ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – 1925 ਠੇਕਾ ਪ੍ਰੋਫੈਸਰਾਂ ਵਲੋਂ 21 ਅਕਤੂਬਰ ਨੁੰ ਪਟਿਆਲਾ ਵਿੱਚ ਰੈਲੀ ਤੇ ਲੜੀਵਾਰ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।ਸਥਾਨਕ ਵਿਰਸਾ ਵਿਹਾਰ ਵਿਖੇ ਠੇਕਾ ਅਧਿਆਪਕਾਂ ਦੀ ਮੀਟਿੰਗ ਹੋਈ।ਇਸ ਉਪਰੰਤ ਪ੍ਰੋ. ਅਮਨਦੀਪ ਸਿੰਘ ਅਤੇ ਪ੍ਰੋ. ਵਿਸ਼ਾਲ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਵੀਹ ਸਾਲਾਂ ਤੋਂ ਸਰਕਾਰੀ ਕਾਲਜਾਂ ਵਿੱਚ ਅਧਿਆਪਕਾਂ ਦੀ ਪੱਕੀ ਭਰਤੀ ਨਹੀਂ ਕੀਤੀ ਅਤੇ 2004 ਤੋਂ 2014 ਤੱਕ ਏਡਿਡ ਕਾਲਜਾਂ ਦੀਆਂ ਪੋਸਟਾਂ ਫਰੀਜ਼ ਕੀਤੀਆਂ ਗੲਅਿਾਂ ਹਨ।ਮਾਨਯੋਗ ਹਾਈਕੋਰਟ ਨੇ 2014 ਵੱਚ ਇਹ ਪੋਸਟਾਂ ਭਰਨ ਦੇ ਹੁਕਮ ਦਿੱਤੇ ਸਨ, ਜੋ ਪ੍ਰਕਿਰਿਆ ਅੱਜ ਤੱਕ ਮੁਕੰਮਲ ਨਹੀਂ ਹੋਈ।ਸਰਕਾਰ ਨੇ ਇਹ ਪੋਸਟਾਂ ਇੱਕ ਹੀ ਵਾਰ ਰੈਗੂਲਰ ਭਰਨ ਦੀ ਥਾਂ ਤਿੰਨ ਸਾਲਾਂ ਵਿੱਚ ਪੜਾਅਵਾਰ ਭਰਨ ਤੇ ਫਿਰ ਤਿੰਨ ਸਾਲਾਂ ਵਿੱਚ ਰੈਗੂਲਰ ਕਰਨ ਦਾ ਫੈਸਲਾ ਕੀਤਾ ਸੀ। ਪ੍ਰੋ. ਮੋਹਨ ਸਿੰਘ ਅਤੇ ਸਤਿੰਦਰ ਕੌਰ ਨੇ ਦੱਸਿਆ 2015 `ਚ 300 ਭਰਤੀ ਕੀਤੇ ਅਅਿਧਾਪਕਾਂ ਦੇ ਜੁਲਾਈ ਵਿੱਚ 3 ਸਲ ਪੂਰੇ ਹੋ ਗਏ ਹਨ, ਪਰ ਉਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ।ਇਸ ਲਈ `1925 ਕਾਲਜ ਠੇਕਾ ਅਧਾਰਿਤ ਪ੍ਰੋਫੈਸਰ ਜਥੇਬੰਦੀ ਨੇ 21 ਅਕਤੂਬਰ ਨੂੰ ਪਟਿਆਲਾ ਵਿੱਚ ਵਿਸ਼ਾਲ ਰੈਲੀ ਅਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਇਸ ਮੌਕੇ ਪ੍ਰੋ. ਦੀਪਿਕਾ, ਪ੍ਰੋ. ਨਵਜੋਤ ਸਿੰਘ, ਪ੍ਰੋ. ਕੁਲਦੀਪ ਸਿੰਘ, ਪ੍ਰੋ ਹਰਵੰਤ ਕੌਰ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਨਵਨੀਤ ਅਰੋੜਾ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media