ਬਠਿੰਡਾ, 31 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਿੱਖਿਆ ਵਿਭਾਗ ਦੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਦੂਜੇ ਪੜ੍ਹਾਅ ਤਹਿਤ 16 ਖੇਡਾਂ ਦੇ 12 ਖੇਡ ਮੈਦਾਨਾਂ
’ਚ ਮੁਕਾਬਲੇ ਸ਼ੁਰੂ ਹੋਏ।ਇਨ੍ਹਾਂ ਦੋ ਦਿਨ੍ਹਾਂ ਖੇਡਾਂ ਵਿਚ ਲੜਕੀਆਂ ਦੀਆਂ 10 ਖੇਡਾਂ ਅਤੇ ਲੜਕਿਆਂ ਦੀਆਂ 16 ਖੇਡਾਂ ਦੇ ਮੁਕਾਬਲੇ ਹੋਣੇ ਹਨ।ਮੁਕਾਬਲਿਆਂ ਦੀ ਸ਼ੁਰੂਆਤ ਸਪੋਰਟਸ ਸਕੂਲ ਘੁੱਦਾ ਵਿਖੇ ਜਗਤਾਰ ਸਿੰਘ ਢਿੱਲੋਂ ਓ.ਐਸ.ਡੀ ਵਿੱਤ ਮੰਤਰੀ ਪੰਜਾਬ ਨੇ ਬਾਸਕਿਟਬਾਲ ਦੀਆਂ ਟੀਮਾਂ ਨਾਲ ਜਾਣ-ਪਹਿਚਾਣ ਕਰ ਕੇ ਕਰਵਾਈ।ਗੁਰਪ੍ਰੀਤ ਸਿੰਘ ਸਿੱਧੂ ਏ.ਈ.ਓ ਖੇਡਾਂ, ਰਮਨਦੀਪ ਸਿੰਘ ਪ੍ਰਿੰਸੀਪਲ ਸਪੋਰਟਸ ਸਕੂਲ ਘੁੱਦਾ, ਗੁਰਮੇਲ ਸਿੰਘ ਪ੍ਰਿੰਸੀਪਲ, ਨਾਜਰ ਸਿੰਘ ਲੈਕਚਰਾਰ, ਬਿੰਦਰ ਕੌਰ ਲੈਕਚਰਾਰ, ਹਰਭਗਵਾਨ ਦਾਸ ਪੀ.ਟੀ.ਆਈ, ਗੁਰਿੰਦਰ ਸਿੰਘ ਡੀ.ਪੀ.ਈ, ਹਰਮੰਦਰ ਸਿੰਘ ਪੀ.ਟੀ.ਆਈ ਵੀ ਮੌਜੂਦ ਸਨ।ਰਾਜਿੰਦਰਾ ਕਾਲਜ ਵਿਚ ਲੜਕਿਆਂ ਦੇ ਕਬੱਡੀ ਨੈਸ਼ਨਲ ਸਟਾਇਲ ਮੁਕਾਬਲੇ ਪ੍ਰੋ. ਸੁਰਜੀਤ ਸਿੰਘ ਨੇ ਸ਼ੁਰੂ ਕਰਵਾਏ।ਅੰਡਰ-14 ਉਮਰ ਵਰਗ ਦੇ ਲੜਕਿਆਂ ਦੇ ਬਾਸਕਿਟ ਬਾਲ ਮੁਕਾਬਲੇ ਵਿਚ ਮੰਡੀ ਕਲਾਂ ਜ਼ੋਨ ਤੇ ਮੰਡੀ ਫੂਲ ਜ਼ੋਨ, ਅੰਡਰ-17 ਸਾਲ ਵਿਚ ਤਲਵੰਡੀ ਸਾਬੋ ਜ਼ੋਨ ਤੇ ਗੋਨਿਆਣਾ ਮੰਡੀ ਜ਼ੋਨ, ਅੰਡਰ-19 ਵਿਚ ਗੋਨਿਆਣਾ ਮੰਡੀ ਜ਼ੋਨ ਤੇ ਬਠਿੰਡਾ-1 ਜ਼ੋਨ ਦੀਆਂ ਟੀਮਾਂ ਨੇ ਆਪੋ ਆਪਣੇ ਮੁਕਾਬਲੇ ਜਿੱਤ ਕੇ ਜੇਤੂ ਸ਼ੁਰੂਆਤ ਕੀਤੀ ਹੈ।ਕਬੱਡੀ ਨੈਸ਼ਨਲ ਸਟਾਇਲ (ਲੜਕੇ ਅੰਡਰ-14) ਵਿਚ ਸੰਗਤ ਜ਼ੋਨ, ਮੰਡੀ ਫੂਲ ਜ਼ੋਨ, ਅੰਡਰ-19 ਸਾਲ ਵਿਚ ਤਲਵੰਡੀ ਸਾਬੋ ਜ਼ੋਨ, ਫੁੱਟਬਾਲ (ਮੁੰਡੇ ਅੰਡਰ-19) ਵਿਚ ਤਲਵੰਡੀ ਸਾਬੋ ਜ਼ੋਨ ਤੇ ਮੌੜ ਮੰਡੀ ਜ਼ੋਨ, ਅੰਡਰ-19 ਸਾਲ ਵਿਚ ਮੰਡੀ ਕਲਾਂ ਜ਼ੋਨ ਤੇ ਮੰਡੀ ਫੂਲ ਜ਼ੋਨ ਦੀਆਂ ਟੀਮਾਂ ਜੇਤੂ ਰਹੀਆਂ।
ਲੜਕੀਆਂ ਦੇ ਅੰਡਰ-14,17 ਸਾਲਾਂ ਵਰਗ ਦੇ ਖੋਹ-ਖੋਹ ਮੁਕਾਬਲੇ ਵਿਚ ਬਠਿੰਡਾ-1 ਜ਼ੋਨ ਤੇ ਗੋਨਿਆਣਾ ਮੰਡੀ ਜ਼ੋਨ ਜੇਤੂ ਰਹੇ ਹਨ। ਹੈਂਡਬਾਲ (ਅੰਡਰ-14, 17 ਸਾਲ) ਵਿਚ ਸੰਗਤ ਜ਼ੋਨ ਦੇ ਲੜਕੇ-ਲੜਕੀਆਂ ਨੇ ਜਿੱਤਾਂ ਦਰਜ ਕੀਤੀਆਂ ਹਨ। ਵੁਸ਼ੂ (ਅੰਡਰ-17 ਲੜਕੀਆਂ) ਦੇ -36 ਕਿਲੋ ਭਾਰ ’ਚ ਸੋਨੀਆ ਰਾਣੀ (ਸਸਸ (ਗ) ਬਠਿੰਡਾ) ਨੇ ਪਹਿਲਾ,ਸਿਖਾ ਡੋਗਰਾ ਸਨਾਵਰ ਸਕੂਲ ਬਠਿੰਡਾ ਨੇ ਦੂਜਾ ਅਤੇ ਜਸ਼ਨਦੀਪ ਕੌਰ ਸਹਸ ਲਾਲ ਸਿੰਘ ਬਸਤੀ ਨੇ ਤੀਜਾ ਸਥਾਨ ਹਾਸਲ ਕੀਤਾ ਹੈ।ਇਸੇ ਤਰ੍ਹਾਂ ਅੰਡਰ-40 ਕਿਲੋ ਵਿਚ ਹਰਮਨਦੀਪ ਕੌਰ (ਬਾਬਾ ਫਰੀਦ ਸਕੂਲ਼), ਹਰਕਮਲਪ੍ਰੀਤ ਕੌਰ (ਆਕਸਫੋਰਡ ਸਕੂਲ਼ ਭਗਤਾ) ਅਤੇ ਮਨਪ੍ਰੀਤ ਕੌਰ ਸਹਸ ਲਾਲ ਸਿੰਘ ਬਸਤੀ, 45 ਕਿਲੋ ਵਿਚ ਹਰਮਨਦੀਪ ਕੌਰ (ਆਕਸਫੋਰਡ ਸਕੂਲ਼ ਭਗਤਾ, ਜਸ਼ਨਦੀਪ ਕੌਰ ਸੁਦੇਸ਼ ਵਾਟਿਕਾ ਸਕੂਲ਼ ਅਤੇ ਸਵਾਤੀ ਕਨੌਜੀਆਂ ਸਹਸ ਲਾਲ ਸਿੰਘ ਬਸਤੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਮੈਡਲ ਜਿੱਤੇ ਹਨ।
ਇਸ ਤੋਂ ਪਹਿਲਾ ਪਹਿਲੇ ਪੜ੍ਹਾਅ ਦੇ ਸਮਾਪਤ ਹੋਏ ਮੁਕਾਬਲਿਆਂ ਦੇ ਅੰਡਰ-17 ਸਾਲ ਉਮਰ ਵਰਗ (ਲੜਕੇ) ਦੇ ਬੈਡਮਿੰਟਨ ਮੁਕਾਬਲੇ ਵਿਚ ਬਠਿੰਡਾ-2 ਜ਼ੋਨ ਨੇ ਪਹਿਲਾ ਅਤੇ ਗੋਨਿਆਣਾ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਅੰਡਰ-19 ਸਾਲਾ ਲੜਕਿਆਂ ਦੇ ਬਾਸਕਿਟਬਾਲ ਮੁਕਾਬਲੇ ਵਿਚ ਬਠਿੰਡਾ-2 ਜ਼ੋਨ ਪਹਿਲੇ, ਬਠਿੰਡਾ-1 ਜ਼ੋਨ ਦੂਜੇ ਅਤੇ ਭਗਤਾ ਜ਼ੋਨ ਤੀਸਰੇ ਸਥਾਨ ’ਤੇ ਰਿਹਾ ਹੈ।ਲੜਕਿਆਂ ਦੇ ਅੰਡਰ-17 ਸਾਲ ਫੁੱਟਬਾਲ ਮੁਕਾਬਲੇ ਵਿਚ ਮੰਡੀ ਕਲਾਂ ਜ਼ੋਨ ਪਹਿਲੇ ਅਤੇ ਭੁੱਚੋ ਮੰਡੀ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media