ਭੀਖੀ, 16 ਅਕਤੂਬਰ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਨੈਸ਼ਨਲ ਕਾਲਜ ਵਿੱਚ ਬਲਾਕ ਪੱਧਰੀ ਸਕੂਲ ਖੇਡਾਂ ਦੇ ਹੋਏ ਵੱਖ-ਵੱਖ ਮੁਕਾਬਲੀਆਂ ਵਿੱਚ ਸਿਲਵਰ ਵਾਟਿਕਾ ਸਕੂਲ ਸਮਾਓ ਦੀਆਂ ਖਿਡਰਾਨਾ ਤੋਂ ਬਾਅਦ ਮੁੰਡਿਆਂ ਦਾ ਪ੍ਰਦਰਸ਼ਨ ਵੀ ਕਾਬਲੇ ਜ਼ਿਕਰ ਰਿਹਾ।ਲੰਬੀ ਛਾਲ ਮੁਕਾਬਲੇ ਦੇ (ਅੰਡਰ-14 ਸਾਲ) ਵਿੱਚ ਰਵਨੀਤ ਸਿੰਘ ਨੇ ਪਹਿਲਾ, (ਅੰਡਰ-17 ਸਾਲ) ਜਗਦੀਪ ਸਿੰਘ ਨੇ ਪਹਿਲਾ ਅਤੇ (ਅੰਡਰ-19 ਸਾਲ) ਹਰਪ੍ਰੀਤ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਗੋਲਾ ਸੁੱਟਣ ਮੁਕਬਾਲੇ ਵਿੱਚ (ਅੰਡਰ-17 ਸਾਲ) ਜਸਦੀਪ ਸਿੰਘ ਨੇ ਪਹਿਲਾ ਅਤੇ ਤਰਨਵੀਰ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ ਜਦੋਂ ਕਿ (ਅੰਡਰ-19 ਸਾਲ) ਮੁਕਾਬਕੇ ਵਿੱਚ ਕੋਮਲਦੀਪ ਸਿੰਘ ਨੇ ਦੂਸਰਾ ਅਤੇ ਹਰਮਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਡਿਸਕਸ ਥਰੋੋ ਮੁਕਾਬਲੇ ਵਿੱਚ (ਅੰਡਰ-17 ਸਾਲ) ਤਰਨਵੀਰ ਸਿੰਘ ਨੇ ਪਹਿਲਾ, (ਅੰਡਰ-19 ਸਾਲ) ਹਰਮਨਦੀਪ ਸਿੰਘ ਨੇ ਪਹਿਲਾ, ਅਤੇ ਹਰਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਨੇਜਾ ਸੁੱਟਣ ਮੁਕਾਬਕੇ ਵਿੱਚ (ਅੰਡਰ-17 ਸਾਲ) ਤਮਨਦੀਪ ਸਿੰਘ ਨੇ ਅਤੇ (ਅੰਡਰ-19 ਸਾਲ) ਹਰਪ੍ਰੀਤ ਸਿੰਘ ਨੇ ਵੀ ਤੀਜਾ ਸਥਾਨ ਹਾਸਲ ਕੀਤਾ।ਉਚੀ ਛਾਲ (ਅੰਡਰ-17 ਸਾਲ) ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਤੋਂ ਇਲਾਵਾ ਹੈਮਰ ਥਰੋ (ਅੰਡਰ-17 ਸਾਲ) ਦਵਿੰਦਰ ਸਿੰਘ ਨੇ ਪਹਿਲਾ ਅਤੇ ਗੁਰਪ੍ਰੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਦੌੜਾ ਦੇ 80 ਮੀਟਰ ਹਰਡਲਜ ਮੁਕਾਬਲੇ (ਮੁੰਡੇ ਅੰਡਰ-14 ਸਾਲ) ਰਵਨੀਤ ਸਿੰਘ ਨੇ ਪਹਿਲਾ ਅਤੇ ਅਰਸ਼ਦੀਪ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ।ਇਸੇ ਵਰਗ ਵਿੱਚ (ਅੰਡਰ-17 ਸਾਲ ਲੜਕੀਆਂ) ਕਮਲਪ੍ਰੀਤ ਕੌਰ ਨੇ ਪਹਿਲਾ ਅਤੇ ਸੰਦੀਪ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਜਦੋਂ ਕਿ (ਅੰਡਰ-14 ਸਾਲ) ਪਵਨਦੀਪ ਕੌਰ ਨੇ ਪਹਿਲਾ ਅਤੇ ਜਸਮਨ ਕੌਰ ਨੇ ਦੂਜਰਾ ਸਥਾਨ ਹਾਸਲ ਕੀਤਾ।100 ਮੀਟਰ ਦੌੜ ਵਿੱਚ (ਅੰਡਰ-14 ਸਾਲ) ਅਰਸ਼ਦੀਪ ਸਿੰਘ ਨੇ ਦੂਸਰਾ, 200 ਮੀਟਰ ਦੌੜ ਵਿੱਚ (ਅੰਡਰ-14 ਸਾਲ) ਰਵਨੀਤ ਸਿੰਘ ਨੇ ਦੂਸਰਾ, (ਅੰਡਰ-17 ਸਾਲ) ਮਨਪ੍ਰੀਤ ਸ਼ਰਮਾਂ ਨੇ ਤੀਸਰਾ,400 ਮੀਟਰ ਦੌੜ ਵਿੱਚ (ਅੰਡਰ-17 ਸਾਲ) ਅਰਸ਼ਦੀਪ ਸਿੰਘ ਨੇ ਤੀਸਰਾ,1500 ਮੀਟਰ ਦੌੜ ਵਿੱਚ ਹਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸ਼ਲ ਕੀਤਾ।ਰਲੇਅ ਦੋੜ ਵਿੱਚ (ਅੰਡਰ-14 ਸਾਲ) ਰਵਨੀਤ ਸਿੰਘ, ਅਰਸ਼ਦੀਪ ਸਿੰਘ, ਹਰਮਨ ਸਿੰਘ,ਅਮ੍ਰਿਤਪਾਲ ਸਿੰਘ ਅਧਾਰਤ ਟੀਮ ਨੇ ਦੂਜਾ, (ਅੰਡਰ-17 ਸਾਲ) ਅਰਸ਼ਦੀਪ ਸਿੰਘ, ਸੁਖਵਿੰਦਰ ਸਿੰਘ, ਜਗਮੇਲ ਸਿੰਘ, ਤਲਵਿੰੰਦਰ ਸਿੰਘ ਅਧਾਰਤ ਟੀਮ ਨੇ ਤੀਜਾ ਅਤੇ (ਅੰਡਰ-19 ਸਾਲ) ਪ੍ਰਦੀਪ ਸਿੰਘ, ਹਰਪ੍ਰੀਤ ਸਿੰਘ, ਹਰਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਭੀਖੀ ਅਧਾਰਤ ਟੀਮ ਨੇ ਤੀਜਾ ਸਥਾਨ ਹਾਸ਼ਲ ਕੀਤਾ।
ਇਸ ਮੌਕੇ ਜੇਤੂ ਖਿਡਾਰੀਆ ਨੂੰ ਹੱਲਾਸ਼ੇਰੀ ਦਿੰਦੇ ਹੋਏ ਸਕੂਲ ਦੀ ਚੇਅਰਪਰਸਨ ਮੈਡਮ ਅੰਜੂ ਸਿੰਗਲਾ ਨੇ ਕਿਹਾ ਕਿ ਮੁਕਾਬਲਿਆਂ ਵਿੱਚ ਖੁਦ ਨੂੰ ਬੇਹਤਰ ਸਿੱਧ ਕਰਨ ਲਈ ਉਤਸ਼ਾਹ, ਜੋਸ਼ ਅਤੇ ਦ੍ਰਿੜ ਇਰਾਦਿਆਂ ਦਾ ਹੋਣਾ ਲਾਜ਼ਮੀ ਹੈ।ਉਨ੍ਹਾਂ ਵਿਦਿਆਰਥੀਆ ਨੂੰ ਕਿਹਾ ਕਿ ਉਹ ਖਿਡਾਰੀ ਵਿਦਿਆਰਥੀਆ ਦੇ ਖੇਡ ਖੇਤਰ ਵਿੱਚ ਅੱਗੇ ਵਧਣ ਲਈ ਹਰ ਸੰਭਵ ਮੱਦਦ ਕਰਨਗੇ।ਇਸ ਮੌਕੇ ਸਕੂਲ਼ ਪ੍ਰਬੰਧਕ ਰਿਸ਼ਵ ਸਿੰਗਲਾ, ਡੀ.ਪੀ.ਆਈ ਹਰਪਦੀਪ ਸਿੰਘ, ਹਰਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਵੀ ਮੌਜੂਦ ਸੀ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media