Tuesday, September 29, 2026

ਭਾਈ ਘਨ੍ਹਈਆ ਜੀ ਦੀ ਬਰਸੀ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ

ਪਠਾਨਕੋਟ, 20 ਸਤੰਬਰ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਭਾਈ ਘਨ੍ਹਈਆ ਜੀ ਦੀ ਬਰਸੀ ਦੇ ਸੰਬਧ `ਚ ਅੱਜ ਮਾਨਵ ਸੇਵਾ PPN2009201802ਸੰਕਲਪ ਦਿਵਸ ਤੇ ਸਿਹਤ ਵਿਭਾਗ ਵਲੋਂ ਪਠਾਨਕੋਟ ਅਪਡੇਟ ਕਲੱਬ ਦੇ ਸਹਿਯੋਗ ਨਾਲ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ।
ਕੈਂਪ ਦੀ ਸ਼ੂਰੁਆਤ ਕਰਦਿਆਂ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਕਿਹਾ ਕਿ “ਮਨੁੱਖਤਾ ਦੀ ਸੇਵਾ ਹੀ ਪ੍ਰਮਾਤਮਾ ਦੀ ਅਸਲ ਸੇਵਾ ਹੈ”। ਭਾਈ ਘਨ੍ਹਈਆ ਜੀ ਦੇ ਪਰਉਪਕਾਰੀ ਕੰਮਾਂ ਨੂੰ ਯਾਦ ਕਰਦੇ ਹੋਏ ਉਨਾਂ ਕਿਹਾ ਕਿ ਭਾਈ ਘਨ੍ਹਈਆ ਜੀ ਨੇ ਬਿਨ੍ਹਾ ਕਿਸੇ ਧਰਮ/ਜਾਤੀ ਆਦਿ ਦੇ ਭੇਦਭਾਵ ਮਨੁੱਖਤਾ ਦੀ ਨਿਸ਼ਕਾਮ ਸੇਵਾ ਕੀਤੀ। ਉਨਾਂ ਨੇ ਵਿਸ਼ਵ ਭਰ ’ਚ ਪਿਆਰ, ਦਇਆ, ਸ਼ਾਤੀ ਅਤੇ ਨਿਸ਼ਕਾਮ ਸੇਵਾ ਦੇ ਸੰਦੇਸ਼ ਦਾ ਪ੍ਰਚਾਰ ਕੀਤਾ।ਉਹ ਮਨੁੱਖਤਾ ਦੀ ਸੇਵਾ ਨੂੰ ਹੀ ਪ੍ਰਮਾਤਮਾ ਦੀ ਸੇਵਾ ਸਮਝਦੇ ਸਨ ਅਤੇ ਹਰ ਦੀਨ-ਦੁਖੀ ਵਿਅਕਤੀ ਦੀ ਨਿਸ਼ਕਾਮ ਸੇਵਾ ਲਈ ਤਿਆਰ ਰਹਿੰਦੇ ਸਨ। ਉਹ ਯੁੱਧ/ ਜੰਗ ਆਦਿ ਵਿੱਚ ਵੀ ਜਖਮੀ ਹੋਏ ਦੁਸ਼ਮਣਾ ਦਾ ਇਲਾਜ ਬਿਨਾਂ ਕਿਸੇ ਭੇਦ-ਭਾਵ ਦੇ ਕਰਦੇ ਸਨ। ਡਾ. ਨੈਨਾ ਸਲਾਥੀਆ ਨੇ ਕਿਹਾ ਕਿ ਖੂਨਦਾਨ ਕਰਨਾ ਵੀ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਕਿ ਖੂਨਦਾਨ ਇੱਕ ਮਹਾਦਾਨ ਹੈ। ਜਿਸ ਨਾਲ ਕਿਸੇ ਵੀ ਲੋੜਵੰਦ ਵਿਅਕਤੀ ਦੀ ਕੀਮਤੀ ਜਿੰਦਗੀ ਨੰੁੂ ਬਚਾਇਆ ਜਾ ਸਕਦਾ ਹੈ।ਊਨਾਂ ਕਿਹਾ ਕਿ ਕੋਈ ਵੀ ਵਿਅਕਤੀ 17 ਸਾਲ ਦੀ ਉਮਰ ਤੋ ਲੈ ਕੇ 66 ਸਾਲ ਦੀ ਉਮਰ ਤੱਕ ਖੂਨਦਾਨ ਕਰ ਸਕਦਾ ਹੈ।
ਇਸ ਮੌਕੇ ਹਾਜ਼ਰ ਮੈਡੀਕਲ ਅਫਸਰ ਡਾ. ਐਮ.ਐਲ ਅੱਤਰੀ ਨੇ ਦੱਸਿਆ ਕਿ (ਬੱਲਡ ਟ੍ਰਾਂਾਸਫਿਊਜਨ) ਭਾਵ ਇੱਕ ਖੂਨ ਦਾਨ ਕਰਨ ਨਾਲ ਸਿਰਫ ਇੱਕ ਹੀ ਮਰੀਜ਼ ਨੰੁੂ ਨਹੀਂ ਬਲਕਿ ਚਾਰ ਮਰੀਜ਼ਾਂ ਨੂੰ ਫਾਇਦਾ ਮਿਲਦਾ ਹੈ, ਕਿੳਂਕਿ ਖੂਨ ਦੇ ਚਾਰ ਕੰਪੋਨੈਂਟ ਪਲਾਜਮਾ, ਆਰ.ਬੀ.ਸੀ, ਪਲ਼ੈਟਲੈਟ ਦੇ ਤੌਰ ਤੇ ਅਤੇ ਹੀਮੋਫੀਲੀਆ ਦੇ ਮਰੀਜ਼ ਵਿੱਚ ਕਲੋਟਿੰਗ ਫੈਕਟਰ ਵਾਸਤੇ ਕੰਮ ਆਉਂਦੇ ਹਨ ਇਸ ਲਈ ਸਾਨੂੰ ਮਾਨਵਤਾ ਦੀ ਸੇਵਾ ਲਈ ਇਹ ਦਾਨ ਕਰਦੇ ਰਹਿਣਾ ਚਾਹੀਦਾ ਹੈ ਸ਼੍ਰੀਮਤੀ ਰਾਜਵਿੰਦਰ ਕੌਰ ਇੰਜੀਨੀਅਰ ਸਿਵਲ ਹਸਪਤਾਲ ਪਠਾਨਕੋਟ ਬਲੱਡ ਬੈਂਕ ਅਤੇ ਹੋਰ ਸਟਾਫ ਹਾਜ਼ਰ ਸੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply