Wednesday, March 11, 2026

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ `ਚ ਬਲਾਕ ਸਮਰਾਲਾ-2 ਬਣਿਆ ਓਵਰ ਆਲ ਚੈਂਪੀਅਨ

ਲੁਧਿਆਣਾ ਜ਼ਿਲ੍ਹੇ ਦੇ 19 ਬਲਾਕਾਂ `ਚ ਪਹਿਲੇ ਨੰਬਰ ’ਤੇ ਰਿਹਾ ਬਲਾਕ ਸਮਰਾਲਾ-2
ਸਮਰਾਲਾ 16 ਅਕਤੂਬਰ (ਪੰਜਾਬ ਪੋਸਟ- ਕੰਗ) – ਪਿਛਲੇ ਦਿਨੀਂ ਜ਼ਿਲ੍ਹਾ ਲੁਧਿਆਣਾ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਪਿੰਡ ਸਰਾਭਾ ਵਿਖੇ ਸ਼ਾਨੋ-ਸ਼ੌਕਤ PPN1610201822ਨਾਲ ਸਮਾਪਤ ਹੋਈਆਂ।ਇਨ੍ਹਾਂ ਖੇਡਾਂ ਵਿੱਚ ਜ਼ਿਲ੍ਹੇ ਦੇ 19 ਬਲਾਕਾਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ।ਇਨ੍ਹਾਂ 19 ਬਲਾਕਾਂ ਵਿੱਚੋਂ ਬਲਾਕ ਸਮਰਾਲਾ-2 ਨੇ ਪਹਿਲੇ ਨੰਬਰ ਤੇ ਰਹਿ ਕੇ ਓਵਰ ਆਲ ਟਰਾਫ਼ੀ ਤੇ ਕਬਜ਼ਾ ਕੀਤਾ।ਰੁਪਿੰਦਰ ਕੌਰ ਬੀ.ਪੀ.ਈ.ਓ ਸਮਰਾਲਾ-2 ਨੇ ਜੇਤੂ ਸਕੂਲਾਂ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
ਸਮਰਾਲਾ-2 ਬਲਾਕ ਦੇ ਖਿਡਾਰੀ ਫੁੱਟਬਾਲ ਲੜਕੀਆਂ, ਸ਼ਤਰੰਜ ਲੜਕੇ, ਬੈਡਮਿੰਟਨ ਲੜਕੇ, ਬੈਡਮਿੰਟਨ ਲੜਕੀਆਂ, ਕਰਾਟੇ ਲੜਕੇ, ਤੈਰਾਕੀ ਲੜਕੀਆਂ, ਸ਼ਾਟਪੁੱਟ ਲੜਕਿਆਂ ਪਹਿਲੇ ਸਥਾਨ ਤੇ ਰਹੇ।ਇਸ ਤੋਂ ਬਿਨ੍ਹਾਂ ਕਰਾਟੇ ਲੜਕੀਆਂ, ਕਬੱਡੀ ਨੈਸ਼ਨਲ ਲੜਕੀਆਂ, ਸ਼ਤਰੰਜ ਲੜਕੀਆਂ, ਸ਼ਾਟਪੁੱਟ ਲੜਕੇ, 600 ਮੀਟਰ ਲੜਕੇ, ਲੰਮੀ ਛਾਲ ਲੜਕੇ, 100 ਮੀਟਰ ਲੜਕੇ ਦੂਸਰੇ ਸਥਾਨ ਤੇ ਰਹੇ ਅਤੇ ਕਬੱਡੀ ਨੈਸ਼ਨਲ ਲੜਕੇ, 600 ਮੀਟਰ ਲੜਕੇ, ਰੱਸੀ ਟੱਪਣਾ (ਜੌਗਿੰਗ) ਅਤੇ ਕੁਸ਼ਤੀ 25 ਕਿੱਲੋ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ। ਜੇਤੂ ਬੱਚਿਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ (ਐ: ਸਿੱ:). ਬਲਬੀਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਕੁਲਦੀਪ ਸਿੰਘ ਨੇ ਇਨਾਮਾਂ ਦੀ ਵੰਡ ਕੀਤੀ।
 ਇਸ ਮੌਕੇ ਅਧਿਆਪਕ ਪੁਸ਼ਵਿੰਦਰ ਸਿੰਘ ਕੋਟਾਲਾ, ਹਰਮਨਦੀਪ ਸਿੰਘ, ਸੰਜੀਵ ਕੁਮਾਰ (ਸਟੇਟ ਐਵਾਰਡੀ ਅਤੇ ਏ.ਡੀ.ਸੀ), ਕੁਲਵੀਰ ਸਿੰਘ, ਸੁਖਰਾਜ ਸਿੰਘ ਕੋਟਲਾ, ਗੁਰਪ੍ਰੀਤ ਸਿੰਘ, ਹਰਮੇਲ ਸਿੰਘ ਬਰਮਾ, ਪਵਨ ਕੁਮਾਰ, ਗੁਰਦੀਪ ਸਿੰਘ, ਅਮਨਦੀਪ ਸਿੰਘ ਘੁਲਾਲ, ਗੁਰਸ਼ਰਨ ਸਿੰਘ, ਦਵਿੰਦਰ ਸਿੰਘ, ਪਲਮਿੰਦਰ ਸਿੰਘ, ਪਰਮਜੀਤ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਸਿੰਘ, ਗੁਰਮੇਲ ਸਿੰਘ ਤੋਂ ਇਲਾਵਾ ਮੈਡਮ ਸ਼ਸ਼ੀ ਬਾਲਾ ਤੇ ਮਨਜੀਤ ਕੌਰ ਹਾਜ਼ਰ ਸਨ।

 

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply