ਕਿਹਾ ਸਿੱਧੂ ਜੋੜੀ ਦਾ ਪਾਸਪੋਰਟ ਤੁਰੰਤ ਜ਼ਬਤ ਕੀਤਾ ਜਾਵੇ
ਅਮ੍ਰਿਤਸਰ, 26 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮਜੀਠੀਆ ਨੇ ਆਪਣੇ ’ਤੇ ਰੇਲ ਹਾਦਸੇ ਪ੍ਰਤੀ ਸਿਆਸਤ ਕਰਨ ਦੇ ਸਿੱਧੂ ਵਲੋਂ ਲਾਏ ਜਾ ਰਹੇ ਦੋਸ਼ਾਂ ਦਾ ਜਵਾਬ
ਦਿੰਦਿਆਂ ਕਿਹਾ ਕਿ ਉਹ ਬੁਰੀ ਤਰਾਂ ਬੁਖਲਾਹਟ ’ਚ ਹੈ, ਜੇ ਗਰੀਬਾਂ ਨੂੰ ਇਨਸਾਫ ਦਿਵਾਉਣ ਅਤੇ ਸੱੱਚ ਲਈ ਲੜਣਾ ਰਾਜਨੀਤੀ ਹੈ ਤਾਂ ਉਹ ਅਜਿਹੀ ਰਾਜਨੀਤੀ ਸਦਾ ਕਰਦੇ ਰਹਿਣਗੇ। ਦਰਦਨਾਕ ਰੇਲ ਹਾਦਸੇ ਦੇ ਦੋਸ਼ੀਆਂ ਸੰਬੰਧੀ ਗੱਲ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ, ਉਸ ਦੀ ਪਤਨੀ ਅਤੇ ਮਿਠੂ ਮਦਾਨ ਦਾ ਪਾਸਪੋਰਟ ਜ਼ਬਤ ਕਰਨ ਦੀ ਪੁਰਜੋਰ ਮੰਗ ਕੀਤੀ ਹੈ।’ਚ ਮੀਡੀਆ ਨਾਲ ਗੱਲ ਕਰਦਿਆਂ ਜੀਠੀਆ ਨੇ ਕਿਹਾ ਕਿ ਜਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਹੱਥ ਸਿੱਧੂ ਜੋੜੀ ਦੇ ਸਿਰੋਂ ਉਠ ਗਿਆ ਤਾਂ ਇਹਨਾਂ ਲੋਕ ਵਿਦੇਸ਼ ਦੌੜਣ ’ਚ ਇਕ ਪਲ ਨਹੀਂ ਲਾਉਣਗੇ।
ਸਿੱਧੂ ਵਲੋਂ ਉਸ ਦੇ ਘਰ ’ਚ ਭਗਵਾਨ ਅਤੇ ਤਪੱਸਵੀਆਂ ਦੇ ਹੋਣ ਦਾਅਵੇ ਦੇ ਉਤਰ ’ਚ ਮੀਡੀਆ ਨਾਲ ਗੱਲ ਕਰਦਿਆਂ ਜੀਠੀਆ ਨੇ ਕਿਹਾ ਕਿ ਉਸ ਦੇ ਘਰ ’ਚ ਗੈਗਸਟਰਾਂ ਦਾ ਵਾਸਾ ਹੋਣਾ ਦਸਿਆ ਹੈ।ਉਨਾਂ ਕਿਹਾ ਕਿ ਸਰਕਾਰ ਅਤੇ ਸਿਧੂ ਦੰਪਤੀ ਵਲੋਂ ਸਤਾ ਦੇ ਨਸ਼ੇ ’ਚ ਹਾਦਸੇ ਦੇ ਪ੍ਰਭਾਵਿਤ ਪਰਿਵਾਰਾਂ ਦੇ ਦਰਦ ਨੂੰ ਸਮਝਿਆ ਨਹੀਂ ਜਾ ਰਿਹਾ। ਉਨਾਂ ਰੋਸ ਜਤਾਇਆ ਕਿ ਇਕ ਹਫਤਾ ਬੀਤ ਜਾਣ ’ਤੇ ਵੀ ਦੋਸ਼ੀਆਂ ਖਿਲਾਫ ਨਾ ਕੋਈ ਐਫ ਆਈ ਆਰ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਜਾ ਰਹੀ।ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਹਾਈ ਕਮਾਨ ਨਿਰਪੱਖ ਜਾਂਚ ਨਹੀਂ ਚਾਹੁੰਦੀ। ਉਹਨਾਂ ਕਿਹਾ ਕਿ ਨਿਗਮ ਵਲੋ ਪੀੜਤਾਂ ਨੋਕਰੀਆਂ ਦੇਣ ਦੇ ਐਲਾਨ ’ਤੇ ਉਨਾਂ ਨੁੰ ਉਦੋਂ ਤੱਕ ਕੋਈ ਵਿਸ਼ਵਾਸ ਨਹੀਂ ਆਏਗਾ ਜਦ ਤਕ ਇਹ ਲਾਗੂ ਨਹੀਂ ਹੋ ਜਾਂਦੇ।ਇਸ ਮੌਕੇ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਤਲਬੀਰ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਟਿੱਕਾ, ਗੁਰਪ੍ਰੀਤ ਰੰਧਾਵਾ, ਰਵੀ ਕਰਨ ਸਿੰਘ ਕਾਹਲੋਂ, ਭਾਈ ਰਾਮ ਸਿੰਘ, ਮੇਜਰ ਸ਼ਿਵੀ ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media