Tuesday, March 3, 2026

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਐਜ਼ੂਕੇਸ਼ਨ ਕਾਲਜਾਂ ਦਾ `ਯੂਨੀਵਰਸਿਟੀ ਜ਼ੋਨਲ ਯੁਵਕ ਮੇਲਾ’ ਆਰੰਭ

ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਵਿਖੇ ਗੁਰੂ ਨਾਨਕ ਦੇਵ PPN0810201807ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ’ਤੇ ’ਵਰਸਿਟੀ ਵੱਲੋਂ 3 ਰੋਜ਼ਾ ‘ਐਜ਼ੂਕੇਸ਼ਨ ਕਾਲਜਾਂ ਦਾ ਜ਼ੋਨਲ ਯੁਵਕ ਮੇਲਾ’ ਦਾ ਅੱਜ ਇੱਥੇ ਸ਼ਾਨਦਾਰ ਅਗਾਜ਼ ਕੀਤਾ ਗਿਆ।ਜਿਸ ਵਿਚ ਸੂਬੇ ਤੋਂ ਕਰੀਬ 24 ਐਜ਼ੂਕੇਸ਼ਨ ਕਾਲਜਾਂ ਦੇ ਵਿਦਿਆਰਥੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨਗੇ।
    ਕਾਲਜ ਵਿਖੇ 10 ਅਕਤੂਬਰ ਤੱਕ ਚੱਲਣ ਵਾਲੇ ਇਸ ਮੇਲੇ ਦਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ, ਡੀ.ਸੀ.ਪੀ (ਅੰਮ੍ਰਿਤਸਰ ਸਿਟੀ) ਦੇ ਅਮਰੀਕ ਸਿੰਘ ਪਵਾਰ ਪੀ.ਪੀ.ਐਸ ਨੇ ਹੱਡੀਆਂ ਦੇ ਮਾਹਿਰ ਪ੍ਰਸਿੱਧ ਡਾ. ਆਰ.ਪੀ ਸਿੰਘ ਬੋਪਾਰਾਏ, ਯੂਨੀਵਰਸਿਟੀ ਦੇ ਡਾਇਰੈਕਟਰ ਯੁਵਕ ਭਲਾਈ ਡਾ. ਜਗਜੀਤ ਕੌਰ, ਐਜ਼ੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰਪਾਲ ਸਿੰਘ ਢਿੱਲੋਂ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਸ਼ਾਨਦਾਰ ਅਗਾਜ਼ ਕੀਤਾ।
    ਮੇਲੇ ਦੇ ਸ਼ੂਰਆਤੀ ਦੌਰ ’ਚ ਵਿਦਿਆਰਥੀਆਂ ਵੱਲੋਂ ਪਹਿਰਾਵਾ ਪ੍ਰਦਰਸ਼ਨੀ, ਮਮਿਕਰੀ, ਸਕਿੱਟ, ਗੀਤ-ਗਜ਼ਲ, ਲੋਕ ਗੀਤ, ਸਕੈਚਿੰਗ, ਪੇਂਟਿੰਗ ਆਨ ਸਪਾਟ, ਕਾਰਟੂਨਿੰਗ, ਪੋਸਟਰ ਮੇਕਿੰਗ, ਪੇਂਟਿੰਗ ਸਟਿੱਲ ਲਾਈਫ਼, ਕਲੇਅ-ਮੋਡਲਿੰਗ, ਸਲੋਗਨ ਰਾਈਟਿੰਗ ਅਤੇ ਕੋਲਾਜ਼ ਮੁਕਾਬਲਿਆਂ ’ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ।
    ਆਪਣੇ ਭਾਸ਼ਣ ’ਚ ਛੀਨਾ ਨੇ ਵਿਦਿਆਰਥੀਆਂ ਨੂੰ ਕਾਲਜਾਂ ’ਚ ਆਯੋਜਿਤ ਕੀਤੇ ਜਾਂਦੇ ਅਜਿਹੇ ਮੇਲਿਆਂ ’ਚ ਜਿੱਥੇ ਵਿਦਿਆਰਥੀਆਂ ਨੂੰ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ, ਉਥੇ ਉਨ੍ਹਾਂ ਨੂੰ ਆਪਣੇ ਅੰਦਰ ਹੁਨਰ ਜਾਂ ਕਮੀਆਂ ਦਾ ਪਤਾ ਵੀ ਲੱਗਦਾ ਹੈ, ਬਾਰੇ ਵੀ ਕਿਹਾ। ਉਨ੍ਹਾਂ ਕਿਹਾ ਕਿ ਅਜਿਹੇੇ ਫ਼ੈਸਟੀਵਲ ਵਿਦਿਆਰਥੀਆਂ ਦਾ ਭਵਿੱਖ ਸੁਧਾਰਨ ’ਚ ਸਹਾਈ ਸਿੱਧ ਹੁੰਦੇ ਹਨ।
    ਇਸ ਮੌਕੇ ਪਵਾਰ ਨੇ ਵਿਦਿਆਰਥੀਆਂ ਨੂੰ ਮੇਲੇ ਦੌਰਾਨ ਆਪਣੀ ਕਾਬਲੀਅਤ ਦਾ ਖੁੱਲ੍ਹ ਕੇ ਪ੍ਰਦਰਸ਼ਨ ਕਰਨ ਲਈ ਹੱਲ੍ਹਾਸ਼ੇਰੀ ਦਿੱਤੀ ਅਤੇ ਵਿਦਿਆਰਥਣਾਂ ਨੂੰ ਕਿਹਾ ਕਿ ਲੜਕੀਆਂ ਆਪਣੇ ਆਪ ’ਚ ਆਤਮ ਵਿਸ਼ਵਾਸ਼ ਉਜਾਗਰ ਕਰਨ ਅਤੇ ਹਰ ਮੁਸ਼ਕਿਲ ਦਾ ਨਿਡਰਤਾ ਨਾਲ ਡੱਟ ਕੇ ਸਾਹਮਣਾ ਕਰਨ।
    ਡਾ. ਜਗਜੀਤ ਕੌਰ ਢਿੱਲੋਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰਿੰਸੀਪਲ ਡਾ. ਢਿੱਲੋਂ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ।ਡਾ. ਢਿੱਲੋਂ ਨੇ ਪ੍ਰੋਗਰਾਮ ਸਬੰਧੀ ਦੱਸਦਿਆ ਕਿਹਾ ਕਿ 9 ਅਕਤੂਬਰ ਨੂੰ ਸਮੂਹ ਸ਼ਬਦ, ਭਜਨ, ਸਮੂਹ ਗੀਤ (ਭਾਰਤੀ), ਪੋਇਟੀਕਲ ਸਿਮਪੋਜ਼ੀਅਮ ਐਲੋਕਿਊਸਨ, ਰੰਗੋਲੀ, ਫ਼ੁਲਕਾਰੀ ਅਤੇ 10 ਨੂੰ ਕੁਇਜ਼, ਗਿੱਧਾ ਅਤੇ ਡਿਬੇਟ ਦੇ ਮੁਕਾਬਲੇ ਵਿਦਿਆਰਥੀਆਂ ਦਰਮਿਆਨ ਕਰਵਾਏ ਜਾਣਗੇ ਅਤੇ ਜੇਤੂ ਆਈ ਟੀਮ ਨੂੰ ਮੁੱਖ ਮਹਿਮਾਨ ਵੱਲੋਂ ਟਰਾਫ਼ੀ ਭੇਟ ਕਰਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਟੇਜ਼ ਸੰਚਾਲਨ ਦੀ ਭੂਮਿਕਾ ਅਜੈਬੀਰਪਾਲ ਸਿੰਘ ਢਿੱਲੋਂ ਨੇ ਬਾਖੂਬੀ ਨਿਭਾਈ।ਇਸ ਮੌਕੇ ਇੰਜੀਨੀਅਰ ਕਾਲਜ ਦੇ ਡਾਇਰੈਕਟਰ ਮੰਜ਼ੂ ਬਾਲਾ ਤੋਂ ਇਲਾਵਾ ਹੋਰਨਾਂ ਕਾਲਜਾਂ ਦਾ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply