ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਰਕਾਰੀ ਕਾਲਜ਼ ਦੀ ਜ਼ਮੀਨ ‘ਤੇ ਨਗਰ ਨਿਗਮ ਵਲੋਂ ਕੀਤੇ ਕਬਜ਼ੇ ਨੂੰ ਛੁਡਾਉਣ ਲਈ ਸਰਕਾਰੀ ਰਜਿੰਦਰਾ ਕਾਲਜ਼ ਦੇ ਸਮੂਹ ਵਿਦਿਆਰਥੀਆਂ ਵਲੋਂ ਕਬਜ਼ੇ ਵਾਲੀ ਜਗ੍ਹਾ ‘ਤੇ ਧਰਨਾ ਦੇ ਕੇ ਨਗਰ ਨਿਗਮ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।ਧਰਨੇ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂ ਸੰਗੀਤਾ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਨਿੱਜੀਕਰਨ ਦੀ ਨੀਤੀ ਲਾਗੂ ਕਰ ਰਹੀ ਹੈ, ਜਿਸ ਕਰਕੇ ਉਹ ਸਰਕਾਰੀ ਅਦਾਰੇ ਖਤਮ ਕਰਕੇ ਪ੍ਰਾਈਵੇਟ ਅਦਾਰਿਆਂ ਨੂੰ ਵਧਾਵਾ ਦੇ ਰਹੀ ਹੈ।ਕਾਲਜ਼ ਦੀ ਜ਼ਮੀਨ ‘ਤੇ ਨਗਰ ਨਿਗਮ ਵਲੋਂ ਕੀਤਾ ਕਬਜ਼ਾ ਇਸ ਦੀ ਮਿਸਾਲ ਹੈ, ਜਿਥੇ ਕਿ ਫਾਇਰਬਿ੍ਰਗੇਡ ਦਫ਼ਤਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।ਆਗੂਆਂ ਨੇ ਕਿਹਾ ਕਿ ਇਸ ਕਾਲਜ਼ ‘ਚ 5000 ਵਿਦਿਆਰਥੀ ਪੜਦੇ ਹਨ, ਪਰ ਨਿਜ਼ੀਕਰਨ ਦੀ ਨੀਤੀ ਰਾਹੀਂ ਸਰਕਾਰ ਬਠਿੰਡਾ ਦੇ ਸਰਕਾਰੀ ਕਾਲਜ਼ ਨੂੰ ਬੰਦ ਕਰਨ ਦੀ ਕੋਸ਼ਿਸ ਕਰ ਰਹੀ ਹੈ। ਵਿਦਿਆਰਥੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਾਲਜ਼ ਦੀ ਜ਼ਮੀਨ ‘ਤੇ ਨਗਰ ਨਿਗਮ ਵਲੋਂ ਕੀਤਾ ਗਿਆ ਕਬਜ਼ਾ ਵਾਪਸ ਲਿਆ ਜਾਵੇ ਅਤੇ ਇਸ ਜਗ੍ਹਾ ‘ਤੇ ਫਾਇਰ ਬ੍ਰਿਗੇਡ ਦਾ ਦਫਤਰ ਨਾ ਬਣਾਇਆ ਜਾਵੇ।ਉਨਾਂ ਕਿਹਾ ਕਿ ਜੇਕਰ ਇਸ ਜਗ੍ਹਾ ਦਾ ਕਬਜਾ ਵਾਪਸ ਨਾ ਲਿਆ ਗਿਆ ਤਾਂ ਵਿਦਿਆਰਥੀ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ।ਇਸ ਮੌਕੇ ਜੋਤੀ ਸ਼ਰਮਾ, ਸਪਨਾ ਰਾਣੀ, ਰੀਤੂ, ਸੰਦੀਪ ਸਿੰਘ, ਅਮਰਪਾਲ ਕੌਰ, ਸੰਦੀਪ ਕੌਰ, ਕਰਿਸ਼ਮਾ, ਸਾਹਿਲ ਸਿੰਘ, ਮਨਿੰਦਰ ਸਿੰਘ, ਵਿਸ਼ਾਲ, ਨੇਹਾ, ਗੁਰੀ, ਪ੍ਰੀਆ ਰਾਣੀ, ਹਰਮਨ ਸਿੰਘ, ਬੇਅੰਤ ਕੌਰ ਤੋਂ ਇਲਾਵਾ ਕਈ ਹੋਰ ਵਿਦਿਆਰਥੀ ਹਾਜ਼ਰ ਸਨ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media