Sunday, August 30, 2026

ਲ਼ੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ

ਜੰਡਿਆਲਾ ਗੁਰੂ, 27 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)- ਸਥਾਨਕ ਪੁਲੀਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਜਦੋ ਉਸ ਨੇ ਗੁਨੋਵਾਲ ਰੋਡ `ਤੇ PPN2810201811ਛਾਪੇਮਾਰੀ ਕਰਕੇ ਲੁੱਟ ਦੀ ਤਿਆਰੀ ਕਰ ਰਹੇ ਚਾਰ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਜੰਡਿਆਲਾ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਇਨ੍ਹਾਂ ਕੋਲੋ ਦੋ ਪਿਸਟਲ 32 ਬੋਰ, ਤਿੰਨ ਜਿੰਦਾ ਕਾਰਤੂਸ, ਇਕ ਰਾਈਫਲ ਤੇ ਦੋ ਕਾਰਤੂਸ ਬਰਾਮਦ ਕੀਤੇ ਗਏ ।ਫੜੇ ਗਏ ਦੋਸ਼ੀਆਂ ਵਿੱਚ ਗੁਰਬਾਜ ਸਿੰਘ ਵਾਸੀ ਗੋਇੰਦਵਾਲ, ਕਰਨਬੀਰ ਸਿੰਘ ਵਾਸੀ ਗੋਇੰਦਵਾਲ, ਬਲਜੀਤ ਸਿੰਘ ਵਾਸੀ ਖਡੂਰ ਸਾਹਿਬ, ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਜੰਡਿਆਲਾ ਗੁਰੂ ਸ਼ਾਮਲ ਹਨ, ਜਦਕਿ ਇਹਨਾਂ ਦੇ ਦੋ ਸਾਥੀ ਆਸ਼ੀਸ਼ ਕੁਮਾਰ ਅਤੇ ਹਰਜੀਤ ਸਿੰਘ ਵਾਸੀ ਅੰਮ੍ਰਿਤਸਰ ਮੌਕੇ ਤੋਂ ਫਰਾਰ ਹੋ ਗਏ।ਇਹ ਗ੍ਰੋਹ ਬੀਤੇ ਦਿਨੀ ਗ੍ਰੇਸ ਪਬਲਿਕ ਸਕੂਲ ਕੋਲ ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ ਆ ਰਹੇ ਕਾਰ ਸਵਾਰ ਵਪਾਰੀ ਕੋਲੋ ਇਕ ਲੱਖ ਦੇ ਕਰੀਬ ਨਕਦੀ ਲੁੱਟ ਕੇ ਗੋਲੀ ਚਲਾਉਂਦਾ ਹੋਇਆ ਫਰਾਰ ਹੋ ਗਿਆ ਸੀ।ਪੁਲਿਸ ਅਧਿਕਾਰੀ ਅਨੁਸਾਰ ਕਥਿਤ ਦੋਸ਼ੀਆਂ ਖਿਲਾਫ ਥਾਣਾ ਜੰਡਿਆਲਾ ਗੁਰੂ ਵਿਖੇ ਮਾਮਲਾ ਦਰਜ ਕਰ ਲ਼ਿਆ ਗਿਆ ਹੈ ।

Check Also

ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ

ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …

Leave a Reply