ਬਠਿੰਡਾ, 21 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮਾਲਵਾ ਪ੍ਰਾਂਤੀਯ ਬ੍ਰਹਾਮਣ ਸਭਾ ਰਜਿ. ਮਾਈਸਰਖਾਨਾ ਦੇ ਪ੍ਰਧਾਨ ਲਾਭ ਰਾਮ ਸ਼ਰਮਾ ਅਤੇ ਉਪ
ਪ੍ਰਧਾਨ ਨਰੇਸ਼ ਸ਼ਰਮਾ ਨੇ ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਈਸਰਖਾਨਾ ਵਿਖੇ ਨੌਂਰਾਤੇ ਨੂੰ ਲਗਾਏ ਜਾ ਰਹੇ ਮੇਲੇ ਸਮੇਂ ਪ੍ਰਸ਼ਾਸਨ ਵਲੋਂ ਡੇਢ ਸਾਲ ਤੋਂ ਮੰਦਰ ਦੀ ਗੋਲਕਾਂ ਦੀ ਤਾਲਾਬੰਦੀ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਭਗਤਾਂ ਵੱਲੋਂ ਜਿਨ੍ਹਾਂ ਵੀ ਚੜਾਵਾ ਆਉਂਦਾ ਹੈ, ਉਸ ਉਤੇ ਪ੍ਰਸ਼ਾਸਨ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ, ਜਦੋਂਕਿ ਪਹਿਲਾਂ ਇਸ ਤਰ੍ਹਾਂ ਨਹੀਂ ਹੁੰਦਾ ਸੀ।ਉਨ੍ਹਾਂ ਦੱਸਿਆ ਕਿ ਇਸ ਵਾਰ ਤਾਂ ਪ੍ਰਸ਼ਾਸਨ ਨੇ ਮੇਲੇ ਤੋਂ ਬਾਅਦ ਵੀ ਮੰਦਰ ਦੇ ਗੋਲਕਾਂ ਦੀ ਤਾਲਾਬੰਦੀ ਕਰ ਦਿੱਤੀ ਹੈ। ਮੌਕੇ `ਤੇ ਆਏ ਹੋਏ ਤਹਿਸੀਲਦਾਰ ਤੋਂ ਪੁੱਛਣ `ਤੇ ਵੀ ਪ੍ਰਸ਼ਾਸਨ ਵਲੋਂ ਤਾਲਾਬੰਦੀ ਦੇ ਆਦੇਸ਼ ਤੱਕ ਨਹੀਂ ਦਿਖਾਏ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਾਰਾ ਕੁੱਝ ਮੋਖਿਕ ਆਦੇਸ਼ਾਂ ਦੇ ਅਧਾਰ ਉੱਤੇ ਹੀ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਹ ਸਾਰਾ ਕੁੱਝ ਗਲਤ ਅਨਸਰਾਂ ਦੁਆਰਾ ਪ੍ਰਸ਼ਾਸਨ ਨਾਲ ਮਿਲ ਕੇ ਇਸ ਪਵਿੱਤਰ ਮੰਦਰ ਮਾਈਸਰਖਾਨਾ ਨੂੰ ਬਦਨਾਮ ਕਰਨ ਦਾ ਸਾਜ਼ਿਸ ਰਚੀ ਜਾ ਰਹੀ ਹੈ।ਸ਼ਰਮਾ ਨੇ ਦੱਸਿਆ ਕਿ ਪਿਛਲੀਆਂ ਕਮੇਟੀਆਂ ਨੇ ਮੰਦਰ ਵਿੱਚ ਕੋਈ ਵੀ ਵਿਕਾਸ ਕਾਰਜ ਨਹੀਂ ਕੀਤਾ ਅਤੇ ਆਪਸ ਵਿੱਚ ਹੀ ਲੜਦੇ ਰਹੇ।ਉਨ੍ਹਾਂ ਕਿਹਾ ਮੌਜੂਦਾ ਕਮੇਟੀ ਲਗਾਤਾਰ ਮੰਦਰ ਵਿੱਚ ਕੰਮ ਕਰਵਾ ਰਹੀ ਹੈ, ਜੋ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ।ਉਨ੍ਹਾਂ ਦੱਸਿਆ ਕਿ ਸੰਵਿਧਾਨ ਅਨੁਸਾਰ ਗਠਿਤ ਮੌਜੂਦਾ ਸਰਵਸੰਮਤ ਕਮੇਟੀ ਨੂੰ ਬ੍ਰਾਹਮਣ ਸਮਾਜ ਅਤੇ ਮਾਈਸਰਖਾਨਾ ਪਿੰਡ ਵਾਸੀਆਂ ਦੇ ਇਲਾਵਾ ਬ੍ਰਾਹਮਣ ਏਕਤਾ ਮੰਚ, ਪੰਜਾਬ ਦੀਆਂ ਵੱਖ-ਵੱਖ ਬ੍ਰਾਹਮਣ ਸੰਸਥਾਵਾਂ ਦਾ ਵੀ ਪੂਰਾ ਸਮਰਥਨ ਹੈ।ਇਸ ਮੌਕੇ ਕੈਸ਼ੀਅਰ ਭੁਪਿੰਦਰ ਸ਼ਰਮਾ, ਸੈਕਟਰੀ ਬੀਰਬਲ ਦਾਸ ਨੇ ਦੱਸਿਆ ਕਿ ਮਾਈਸਰਖਾਨਾ ਵਿਖੇ ਲੱਗ ਰਹੇ ਮੇਲੇ ਦੌਰਾਨ ਹੋਏ ਖਰਚੇ ਨੂੰ ਵੀ ਕਮੇਟੀ ਮੈਂਬਰਾਂ ਵੱਲੋਂ ਅਤੇ ਪਿੰਡ ਵਾਸੀਆਂ ਤੋਂ ਇੱਕਠੇ ਕਰਕੇ ਦੇਣੇ ਪੈਂਦੇ ਹਨ ਅਤੇ ਗੋਲਕਾਂ ਦੇ ਪੈਸਿਆਂ ਨੂੰ ਕਮੇਟੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾ ਰਿਹਾ ਹੈ, ਜਦੋਂ ਕਿ ਇਹ ਖਰਚਾ ਗੋਲਕਾਂ ਵਿੱਚੋਂ ਦੇਣਾ ਚਾਂਹੀਦਾ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media