Saturday, April 25, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ 23ਵੀਂ ਵਾਰ ਜਿੱਤੀ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ) ਟਰਾਫੀ

PPN2009201812 ਅੰਮ੍ਰਿਤਸਰ 20 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਭ ਤੋਂ ਵਧੀਆਂ ਪ੍ਰਦਸ਼ਨ ਕਰਦੇ ਹੋਏ ਭਾਰਤ ਦੀ ਖੇਡਾਂ ਦੇ ਖੇਤਰ ਵਿੱਚ ਦਿੱਤੀ ਜਾਣ ਵਾਲੀ ਸਰਵੋਤਮ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ) ਟਰਾਫੀ ਸਾਲ 2017-18 ਨੂੰ ਜਿੱਤਣ ਦਾ ਮਾਣ ਹਾਸਲ ਕੀਤਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਵਾਈਸ-ਚਾਸਲਰ, ਗੁਰੁ ਨਾਨਕ ਦੇਵ ਯੂਨੀਵਰਸਿਟੀ ਡਾ. ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਇਹ ਟਰਾਫੀ ਸਭ ਤੋਂ ਵੱਧ 107745 ਅੰਕ ਹਾਸਲ ਕਰਕੇ ਵੱਡੇ ਫਰਕ ਨਾਲ ਜਿੱਤੀ ਹੈ।ਯੂਨੀਵਰਸਿਟੀ ਨੇ ਮਾਕਾ ਟਰਾਫੀ 6 ਸਾਲ ਦੇ ਲੰਮੇਂ ਸਮੇਂ ਬਾਅਦ 23ਵੀਂ ਵਾਰ ਹਾਸਲ ਕੀਤੀ ਹੈ।
ਇਸ ਟਰਾਫੀ ਨੂੰ ਜਿੱਤਣ ਤੇ ਡਾ. ਜਸਪਾਲ ਸਿੰਘ ਸੰਧੂ ਅਤੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਨੇ ਸਮੂਹ ਕਾਲਜਾਂ ਦੇ ਖਿਡਾਰੀਆਂ, ਕੋਚ, ਪ੍ਰਿੰਸੀਪਲ, ਯੂਨੀਵਰਸਿਟੀ ਖੇਡ ਵਿਭਾਗ ਦੇ ਡਾਇਰੈਕਟਰ ਸਪੋਰਟਸ ਡਾ. ਸੁਖਦੇਵ ਸਿੰਘ, ਸਹਾਇਕ ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਢਿੱਲੋਂ ਅਤੇ ਪੂਰੇ ਖੇਡ ਵਿਭਾਗ ਨੂੰ ਵਧਾਈ ਦਿੱਤੀ। PPN2009201813
ਮਾਕਾ ਟਰਾਫੀ 25 ਸਤੰਬਰ,2018 ਨੂੰ ਰਾਸ਼ਟਰਪਤੀ ਭਵਨ ਵਿਖੇ ਰੱਖੇ ਗਏ ਵਿਸ਼ੇਸ ਪ੍ਰੋਗਰਾਮ ਵਿੱਚ ਮਾਨਯੋਗ ਰਾਸ਼ਟਰਪਤੀ ਜੀ ਵੱਲੋਂ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਦਿੱਤੀ ਜਾਵੇਗੀ।ਇਹ ਟਰਾਫੀ ਲੈਣ ਲਈ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਸਲਰ, ਡਾਇਰੈਕਟਰ ਸਪੋਰਟਸ, ਸਹਾਇਕ ਡਾਇਰੈਕਟਰ ਸਪੋਰਟਸ ਅਤੇ ਇੱਕ ਅੰਤਰ-ਰਾਸ਼ਟਰੀ ਪੱਦਰ ਦਾ ਖਿਡਾਰੀ ਇਹ ਸਨਮਾਨ ਲੈਣ ਲਈ ਦਿੱਲੀ ਜਾਣਗੇ।
ਖੇਡ ਵਿਭਾਗ ਦੇ ਡਾਇਰੈਕਟਰ ਸਪੋਰਟਸ ਅਤੇ ਸਹਾਇਕ ਡਾਇਰੈਕਟਰ ਸਪੋਰਟਸ ਨੇ ਦੱਸਿਆ ਕੀ ਇਸ ਸਾਲ ਦੀ ਟਰਾਫੀ ਜਿੱਤਣ ਵਿੱਚ ਖਿਡਾਰੀਆਂ ਵੱਲੋਂ ਲਗਨ ਨਾਲ ਕੀਤੀ ਗਈ ਸਖਤ ਮਿਹਨਤ, ਯੂਨੀਵਰਸਿਟੀ ਦੇ ਵਾਈਸ-ਚਾਸਲਰ ਅਤੇ ਰਜਿਸਟਰਾਰ ਦੀ ਖੇਡਾਂ ਵੱਲ ਰੁਝਾਨ ਅਤੇ ਖੇਡਾਂ ਦੇ ਖੇਤਰ ਵਿਚ ਚੁੱਕੇ ਗਏ ਅਹਿਮ ਹਾਂ ਪੱਖੀ ਕਦਮ ਅਤੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਯਤਨਾਂ ਸਦਕਾ ਹੀ ਇਹ ਸਨਮਾਨ ਅੱਜ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੀ ਝੋਲੀ ਪਇਆ ਹੈ।ਡਾਇਰੈਕਟਰ ਸਪੋਰਟਸ, ਖੇਡ ਵਿਭਾਗ ਨੇ  ਸਮੂਹ ਕਰਮਚਾਰੀਆਂ ਅਤੇ ਖਿਡਾਰੀਆਂ ਨੂੰ ਇਸ ਮੌਕੇ ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਰ ਤਰੱਕੀਆਂ ਕਰੇਗੀ ਅਤੇ ਖੇਡਾਂ ਦੇ ਖੇਤਰ ਵਿਚ ਨਾਂ ਰੌਸ਼ਨ ਕਰੇਗੀ।
 

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply