Sunday, March 15, 2026

ਸਬ ਡਵੀਜ਼ਨ ਪੀ.ਐਸ.ਪੀ.ਸੀ.ਐਲ ਦਾ ਸਹਾਇਕ ਰੈਵੀਨਿਊ ਅਕਾੳੂਟੈਂਟ ਰਿਸ਼ਵਤ ਲੈਂਦਾ ਕਾਬੂ

PPN1209201808ਬਠਿੰਡਾ, 12 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਵਿਜੀਲੈਂਸ ਬਿਊਰੋ ਬਠਿੰਡਾ ਵਲੋ ਪੀ.ਐਸ.ਪੀ.ਸੀ.ਐਲ ਸਬ ਡਵੀਜ਼ਨ ਦਾ ਸਹਾਇਕ ਰੈਵੀਨਿਊ ਅਕਾੳੂਟੈਂਟ ਰਿਸ਼ਵਤ ਲੈਂਦਾ ਕਾਬੂ ਕੀਤਾ ਗਿਆ ਹੈ।ਵਿਜੀਲੈਂਸ ਦੇ ਐਸ.ਐਸ.ਪੀ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਲੋਂ ਸੋਹਨ ਸਿੰਘ ਇੰਸਪੈਕਟਰ ਫਰੀਦਕੋਟ ਦੀ ਅਗਵਾਈ ਹੇਠ ਵਿਜੀਲੈਂਸ ਰੇਂਜ ਬਿੳੂਰੋ ਦੀ ਟੀਮ ਵਲੋਂ ਟਰੈਪ ਲਗਾ ਕੇ ਪਲਵਿੰਦਰ ਸਿੰਘ ਸਹਾਇਕ ਰੈਵੀਨਿੳੂ ਅਕਾਊਟੈਂਟ ਸਬ ਡਵੀਜ਼ਨ ਅਬੁਲ ਖੁਰਾਣਾ ਤਹਿਸੀਲ ਮਲੋਟ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ 18,000/-ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਐਸ.ਐਸ.ਪੀ ਨੇ ਕਿਹਾ ਕਿ ਗੁਰਮੀਤ ਸਿੰਘ ਪੁੱਤਰ ਬਗੀਚਾ ਸਿੰਘ ਪਿੰਡ ਕੱਖਾਂ ਵਾਲੀ ਤਹਿਸੀਲ ਮਲੋਟ ਨੇ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਸੁਹਰਾ ਅਤੇ ਪਤਨੀ ਦੇ ਨਾਮ ਤੇ 4 ਟਿਊਬਵੈਲ ਕੁਨੈਕਸ਼ਨ ਪੀ.ਐਸ.ਪੀ.ਸੀ.ਐਲ ਵਲੋਂ ਦਿੱਤੇ ਜਾਣੇ ਸਨ।ਇਨ੍ਹਾਂ ਟਿਊਬਵੈਲ ਕੁਨੈਕਸ਼ਨਾਂ ਸਬੰਧੀ ਫਾਈਲਾਂ ਦੀ ਕਲੀਅਰੈਂਸ ਭਾਵ ਐਨ.ਓ.ਸੀ ਪਲਵਿੰਦਰ ਸਿੰਘ ਸਹਾਇਕ ਰੈਵੀਨਿਊ ਅਕਾਊਟੈਂਟ ਵਲੋਂ ਦਿੱਤੀ ਜਾਣੀ ਸੀ।ਪ੍ਰੰਤੂ ਐਨ.ਸੀ.ਓ ਬਦਲੇ ਪ੍ਰਤੀ ਫਾਇਲ 5 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ, ਕੁੱਲ 20,000/-ਰੁਪਏ ਦੀ ਮੰਗ ਕੀਤੀ ਗਈ। ਸੌਦਾ 18,000/- ਰੁਪਏ ਵਿੱਚ ਹੋ ਗਿਆ।ਗੁਰਮੀਤ ਸਿੰਘ ਨੇ ਵਿਜੀਲੈਂਸ ਕੋਲ ਆਪਣੇ ਬਿਆਨ ਰਜਿਸਟਰ ਕਰਵਾਉਣ ਦੇ ਅਧਾਰ ’ਤੇ ਇਸਪੈਕਟਰ ਸੋਹਨ ਸਿੰਘ ਨੇ ਸਰਕਾਰੀ ਗਵਾਹ ਜ਼ਸ਼ਨਪ੍ਰੀਤ ਬਰਾੜ ਖੇਤੀਬਾੜੀ ਵਿਕਾਸ ਅਫ਼ਸਰ ਬਠਿੰਡਾ, ਅਮਨਦੀਪ ਸਿੰਘ ਗਿੱਲ ਖੇਤੀਬਾੜੀ ਵਿਕਾਸ ਤਲਵੰਡੀ ਸਾਬੋ ਦੀ ਹਾਜ਼ਰੀ ਵਿੱਚ ਟਰੈਪ ਲਗਾ ਕੇ ਦੋਸ਼ੀ ਪਲਵਿੰਦਰ ਸਿੰਘ ਨੂੰ ਬਿਜਲੀ ਦਫ਼ਤਰ ਅਬੁਲ ਖੁਰਾਣਾ ਤੋਂ ਗਵਾਹਾਂ ਦੀ ਹਾਜ਼ਰੀ ‘ਚ ਰੰਗੇ  ਹੱਥੀਂ 18,000/- ਰੁਪਏ ਲੈਂਦੇ ਗ੍ਰਿਫਤਾਰ ਕਰ ਲਿਆ।
 ਇਸ ਮੌਕੇ ਵਿਜੀਲੈਂਸ ਟੀਮ ’ਚ ਐਸ.ਆਈ ਪਾਲ ਸਿੰਘ, ਏ.ਐਸ.ਆਈ ਹਰਮੇਲ ਸਿੰਘ, ਏ.ਐਸ.ਆਈ ਜਸਬੀਰ ਸਿੰਘ, ਮੁੱਖ ਸਿਪਾਹੀ ਅਸਵਨੀ ਕੁਮਾਰ, ਹੌਲਦਾਰ ਗੁਰਸੇਵਕ ਸਿੰਘ ਸ਼ਾਮਲ ਸਨ।ਦੋਸ਼ੀ ਖਿਲਾਫ਼ ਮੁਕੱਦਮਾ ਥਾਣਾ ਵਣ ਰੇਂਜ ਫਿਰੋਜ਼ਪੁਰ ਦਰਜ ਕੀਤਾ ਗਿਆ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply