ਪਟਿਆਲਾ, 16 ਸਤੰਬਰ (ਪੰਜਾਬ ਪੋਸਟ ਬਿਊਰੋ) – ਸਮਾਜ ਵਿੱਚ ਭਰੁਣ ਹੱਤਿਆ ਦੀ ਬੁਰਾਈ ਬਾਰੇ ਜਾਗਰੁਕਤਾ ਲਈ ਸ਼ਾਹੀ ਸ਼ਹਿਰ ਪਟਿਆਲਾ ਦੇ ਹੋਟਲ ਵਿਖੇ
ਗੀਤ ‘ਧੀਅ ਦਾ ਦੁੱਖ’ ਰਲੀਜ਼ ਕੀਤਾ ਗਿਆ।ਪੰਜਾਬੀ ਯੂੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਵਲੋਂ ਗਾਏ ਇਸ ਗੀਤ ਨੂੰ ਉੇਘੇ ਸਾਹਿਕਾਰ ਡਾ. ਜਗਮੇਲ ਭਾਠੂਆਂ ਨੇ ਕਲਮਬੱਧ ਤੇ ਸੰਗੀਤਕਾਰ ਆਸੀ ਬਲਵਿੰਦਰ ਨੇ ਸੁਰਬੱਧ ਕੀਤਾ ਹੈ, ਜਦਕਿ ਮੰਨੋਰੰਜਨ ਜਗਤ ਦੀ ਨਾਮਵਰ ਕੰਪਨੀ ਸ਼ੀਮਾਰੂ ਇੰਟਰਟੇਨਮੈਂਟ ਵਲੋਂ ਇਸ ਨੂੰ ਜਾਰੀ ਕੀਤਾ ਗਿਆ ਹੈ।
ਇਸ ਪ੍ਰੋਗਰਾਮ ਦੇ ਆਯੋਜਕ ‘ਗਲਰਜ਼ ਚਾਇਲਡ ਡਿਵੈਲਪਮੈਂਟ ਵੈਲਫੇਅਰ ਸੋਸਾਇਟੀ ਪੰਜਾਬ ਦੇ ਮੁੱਖ ਸੰਚਾਲਕ ਵਰਿੰਦਰ ਗਿੱਲ ਨੇ ਦੱਸਿਆ, ਕਿ ਇਸ ਗੀਤ ਵਿੱਚ ਭਰੂਣ ਹੱਤਿਆ ਬਾਰੇ ਸਮਾਜ ਲਈ ਇੱਕ ਬੜਾ ਹੀ ਸਾਰਥਿਕ ਸੰਦੇਸ਼ ਹੈ।ਇਸ ਮੌਕੇ ਹੋਰਨਾ ਤੋਂ ਇਲਾਵਾ ਇਸ ਗੀਤ ਦੇ ਵੀਡਿਓ ਡਾਇਰੈਕਟਰ ਰਵਿੰਦਰ ਰਵੀ ਸਮਾਣਾ, ਕੈਮਰਾਮੈਨ ਹਰਪ੍ਰੀਤ ਰਿਕੀ, ਕਲਾਕਾਰ ਮਾਤਾ ਗੁਰਦੇਵ ਭਾਠੂਆਂ, ਗਾਇਕਾ ਰਵਿੰਦਰ ਕੌਰ ਰਵੀ, ਫਿਲਮ ਕਾਰ ਇਕਬਾਲ ਗੱਜਣ, ਸੀਨੀਅਰ ਬਾਲੀਵੁਡ ਕਲਾਕਾਰ ਰਜਿੰਦਰਾ ਜਸਪਾਲ, ਐਕਟਰੈਸ ਪਿੰਕੀ ਸਾਗੂ, ਐਕਟਰ ਕੁਮਾਰ ਗੋਰਵ, ਬਾਲ ਕਲਾਕਾਰ ਸਿਮਰ ਨਿੱਝਰ, ਬਲਵਿੰਦਰ ਸਾਧਨਵਾਸ, ਕਲਾਕਾਰ ਰਵਨੀਤ ਨਿੱਝਰ ਡਾ. ਜਗਮੇਲ ਭਾਠੂਆਂ ਸਮੇਤ ਬਹੁਤ ਸਾਰੇ ਫਿਲਮੀ ਕਲਾਕਾਰ ਤੇ ਸਮਾਜ ਸੇਵੀ ਹਾਜ਼ਰ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media