ਭੀਖੀ, 7 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਫਿਊਚਰ ਗਰੁੱਪ ਤਹਿਤ ਚੱਲਣ ਵਾਲੀ ਕੌਮੀ ਕਰਿਆਨਾ, ਮੁਨਿਆਰੀ, ਪਲਾਸਟਿਕ ਅਤੇ ਘਰੇਲੂ ਉਪਯੋਗ ਦੀ ਪ੍ਰਚੂਨ ਵਿਕਰੀ ਕਰਨ ਵਾਲੀ ਕੰਪਨੀ ਆਧਾਰ ਵਲੋਂ ਆਪਣੀ ਸੁਪਰ ਮਾਰਕੀਟ ਖੋਲੀ ਗਈ ਹੈ।ਇਸ ਦਾ ਉਦਘਾਟਨ ਕਰਦੇ ਹੋਏ ਸਮਾਜ ਸੇਵੀ ਅਤੇ ਵਪਾਰੀ ਤੇਜਿੰਦਰ ਜਿੰਦਲ ਨੇ ਕਿਹਾ ਕਿ ਇਸ ਮਾਰਕੀਟ ਦੇ ਖੁੱਲਣ ਨਾਲ ਸ਼ਹਿਰ ਵਾਸੀਆਂ ਨੂੰ ਮਿਆਰੀ ਅਤੇ ਅਲੱਗ-ਅਲੱਗ ਤਰ੍ਹਾਂ ਦੀਆਂ ਉਪਯੋਗੀ ਵਸਤੂਆਂ ਇੱਕ ਛੱਤ ਥੱਲੇ ਮਿਲਣਗੀਆਂ ਅਤੇ ਇਸ ਨਾਲ ਕਸਬਾ ਵਾਸੀਆਂ ਦਾ ਦੂਸਰੇ ਸ਼ਹਿਰਾਂ ਵਿੱਚ ਖਰੀਦਦਾਰੀ ਕਰਨ ਜਾਣ ਦਾ ਸਮਾਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ।ਕੰਪਨੀ ਦੇ ਅਜੈ ਦਿਵਾਡੀ, ਗੋਰਵ ਗਰਗ ਅਤੇ ਅਜੈ ਸ਼ਰਮਾ ਤੋਂ ਇਲਾਵਾ ਵਿਸ਼ਾਲ ਜਿੰਦਲ, ਜਗਦੇਵ ਸਿੰਘ ਸਿੰਧੂ, ਰਵਿੰਦਰ ਪੱਪੂ, ਨਰਿੰਦਰ ਕੁਮਾਰ ਡੀ.ਸੀ, ਵਿਸ਼ਾਲ ਜਿੰਦਲ, ਲਵਲੀ ਜਿੰਦਲ, ਸ਼ਤੀਸ ਕੁਮਾਰ, ਸੀਪਕ ਕੁਮਾਰ, ਜੋਨੀ ਜਿੰਦਲ, ਵਿੱਕੀ ਕੁਮਾਰ, ਸੁਨੀਲ ਕੁਮਾਰ ਸੋਨੂੰ, ਵਿਨੋਦ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਖਰੀਦਦਾਰੀ ਲਈ ਪਹੁੰਚੇ ਹੋਏ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media