ਨਾਲ ਕਿਸਾਨਾਂ ਤੋਂ ਮਿੱਤਰ ਅਤੇ ਦੁਸ਼ਮਣ ਕੀੜਿਆਂ ਸਰਵੇ ਕਰਵਾਇਆ ਗਿਆ ਅਤੇ ਬਾਸਮਤੀ ਵਿੱਚ ਐਸੀਫੇਟ, ਟ੍ਰਾਈਸਾਈਕਲਾਜੋਲ, ਕਾਰਬੈਂਡਾਜਿਮ, ਥਾਈਮਿਥਕਿਸਮ, ਟਰਾਈਜੋਫਾਸ ਆਦਿ ਦੇ ਅੰਸ਼ ਨਿਰਧਾਰਤ ਮਾਤਰਾ ਤੋਂ ਵੱਧ ਪਾਏ ਜਾ ਰਹੇ ਹਨ।ਜਿਸ ਕਰਕੇ ਬਾਹਰਲੇ ਮੁਲਕਾਂ ਨੂੰ ਭੇਜਣ ਵਿੱਚ ਸਮੱਸਿਆਵਾਂ ਆ ਰਹੀ ਹੈ।ਇਸ ਲਈ ਉਪਰੋਕਤ ਜਹਿਰਾਂ ਦੀ ਬੇਲੋੜੀ ਵਰਤੋ ਤੋਂ ਗੁਰੇਜ ਕੀਤਾ ਜਾਵੇ।ਸਰਬਜੀਤ ਸਿੰਘ ਬਲਾਕ ਟੈਕਨੋਲਜ਼ੀ ਮੈਨੇਜਰ ਨੇ ਹਾਜਰ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਫਾਰਮ ਸਕੂਲ ਦੇ ਅਗਲੇ 4 ਸੈਸ਼ਨ ਵਿੱਚ ਆਪਣੀ ਹਾਜਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ। ਖੇਤੀਬਾੜੀ ਅਫਸਰ ਡਾ. ਰੰਗੀਲ ਸਿੰਘ ਜੀ ਵੱਲੋਂ ਆਤਮਾ ਅਧੀਨ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੁੰਹੋਜਣਾ ਦਾ ਰੁੱਖ ਲਗਾਇਆ ਗਿਆ ਅਤੇ ਨਾਲ ਹੀ ਕਿਸਾਨਾਂ ਨੂੰ ਰੁੱਖ ਵੰਡੇ ਗਏ।ਅਗਾਂਹਵਧੂ ਕਿਸਾਨ ਸੁਖਜੀਤ ਸਿਘ (ਦੀਵਾਲਾ) ਜੀ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਬਾਰੇ ਕਿਸਾਨਾਂ ਵੀਰਾਂ ਨਾਲ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਵਿਭਾਗ ਵੱਲੋਂ ਤੇਜਿੰਦਰ ਸਿੰਘ ਏ.ਐਸ.ਆਈ, ਗੁਰਚਰਨ ਸਿੰਘ ਤਕਨੀਸ਼ੀਨ ਗ੍ਰੇਡ-1 ਅਤੇ ਕਿਸਾਨਾਂ ਵਿੱਚੋਂ ਜਸਵੀਰ ਸਿੰਘ, ਸੁਖਵਿੰਦਰ ਸਿੰਘ, ਮਲਕੀਤ ਸਿਘ, ਦਿਲਬਾਗ ਸਿੰਘ, ਅਮਨਦੀਪ ਸਿੰਘ, ਪਰਜਿੰਦਰ ਸਿੰਘ, ਬਲਵਿੰਦਰ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।

 

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply