ਜਲੰਧਰ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਸੰਨ 2016 ਵਿੱਚ ਸੰਚਾਲਿਤ ਸਰਜੀਕਲ ਸਟ੍ਰਾਈਕ ਦਿਵਸ ਦੀ ਦੂਜੀ ਵਰ੍ਹੇਗੰਢ ਮੌਕੇ ਭਾਰਤੀ ਹਥਿਆਰਬੰਦ ਫੌਜਾਂ
ਦੇ ਸਾਹਸ, ਬਹਾਦਰੀ ਅਤੇ ਬਲੀਦਾਨ ਨੂੰ ਯਾਦ ਕਰਦਿਆਂ ਸਤੰਬਰ 28 ਤੇ 29 ਨੂੰ ਇੱਕ ਰਾਸ਼ਟਰ ਵਿਆਪੀ ਮੁਹਿੰਮ ਲਾਂਚ ਕੀਤੀ ਜਾਵੇਗੀ।ਰਖਿਆ ਮੰਤਰਾਲਾ ਇਹ ਯਾਦਗਾਰੀ ਸਮਾਰੋਹ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਕਰ ਰਿਹਾ ਹੈ।ਮੁੱਖ ਸਮਾਰੋਹ ਇੰਡੀਆ ਗੇਟ ਦਿੱਲੀ ਵਿੱਚ ਹੋਵੇਗਾ ਅਤੇ ਦੇਸ਼ ਭਰ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੀ ਅਹਿਮ ਸਥਾਨਾਂ `ਤੇ ਅਜਿਹੇ ਸਮਾਰੋਹ ਆਯੋਜਿਤ ਕੀਤੇ ਜਾਣਗੇ।
ਉਤਰੀ ਖੇਤਰ ਵਿੱਚ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਯੂ.ਟੀ ਚੰਡੀਗੜ੍ਹ ਵਿੱਚ ਮਹੱਤਵਪੂਰਨ ਮਿਲਟਰੀ ਸਟੇਸ਼ਨਾਂ/ਛਾਉਣੀਆਂ `ਚ ਆਮ ਲੋਕਾਂ, ਵਿਦਿਆਰਥੀਆਂ, ਨੌਜਵਾਨਾਂ, ਐਨ.ਸੀ.ਸੀ ਕੈਡਿਟਾਂ ਅਤੇ ਐਨ.ਐਸ.ਐਸ ਵਲੰਟੀਅਰਾਂ ਲਈ ਭਾਰਤੀ ਹਥਿਆਰਬੰਦ ਫੌਜਾਂ ਦੀ ਤਾਕਤ ਪ੍ਰਦਰਸ਼ਿਤ ਕਰਨ ਲਈ ਸਰਹੱਦੀ ਕੰਟਰੋਲ ਰੇਖਾ ’ਤੇ ਸੈਨਿਕਾਂ ਦੇ ਜੀਵਨ ਬਾਰੇ ਫਿਲਮਾਂ, ਪ੍ਰਦਰਸ਼ਨੀਆਂ, ਸਾਜ਼ੋ-ਸਮਾਨ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਤੇ ਫੌਜੀਆਂ ਦੀ ਟਰੇਨਿੰਗ ਦਾ ਪ੍ਰਤੱਖ ਪ੍ਰਦਰਸ਼ਨ, ਮਿਲਟਰੀ ਬੈਂਡ ਡਿਸਪਲੇ, ਸਪੈਸ਼ਲ ਆਊਟਰੀਚ/ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।
ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਵਲੋਂ ਪੰਜਾਬ ਵਿੱਚ ਜਲੰਧਰ, ਅੰਮ੍ਰਿਤਸਰ, ਪਠਾਨਕੋਟ ਅਤੇ ਆਦਮਪੁਰ, ਹਰਿਆਣਾ `ਚ ਹਿਸਾਰ, ਹਿਮਾਚਲ ਪ੍ਰਦੇਸ਼ `ਚ ਸ਼ਿਮਲਾ ਤੇ ਯੋਲ ਕੈਂਪ (ਧਰਮਸ਼ਾਲਾ) ਅਤੇ ਜੰਮੂ-ਕਸ਼ਮੀਰ `ਚ ਜੰਮੂ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਭਾਰਤੀ ਫੌਜ ਦੇ ਵਜਰਾ ਕੌਰ ਵਲੋ ਜਲੰਧਰ ਵਿਖੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।ਜਲੰਧਰ ਦੇ ਮਿਠਾਪੁਰ ਵਿੱਚ, ਕੀਯੂਰੋ ਮੌਲ, ਐਮ.ਬੀ.ਡੀ ਮੌਲ ਅਤੇ ਜਵਾਹਰ ਪਾਰਕ, ਜਲੰਧਰ ਕੈਂਟ ਵਿਚ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਵੇਗਾ।ਇਨ੍ਹਾਂ ਪ੍ਰੋਗਰਾਮਾਂ ਵਿਚ ਵੀਡੀਓ ਪ੍ਰੋਜੈਕਟ ਡਾਕੂਮੈਂਟਰੀ, ਪਾਈਪ ਐਂਡ ਜੱਜ ਬੈਂਡ ਤੇ ਹਥਿਆਰ ਡਿਸਪਲੇ ਮੁੱਖ ਆਕਰਸ਼ਨ ਹੋਵੇਗਾ।
ਭਾਰਤੀ ਹਥਿਆਰਬੰਦ ਫੌਜਾਂ ਦੇ ਬਹਾਦਰ ਸੈਨਿਕਾਂ ਨੂੰ ਭਰਪੂਰ ਸ਼ਰਧਾਂਜਲੀਆਂ ਦੇਣ ਲਈ ਅਤੇ ਨਾਗਰਿਕਾਂ ਅਤੇ ਨੌਜਵਾਨਾਂ `ਚ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਜਗਾਉਣ ਲਈ ਖੇਤਰੀ ਆਊਟਰੀਚ ਬਿਊਰੋ, ਸੂਚਨਾ ਪ੍ਰਸਾਰਣ ਮੰਤਰਾਲੇ ਦੇ ਗੀਤ ਤੇ ਨਾਟਕ ਟਰੁੱਪ ਖੇਤਰ ਵਿੱਚ ਸੱਭਿਆਚਾਰਕ ਪੇਸ਼ਕਾਰੀਆਂ, ਨੁੱਕੜ ਨਾਟਕ ਆਦਿ ਕਰਨਗੇ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media