Friday, September 11, 2026

ਨੋਜਵਾਨ ਨਸ਼ੇ ਛੱਡ ਖੇਡਾਂ ਨੂੰ ਅਪਨਾਉਣ – ਜੋਸ਼ੀ

PPN23081421
ਅੰਮ੍ਰਿਤਸਰ, 23 ਅਗਸਤ (ਪ੍ਰਵੀਨ ਸਹਿਗਲ) – ਸ਼੍ਰੀ ਕ੍ਰਿਸ਼ਨ ਪਹਿਲਵਾਨ ਪੀ.ਐਂਡ.ਟੀ ਅਖਾੜਾ ਸੋਸਾਈਟੀ ਵਲੋ ਅੱਜ ਕੈਬਿਨਟ ਮੰਤਰੀ ਅਨਿਲ ਜੋਸ਼ੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਕਮਲ ਕਿਸ਼ੋਰ ਨੇ ਮੰਤਰੀ ਅਨਿਲ ਜੋਸ਼ੀ ਵੱਲੋ ਸ਼ਹਿਰ ਵਿਚ ਖੇਡਾਂ ਨੂੰ ਉੱਪਰ ਚੁਕਣ ਦੇ ਉਪਰਾਲੇ ਬੜੇ ਸ਼ਲਘਾਯੋਗ ਹਨ ਕਿਉਂਕਿ ਅੱਜ ਅੱਜ ਨੋਜਵਾਨ ਨਸ਼ੇ ਦੀ ਦਲਦਲ ਵਿਚ ਫਸਕੇ ਅਪਨੀ ਜਵਾਨੀ ਬਰਬਾਦ ਕਰ ਰਹੇ ਹਨ। ਇਸ ਦਲਦਲ ਵਿਚੋਂ ਬਾਹਰ ਨਿਕਲਨ ਲਈ ਖੇਡਾਂ ਬਹੁਤ ਮਹੱਤਵਪੂਰਨ ਹਨ। ਜੋਸ਼ੀ ਜੀ ਨੇ ਇਸ ਮੋਕੇ ਤੇ ਅਖਾੜੇ ਦੀ ਸੋਸਾਈਟੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹੋ ਜੇਹੀਆਂ ਸੋਸਾਈਟੀਆਂ ਜੋ ਨੋਜਵਾਨਾਂ ਨੂੰ ਖੇਡਾਂ ਨਾਲ ਜੋੜ ਰਹੀਆਂ ਹਨ ਉਹਨਾਂ ਦੇ ਨਾਲ ਉਹ ਹਮੇਸ਼ਾ ਹੀ ਖੜੇ ਹਨ ਅਤੇ ਪੰਜਾਬ ਸਰਕਾਰ ਹਮੇਸ਼ਾ ਤੋਂ ਹੀ ਖੀਡਾਰੀਆਂ ਦੇ ਨਾਲ ਖੜੇ ਹਨ ਅਤੇ ਲੋਕਾਂ ਨੋਜਵਾਨ ਪੀੜੀ ਨੂੰ ਨਸ਼ੇ ਦੀ ਦਲਦਲ ਤੋਂ ਬਾਹਰ ਕੱਡਨ ਲਈ ਹਰ ਸੰਭਵ ਮਦਦ ਕਰ ਰਹੇ ਹਨ।ਇਸ ਮੋਕੇ ਤੇ ਰੋਕੀ ਪਹਿਲਵਾਨ, ਦਰਸ਼ਨ ਪਹਿਲਵਾਨ, ਅਕਸ਼ੇ ਸ਼ਰਮਾ, ਸਾਵਨ ਪਹਿਲਵਾਨ ਆਦਿ ਹਾਜ਼ਿਰ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply