ਅੰਮ੍ਰਿਤਸਰ, 26, ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਅਕਤੂਬਰ
2018 ਨੂੰ ਦੁਸਿਹਰੇ ਵਾਲੇ ਦਿਨ ਜੌੜੇ ਫਾਟਕ ਵਿਖੇ ਹੋਏ ਭਿਆਨਕ ਰੇਲ ਹਾਦਸੇ ਦੌਰਾਨ ਕਈ ਵਿਅਕਤੀ ਸ਼ਹਿਰ ਦੇ ਵੱਖ-ਵੱਖ ਹਸਪਤਾਲਾ ਵਿੱਚ ਦਾਖਲ ਸਨ।ਉਨ੍ਹਾਂ ਵਿੱਚੋਂ ਦੋ ਮਰੀਜ਼ਾਂ ਦੀ ਹਾਲਤ ਅਜੇ ਵੀ ਨਾਜੁਕ ਹੈ ਜਿੰਨਾਂ ਦਾ ਇਲਾਜ ਫੋਰਟਿਸ ਅਤੇ ਅਮਨਦੀਪ ਹਸਪਤਾਲ ਵਿਖੇ ਚੱਲ ਰਿਹਾ ਹੈ।
ਸੰਘਾ ਨੇ ਦੱਸਿਆ ਕਿ ਕੁਲ 46 ਮਰੀਜ ਜ਼ੇਰੇ ਇਲਾਜ ਹਨ ਅਤੇ ਜਿਲ੍ਹਾ ਪ੍ਰਸਾਸ਼ਨ ਇਨ੍ਹਾ ਮਰੀਜਾਂ ਦੀ ਤਾਜਾ ਸਥਿਤੀ ਤੇ ਨਜਰ ਰੱਖਣ ਅਤੇ ਉਹਨਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਲਗਾਏ ਗਏ ਅਧਿਕਾਰੀਆਂ ਵਲੋਂ ਹਰ ਰੋਜ ਰਿਪੋਰਟ ਪ੍ਰਾਪਤ ਕੀਤੀ ਜਾ ਰਹੀ ਹੈ।ਸੰਘਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖੁਦ ਵੀ ਬੀਤੀ ਸ਼ਾਮ ਵੱਖ ਵੱਖ ਹਸਪਤਾਲਾਂ ਦਾ ਦੋਰਾ ਕੀਤਾ ਗਿਆ ਹੈ ਅਤੇ ਮਰੀਜਾਂ ਦੀ ਸਿਹਤ ਬਾਰੇ ਡਾਕਟਰਾਂ ਕੋਲੋਂ ਜਾਣਕਾਰੀ ਲਈ ਗਈ ਹੈ।ਸੰਘਾ ਨੇ ਕਿਹਾ ਕਿ ਇਸ ਦੇ ਨਾਲ ਹੀ ਜਿਹੜੇ ਮਰੀਜ਼ ਕਿਸੇ ਹਸਪਤਾਲ ਤੋਂ ਰੈਫਰ ਕੀਤੇ ਜਾਦੇ ਹਨ ਜਾਂ ਜਿਹਨਾ ਨੁੰ ਛੁੱਟੀ ਦਿੱਤੀ ਜਾਂਦੀ ਹੈ, ਉਸ ਬਾਰੇ ਵੀ ਜਿਲ੍ਹਾ ਪ੍ਰਸਾਸ਼ਨ ਵਲੋਂ ਰੋਜ ਰਿਪੋਰਟ ਲਈ ਜਾਂਦੀ ਹੈ।ਸੰਘਾ ਨੇ ਦੱਸਿਆ ਕਿ ਮਰੀਜ਼ ਇਲਾਜ/ਅਪਰੇਸ਼ਨ ਉਪਰੰਤ ਵੱਖ-ਵੱਖ ਹਸਪਤਾਲਾਂ ਵਿੱਚ ਰਿਕਵਰ ਕਰ ਰਹੇ ਹਨ ਅਤੇ ਉਹਨਾਂ ਦੀ ਹਾਲਤ ਡਾਕਟਰਾਂ ਅਨੁਸਾਰ ਚੰਗੀ ਹੈ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media