ਬਠਿੰਡਾ, 3 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਡੀ.ਏ.ਵੀ ਕਾਲਜ ਬਠਿੰਡਾ ਵਿਖੇ ਸੀਨੀਅਰ ਸੀਟੀਜਨ ਡੇਅ ਮਨਾਇਆ ਗਿਆ, ਜਿਸ ਵਿਚ ਮਹੇਸ਼ਇੰਦਰ ਸਿੰਘ ਸਟਾਫ ਸੈਕਟਰੀ ਨੇ ਟੀਚਿੰਗ, ਨਾਨ ਟੀਚਿੰਗ ਅਤੇ ਵਿਦਿਆਰਥੀਆਂ ਨੰੂ ਸਹੁੰ ਚੁੱਕਵਾਈ ਕਿ ਉਹ ਬਜੂਰਗਾਂ ਦਾ ਸਤਿਕਾਰ ਕਰਨਗੇ ਅਤੇ ਕਦੇ ਵੀ ਉਹਨਾਂ ਨੰੂ ਭੱਦੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਨਗੇ।ਵਾਈਸ ਪ੍ਰਿੰਸੀਪਲ ਪ੍ਰੋ: ਵਰੇਸ਼ ਗੁਪਤਾ ਨੇ ਬਹੁਤ ਹੀ ਵਧੀਆ ਢੰਗ ਨਾਲ ਕਿਹਾ ਕਿ ਬਿਰਥ ਆਸ਼ਰਮ ਵਿਚ ਰਹਿਣ ਵਾਲੇ ਬਜੂਰਗਾਂ ਵੱਲ ਵੀ ਧਿਆਨ ਦਿੱਤਾ ਜਾਵੇ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਅਪਣੇ ਬੱਚਿਆਂ ਨੰੂ ਵੀ ਬਜੂਰਗਾਂ ਨਾਲ ਸਮਾਂ ਬਤੀਤ ਕਰਨ ਅਤੇ ਉਹਨਾਂ ਦੀ ਮਦਦ ਕਰਨ ਬਾਰੇ ਪ੍ਰੇਰਿਤ ਕਰਾਂਗੇ। ਇਸ ਮੌਕ ਪ੍ਰੋ: ਸੰਦੀਪ ਭਾਟੀਆ, ਪ੍ਰੋ: ਵਿਕਾਸ ਕਾਟੀਆ, ਪ੍ਰੋ: ਰਵਿੰਦਰ ਸਿੰਘ, ਪ੍ਰੋ: ਗੁਰਪ੍ਰੀਤ ਸਿੰਘ, ਡਾ. ਵੰਦਨਾ ਜਿੰਦਲ, ਡਾ. ਪਰਵੀਨ ਬਾਲਾ, ਡਾ. ਸੁਖਦੀਪ ਕੌਰ, ਪ੍ਰੋ: ਰਾਜੇਸ਼ ਬਤਰਾ, ਪ੍ਰੋ: ਮੋਨਿਕਾ ਭਾਟੀਆ, ਪ੍ਰੋ: ਰਣਦੀਪ ਸਿੰਘ, ਪ੍ਰੋ: ਨੀਤੂ ਪੁਰੋਹਿਤ, ਪ੍ਰੋ; ਰਵੀ ਨਾਗਪਾਲ, ਪ੍ਰੋ. ਵੀਰਪਾਲ ਕੌਰ, ਪ੍ਰੋ: ਕੁਲਵਿੰਦਰ ਕੌਰ ਰਹੇ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media