ਬਠਿੰਡਾ, 21 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਵਿਜੀਂਲੈਂਸ ਵਿਭਾਗ ਵੱਲੋਂ ਇਤਰਾਜਹੀਣਤਾ ਪ੍ਰਦੂਸ਼ਣ ਸਰਟੀਫਿਕੇਟ ਜਾਰੀ ਕਰਨ ਬਦਲੇ ਮੋਟੀ
ਰਕਮ ਵਸੂਲਣ ਵਾਲੇ ਐਸ.ਡੀ.ਓ ਅਤੇ ਉਸ ਦੇ ਦਲਾਲ ਨੂੰ ਫਰੀਦਕੋਟ ਤੋਂ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਅਸ਼ੋਕ ਬਾਠ ਵਿਜੀਂਲੈਂਸ ਰੇਂਜ ਬਠਿੰਡਾ ਨੇ ਦੱਸਿਆ ਕਿ ਉਕਤ ਅਧਿਕਾਰੀ ਅਤੁਲ ਕੌਸ਼ਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਫਰੀਦਕੋਟ ਵਿਖੇ ਤਾਇਨਾਤ ਸੀ ਅਤੇ ਇਹ ਜਿਲ੍ਹੇ ਦੇ ਵੱਖ-ਵੱਖ ਇੰਡਸਰੀਜ਼ ਦੇ ਮਾਲਕਾਂ, ਜਿੰਨ੍ਹਾਂ ‘ਚ ਸੈਲਰ ਅਤੇ ਸਕੁਲ ਆਦਿ ਸ਼ਾਮਲ ਸਨ, ਨੂੰ ਪ੍ਰਦੂਸ਼ਣ ਸਰਟੀਫਿਕੇਟ ਜਾਰੀ ਕਰਨ ਬਦਲੇ ਬਤੌਰ ਰਿਸ਼ਵਤ 25 ਤੋਂ 30 ਹਜਾਰ ਰੁਪਏ ਲੈਂਦਾ ਸੀ।ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਇਹ ਰਕਮ ਜਰਨੈਲ ਸਿੰਘ ਵਾਸੀ ਫਰੀਦਕੋਟ ਰਾਹੀਂ ਹਾਸਲ ਕਰਦਾ ਸੀ ਅਤੇ ਗੱਲਬਾਤ ਵੀ ਇਸ ਦੇ ਰਾਹੀਂ ਹੀ ਕਰਦਾ ਸੀ।ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਨੇ ਵੀ ਵੱਖ-ਵੱਖ ਸਕੂਲਾਂ ਅਤੇ ਸੈਲਰ ਮਾਲਕਾਂ ਪਾਸੋਂ ਹਜਾਰਾਂ ਰੁਪਏ ਬਤੌਰ ਰਿਸ਼ਵਤ ਮੰਗੇ ਹਨ।ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਦੋਸ਼ੀਆਂ ਨੇ ਮਿਲ ਕੇ ਵੱਡੀ ਪੱਧਰ ‘ਤੇ ਭ੍ਰਿਸ਼ਟਾਚਾਰ ਕੀਤਾ ਹੈ, ਜਿੰਨ੍ਹਾਂ ਖਿਲਾਫ ਥਾਣਾ ਵਿਜੀਲੈਂਸ ਬਿਉਰੋ ਰੇਂਜ ਬਠਿੰਡਾ ਵਿਖੇ ਮਾਮਲਾ ਦਰਜ਼ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਦੋਸ਼ੀ ਪਾਏ ਗਏ ਉਕਤ ਦੋਸ਼ੀਆਂ ਨੂੰ ਇੰਸਪੈਕਟਰ ਸੋਹਣ ਸਿੰਘ ਵਿਜੀਲੈਂਸ ਬਿਉਰੋ ਯੂਨਿਟ ਫਰੀਦਕੋਟ ਵੱਲੋਂ ਕਾਬੂ ਕੀਤਾ ਗਿਆ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media