ਭੀਖੀ/ਮਾਨਸਾ, 21 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਰਲ ਚਿੱਟ ਫੰਡ ਕੰਪਨੀ ਦੇ ਪੀੜਿਤਾਂ ਵਲੋਂ ਬਣਾਈ ਗਈ ਇਨਸਾਫ ਦੀ ਅਵਾਜ ਜਥੇਬੰਦੀ ਜੋ ਕਿ
ਸਰਕਾਰਾਂ ਦੀ ਸ਼ਹਿ `ਤੇ ਕਰੋੜਾਂ ਲੋਕਾਂ ਦਾ ਪੈਸਾ ਹੜੱਪ ਚੁੱਕੀ ਕੰਪਨੀ ਤੋਂ ਪੈਸੇ ਵਾਪਿਸ ਕਰਵਾਉਣ ਲਈ ਲਗਾਤਾਰ ਪਿਛਲੇ 3 ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ।ਪੰਜਾਬ ਦੇ 25 ਲੱਖ ਲੋਕਾਂ ਦਾ ਅਤੇ ਪੂਰੇ ਭਾਰਤ ਦੇ 6 ਕਰੌੜ ਲੋਕਾਂ ਦਾ 49 ਹਜਾਰ ਕਰੋੜ ਰੁਪਿਆ ਵਾਪਸ ਨਹੀ ਕੀਤਾ।ਪੈਸਾ ਵਾਪਿਸ ਕਰਵਾਉਣ ਲਈ ਜਥੇਬੰਦੀ ਦੇ ਆਗੂ ਮਹਿੰਦਰਪਾਲ ਸਿੰਘ ਦਾਨਗੜ 26 ਅਕਤੂਬਰ ਨੂੰ ਦਿੱਲੀ ਜੰਤਰ-ਮੰਤਰ `ਤੇ ਭੁੱਖ ਹੜਤਾਲ ਤੇ ਸਾਥੀਆਂ ਸਮੇਤ ਅਣਮਿੱਥੇ ਸਮੇਂ ਲਈ ਬੈਠ ਰਹੇ ਹਨ, ਉਸੇ ਤਹਿਤ ਅੱਜ ਭੀਖੀ ਦੇ ਗੁਰਦੁਆਰਾ ਪਾਤਸ਼ਾਹੀ ਨੋਵੀਂ ਵਿਖੇ ਵੀ ਸਰਕਲ ਭੀਖੀ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਭੁੱਖ ਹੜਤਾਲ ਦਾ ਸਾਥ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ। ਜੇਕਰ ਕੇਂਦਰ ਸਰਕਾਰ ਨੇ ਪੈਸੇ ਵਾਪਿਸ ਨਾ ਕੀਤੇ ਤਾਂ ਫਿਰ 25 ਨਵੰਬਰ ਨੂੰ ਪੂਰੇ ਭਾਰਤ ਦੇ ਪੀੜਿਤ ਜੰਤਰ-ਮੰਤਰ `ਤੇ ਬਹੁਤ ਵੱਡਾ ਇਕੱਠ ਕਰਨਗੇ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਿੰਦਰ ਧਵਨ, ਤਰਸੇਮ ਖਾਨ ਤੋਂ ਇਲਾਵਾ ਸਰਕਲ ਭੀਖੀ ਦੇ ਸੁਖਪਾਲ ਸਿੰਘ ਅਲੀਸ਼ੇਰ, ਸਤਪਾਲ ਸਿੰਘ ਭੀਖੀ ਅਤੇ ਹੋਰ ਵੱਖ ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਹਿੱਸਾ ਲਿਆ ਅਤੇ 26 ਅਕਤੂਬਰ ਦੇ ਧਰਨੇ ਵਾਲੇ ਪੋਸਟਰ ਵੀ ਵੰਡੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media