ਅੰਮ੍ਰਿਤਸਰ, 22 ਅਗਸਤ (ਪੰਜਾਬ ਪੋਸਟ- ਸੰਧੂ) – ਸਥਾਨਕ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਸ਼ਤਰੰਜ ਖਿਡਾਰੀਆਂ ਨੇ ਰੋਪੜ ਵਿਖੇ ਆਯੋਜਿਤ ਓਪਨ ਸਟੇਟ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਸੋਨੇ, ਚਾਂਦੀ ਅਤੇ ਤਾਂਬੇ ਦੇ ਮੈਡਲ ਜਿੱਤ ਕੇ ਇਕ ਵਾਰੀ ਫਿਰ ਤੋਂ ਆਪਣਾ ਲੋਹਾ ਮਨਵਾਇਆ ਹੈ।ਸਪਰਿੰਗ ਡੇਲ ਸੀਨੀਅਰ ਸਕੂਲ ਦੇ ਇਨ੍ਹਾਂ ਵਿਦਿਆਰਥੀਆਂ ਨੇ ਇਹ ਮੈਡਲ ਜਿੱਤਣ ਲਈ ਹੋਰ ਰਾਜਾਂ ਤੋਂ ਆਏ 80 ਵਿਦਿਆਰਥੀਆਂ ਨਾਲ ਮੁਕਾਬਲਾ ਕੀਤਾ।
ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਕਿਹਾ ਕਿ ਸਕੂਲ ਦੀ ਪੰਜਵੀ ਜਮਾਤ (ਅੰਡਰ-17 ਲੜਕਿਆ ਦੀ ਸ਼੍ਰੇਣੀ) ਵਿੱਚ ਭਾਵੇਸ਼ ਮਹਾਜਨ ਨੇ ਚੈਂਪਿਅਨਸ਼ਿਪ ਵਿੱਚ ਸੋਨੇ ਦਾ ਮੈਡਲ ਜਿੱਤ ਕੇ ਸਕੂਲ ਦਾ ਸਿਰ ਮਾਣ ਨਾਲ ਉੱਚਾ ਕੀਤਾ, ਜਦਕਿ ਸਕੂਲ ਦੀ 11ਵੀਂ ਜਮਾਤ ਦੇ ਵਿਦਿਆਰਥੀ ਗੌਤਮ ਕੌਤਸ ਨੇ ਲੜਕਿਆਂ ਦੇ ਅੰਡਰ-17 ਸ਼੍ਰੇਣੀ ਵਿੱਚ ਚਾਂਦੀ ਦਾ ਮੈਡਲ, ਸਕੂਲ ਦੀ ਸੱਤਵੀ ਜਮਾਤ ਦੀ ਵਿਦਿਆਰਥਣ ਨਿਤਯਾ ਸਿੰਘਾਨੀਆ ਨੇ ਲੜਕੀਆਂ ਅੰਡਰ-17 ਸ਼੍ਰੇਣੀ ਵਿੱਚ ਤਾਂਬੇ ਦਾ ਮੈਡਲ ਜਿੱਤਿਆ।ਉਨ੍ਹਾਂ ਨੇ ਕਿਹਾ ਕਿ ਤਿੰਨੋਂ ਵਿਦਿਆਰਥੀ ਜਲਦੀ ਹੀ ਆਯੋਜਿਤ ਹੋਣ ਵਾਲੀ ਰਾਸ਼ਟਰ ਪੱਧਰੀ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media