ਦਿੱਲੀ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਵਿਸ਼ਵ ਭਰ ਦੇ ਕਈ ਆਟੋਮੋਟਿਵ ਅਤੇ ਟਰਾਂਸਪੋਰਟੇਸ਼ਨ ਕੰਪਨੀਆਂ ਦੇ ਲੀਡਰਾਂ ਨਾਲ ਇੱਕ-ਇੱਕ ਕਰਕੇ ਮੁਲਾਕਾਤ ਕੀਤੀ।ਟੋਯੋਟਾ, ਐਸ.ਏ.ਆਈ.ਸੀ ਮੋਟਰ ਕਾਰਪੋਰੇਸ਼ਨ ਸ਼ੰਘਾਈ, ਬੌਸ਼, ਏਬੀਬੀ ਲਿਮਿਟਿਡ, ਹੁੰਡਈ ਮੋਟਰ ਕੰਪਨੀ, ਫੋਰਡ ਸਮਾਰਟ ਮੋਬਿਲਿਟੀ ਐਲ.ਐਲ.ਸੀ ਅਤੇ ਉਬਰ ਏਵੀਏਸ਼ਨ ਵਰਗੀਆਂ ਕਈ ਕੰਪਨੀਆਂ ਦੇ ਸਿਖਰਲੇ ਪੱਧਰ ਦੇ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲੇ।ਇਹ ਕੰਪਨੀਆਂ ਨਵੀਂ ਦਿੱਲੀ ਵਿਖੇ ਹੋ ਰਹੇ ਗਲੋਬਲ ਮੋਬਿਲਿਟੀ ਸਿਖਰ ਸੰਮੇਲਨ-ਮੂਵ ਵਿੱਚ ਹਿੱਸਾ ਲੈ ਰਹੀਆਂ ਹਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media