Thursday, March 12, 2026

ਪੰਜਾਬੀ ਸਾਹਿਤ ਸਭਾ ਦੀ ਮਾਸਿਕ ਹੋਈ ਇਕੱਤਰਤਾ

ਧੂਰੀ, 6 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਅਤੇ ਕਰਤਾਰ ਠੁੱਲ੍ਹੀਵਾਲ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ। ਮੀਟਿੰਗ ਵਿੱਚ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਪਰੰਤ ਕਵੀ ਦਰਬਾਰ ਵਿੱਚ ਸੁਖਦੇਵ ਪੇਂਟਰ, ਦਰਦੀ ਚੁੰਘਾਵਾਲਾ, ਗੁਰਮੀਤ ਸੋਹੀ, ਮੂਲ ਚੰਦ ਸ਼ਰਮਾਂ ਨੇ ਗੀਤ, ਸੁਖਵਿੰਦਰ ਲੋਟੇ, ਪਰਮਜੀਤ ਦਰਦੀ, ਗੁਰਦਿਆਲ ਨਿਰਮਾਣ ਨੇ ਗਜ਼ਲਾਂ, ਜਗਦੇਵ ਸ਼ਰਮਾ ਮੈਨੇਜਰ, ਰਮੇਸ਼ ਜੈਨ, ਕਰਤਾਰ ਠੁੱਲ੍ਹੀਵਾਲ ਨੇ ਕਵਿਤਾਵਾਂ, ਕੁਲਜੀਤ ਧਵਨ ਨੇ ਚੁਟਕੁਲੇ ਅਤੇ ਸੁਖਦੇਵ ਸ਼ਰਮਾ ਨੇ ਅਜੋਕੇ ਹਾਲਾਤਾਂ `ਤੇ ਵਿਚਾਰਾਂ ਕੀਤੀਆਂ।ਸੁਰਿੰਦਰ ਮਸੌਣ ਨੇ ਅੰਤ ਵਿੱਚ ਆਪਣੇ ਉਸਾਰੂ ਸੁਝਾਅ ਪੇਸ਼ ਕੀਤੇ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply