Friday, March 20, 2026

ਬਰਗਾੜੀ ਲਈ 15ਵਾਂ ਜਥਾ ਹੋਇਆ ਰਵਾਨਾ

ਭੀਖੀ, 9 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਹੇਠ ਮਾਨਸਾ ਜਿਲੇ ਤੋਂ PPN0909201807ਪਿੰਡ ਕੋਟੜਾ ਕਲਾਂ ਅਤੇ ਹੀਰੋ ਕਲਾਂ ਦੀਆਂ ਸੰਗਤਾਂ ਦਾ ਪੰਦਰਵਾਂ ਜਥਾ ਬਰਗਾੜੀ ਲਈ ਰਵਾਨਾ ਹੋਇਆ।ਇਸ ਸਮੇਂ ਭਾਈ ਸੁਖਚੈਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਪੰਜਾਬ ਦਾ ਮਹੌਲ ਜਾਣਬੁੱਝ ਕੇ ਖਰਾਬ ਕਰਨ ਲਈ ਜੋ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਰੈਲੀਆਂ ਕਰ ਰਿਹਾ ਹੈ, ਇਨਾਂ `ਤੇ ਪੰਜਾਬ ਸਰਕਾਰ ਤੁਰੰਤ ਰੋਕ ਲਾਵੇ।ਭਾਈ ਅਤਲਾ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੇ ਪਿਤਾ ਵਾਂਗ ਬਹੁਤ ਹੀ ਚਲਾਕ ਵਿਆਕਤੀ ਹੈ ਤਾਂ ਹੀ ਤਾਂ ਇਸ ਨੂੰ ਪਤਾ ਹੋਣ ਦੇ ਬਾਵਜੂਦ ਜਾਣਬੁੱਝ ਕੇ ਸਿੱਖਾਂ ਤੋਂ ਸਿੱਖਾਂ ਦੀਆਂ ਦਸਤਾਰਾਂ ਲੁਹਾ ਰਿਹਾ ਹੈ।
ਉਨਾਂ ਕੈਪਟਨ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਕਦੋਂ ਤੱਕ ਇੰਨਾਂ ਕਾਲੀਆਂ ਦੀਆਂ ਹੁੱਲੜਬਾਜ਼ੀਆਂ ਤੇ ਅੱਖਾਂ ਮੀਚੀ ਬੈਠੇ ਰਹੋਗੇ ਹੁਣ ਤਾਂ ਇੰਨਾਂ ਤੁਹਾਡੇ ਵੀ ਪੁਤਲੇ ਫੂਕ ਦਿੱਤੇੇ ਤੇ ਗੁਨਾਹਗਾਰ ਹੁੰਦਿਆਂ ਹੋਇਆਂ ਵੀ ਮੰਨਣ ਨੂੰ ਤਿਆਰ ਨਹੀ।ਉਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਜੇਕਰ ਇੰਨਾਂ ਦੋਸ਼ੀਆਂ ਨੂੰ ਅੰਦਰ ਕਰਨ ਦੀ ਹਿੰਮਤ ਨਹੀ ਪੈਂਦੀ ਤਾਂ ਚੁੱਪ ਕਰਕੇ ਮੁੱਖ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦੇ ਦਿਓ ਅਤੇ ਆਪਣੀ ਜਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਨ ਦਿਓ।ਫਿਰ ਦੇਖਿਓ ਸਿੱਖ ਕੌਂਮ ਕਿਵੇਂ ਇੰਨਾਂ ਪੰਥ ਦੋਖੀਆਂ ਨੂੰ ਸਜਾਵਾਂ ਦਿੰਦੀ ਹੈ।ਭਾਈ ਅਤਲਾ ਨੇ ਕਿਹਾ ਕਿ ਸੁਖਬੀਰ ਦੀ ਹਰ ਰੈਲੀ ਦਾ ਕੌਂਮ ਡਟ ਕੇ ਵਿਰੋਧ ਕਰੇਗੀ, ਇਸ ਦੌਰਾਨ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿਮੇਂਵਾਰ ਪੰਜਾਬ ਸਰਕਾਰ ਹੋਵੇਗੀ।
ਇਸ ਮੌਕੇ ਗੁਰਵਿੰਦਰ ਸਿੰਘ ਹੀਰੋ, ਗਿਆਨੀ ਬਹਾਦਰ  ਸਿਘ ,ਹੈਡ ਗੰਥੀ ਗੁਰਲਾਲ ਸਿੰਘ, ਹਰਿੰਦਰ ਸਿੰਘ ਸਾਬਕਾ ਸਰਪੰਚ, ਜਗਸੀਰ ਸਿੰਘ, ਬਲਵੰਤ ਸਿੰਘ ਕੋਟੜਾ, ਬਲਵਿੰਦਰ ਸਿੰਘ, ਬਲਵੀਰ ਸਿੰਘ, ਮਹਿੰਦਰ ਸਿੰਘ, ਬੂਟਾ ਸਿੰਘ, ਆਤਮਾ ਸਿੰਘ ਕੋਟੜਾ ਕਲਾਂ, ਰਾਜਾ ਸਿੰਘ, ਗੁਰਪਾਲ ਸਿੰਘ, ਕਾਲਾ ਸਿੰਘ, ਜਗਿੰਦਰ ਸਿੰਘ, ਸੁਖਰਾਜ ਸਿੰਘ ਅਤਲਾ ਅਤੇ ਸੁਖਜੀਤ ਕੌਰ ਅਤਲਾ ਆਦਿ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply