ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪਿੰਗਲਾ ਘਰ ਜਲੰਧਰ ਵਿੱਚ ਇਕ ਮੰਦਬੁੱਧੀ ਮਰੀਜ਼ ਦੇ ਨਾਲ ਹੋਏ ਗਿਰੇ ਸਲੂਕ ਹੋਣ ਕਾਰਨ ਜਲੰਧਰ ਤੋਂ ਛਪੀ ਇਕ ਅਖਬਾਰ ਦੀ ਖਬਰ ਦੇ ਸਿਰਲੇਖ ਵਿੱਚ ਇਸ ਨੂੰ ਪਿੰਗਲਵਾੜਾ ਅੰਮ੍ਰਿਤਸਰ ਦੇ ਨਾਲ ਜੋੜਨ ਦੀ ਗਲਤੀ ਕੀਤੀ ਗਈ।ਇਸ ਨਾਲ ਜਿਥੇ ਪੂਰੇ ਪਿੰਗਲਵਾੜਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ, ਉਥੇ ਇਸ ਨਾਲ ਆਮ ਦਾਨੀ-ਸੱਜਣਾ ਦੇ ਮਨਾਂ ਵਿਚ ਪਿੰਗਲਵਾੜੇ ਬਾਰੇ ਬਹੁਤ ਹੀ ਗਲਤ ਧਾਰਨਾ ਦਾ ਆਈ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪਿੰਗਲਵਾੜਾ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਭਾਵੇਂ ਉਨਾਂ ਨੇ ਅਖਬਾਰ ਦੇ ਮੁੱਖ ਸੰਪਾਦਕ ਨੂੰ ਈ-ਮੇਲ ਰਾਹੀਂ ਗਲਤੀ ਸੁਧਾਰਨ ਦੀ ਬੇਨਤੀ ਕੀਤੀ ਹੈ, ਪਰ ਇਸ ਦਾ ਅੱਜ ਤਕ ਕੋਈ ਵੀ ਖੰਡਨ ਅਖਬਾਰ ਵਲੋਂ ਜਾਰੀ ਨਹੀਂ ਕੀਤਾ ਗਿਆ।ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਇਹ ਇਕ ਬਹੁਤ ਹੀ ਗੰਭੀਰ ਮਾਮਲਾ ਹੈ, ਇਸ ਲਈ ਸਮੂਹ ਪੱਤਰਕਾਰ ਪਰਿਵਾਰ ਇਹ ਖਬਰ ਲਗਾਉਣ ਵੇਲੇ ਇਸ ਗੱਲ ਦਾ ਖਿਆਲ ਰੱਖਣ ਕਿ ਇਸ ਨਾਲ ਪਿੰਗਲਵਾੜਾ ਪਰਿਵਾਰ ਦੇ ਸਨਮਾਨ ਨੂੰ ਕਿਸੇ ਤਰ੍ਹਾਂ ਵੀ ਠੇਸ ਨਾ ਪਹੁੰਚੇ।ਉਨਾਂ ਕਿਹਾ ਕਿ ਕੋਈ ਗਲਤੀ ਹੋਣ ਦੀ ਸੂਰਤ ਵਿਚ ਵੀ ਉਸ ਦਾ ਜਲਦੀ ਤੋਂ ਜਲਦੀ ਖੰਡਨ ਕਰਕੇ ਆਮ ਸੰਗਤ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ।
ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਉਪ ਪ੍ਰਧਾਨ ਡਾ. ਜਗਦੀਪਕ ਸਿੰਘ, ਸਕੱਤਰ ਮੁਖਤਾਰ ਸਿੰਘ, ਮੈਂਬਰ ਰਾਜਬੀਰ ਸਿੰਘ, ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ ਅਤੇ ਜਨਰਲ ਮੈਨੇਜਰ ਤਿਲਕ ਰਾਜ ਆਦਿ ਹਾਜਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media