Monday, September 21, 2026

ਬਾਬਾ ਸੁੱਚਾ ਸਿੰਘ ਜੀ ਜਵੱਦੀ ਟਕਸਾਲ ਸਰੂਪ ਸਿੰਘ ਅਲੱਗ ਦਾ ਸਨਮਾਨ ਅੱਜ

ਅੰਮ੍ਰਿਤਸਰ, 23 ਅਗਸਤ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਹੈ ਕਿਹਾ ਕਿ ਗੁਰੂ ਪੰਥ ਵੱਲੋਂ Giani Gurbachan Sਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ (ਬਾਨੀ ਜਵੱਦੀ ਟਕਸਾਲ) ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਸ਼ੁੱਧ ਤੇ ਮਿਸ਼ਰਤ ਰਾਗਾਂ ਦਾ ਕੀਰਤਨ ਕਰਵਾਇਆ ਅਤੇ ਗੁਰਮਤਿ ਸੰਗੀਤ ਦੀ ਪ੍ਰੰਪਰਾ ਦਾ ਵੱਡੇ ਪੱਧਰ `ਤੇ ਪ੍ਰਚਾਰ ਕੀਤਾ, ਇਹਨਾਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਹਨਾਂ ਨੂੰ `ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ” ਦੀ ਉਪਾਧੀ ਨਾਲ ਅਤੇ ਵਿਸ਼ਵ ਪ੍ਰਸਿੱਧ ਲੇਖਕ ਸਰੂਪ ਸਿੰਘ ਅਲੱਗ  ਜਿਨ੍ਹਾਂ ਨੇ ਸਿੱਖੀ ਦੇ ਪ੍ਰਚਾਰ / ਪ੍ਰਸਾਰ ਲਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਹੁੰਦਿਆਂ ਆਪਣੀਆਂ ਲਿੱਖਤਾਂ ਨੂੰ ਭੇਟਾ ਰਹਿਤ ਸੰਗਤਾਂ ਵਿਚ ਵੰਡਣਾ ਕੀਤਾ।ਇੰਨਾਂ ਵੱਡਮੁੱਲੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਹਨਾਂ ਨੂੰ `ਪ੍ਰਿੰਸੀਪਲ ਗੰਗਾ ਸਿੰਘ ਸ਼੍ਰੋਮਣੀ ਐਵਾਰਡ` ਦੀ ਉਪਾਧੀ ਨਾਲ ਮਿਤੀ 08 ਭਾਦੋਂ ਸੰਮਤ ਨਾਨਕਸ਼ਾਹੀ 550 ਮੁਤਾਬਿਕ 24-08-2018 ਦਿਨ ਸ਼ੁੱਕਰਵਾਰ ਨੂੰ ਵਿਸ਼ੇਸ਼ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਸਨਮਾਨਿਤ ਕੀਤਾ ਜਾਵੇਗਾ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply