ਭਗਵਾਨ ਸ੍ਰੀ ਰਾਮ ਚੰਦਰ ਭਾਰਤੀ ਸੰਸਕ੍ਰਿਤੀ ਦੇ ਪ੍ਰਤੀਕ -ਸਿਖਿਆ ਮੰਤਰੀ
ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਭਵਨਜ਼ ਐਸ.ਐਲ ਪਬਲਿਕ ਸਕੂਲ ਵਿਖੇ ਸ੍ਰੀ ਰਾਮ ਚਰਿਤ ਮਾਨਸ ਵਿੱਚੋਂ ਲਏ ਗਏ ਵੱਖ-ਵੱਖ ਦ੍ਰਿਸ਼ਾਂ
ਤੇ ਅਧਾਰਤ ਲਾਈਟ ਐਂਡ ਸਾਉਂਡ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਲਗਭਗ 600 ਵਿਦਿਆਰਥੀਆਂ ਨੇ ਭਾਗ ਲਿਆ।
ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਹਾਜ਼ਰ ਹੋਏ। ਸ੍ਰੀ ਸੋਨੀ ਨੇ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ।ਸੋਨੀ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਭਾਰਤੀ ਸੰਸਕ੍ਰਿਤੀ ਦੇ ਪ੍ਰਤੀਕ ਹਨ। ਸ੍ਰੀ ਸੋਨੀ ਨੇ ਕਿਹਾ ਕਿ ਸਾਨੂੰ ਸਭ ਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਦਿਖਾਏ ਰਸਤੇ ਤੇ ਚੱਲਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।ਸੋਨੀ ਨੇ ਲਾਈਟ ਐਂਡ ਸਾਉਂਡ ਮਿਊਜੀਕਲ ਸ਼ੋਅ ਵਿੱਚ ਕੰਮ ਕਰਨ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪ੍ਰਸੰਸ਼ਾ ਕੀਤੀ।ਸੋਨੀ ਵੱਲੋਂ ਹਰੇਕ ਅਧਿਆਪਕ ਡਾਕਟਰ ਅਨੀਤਾ ਭੱਲਾ, ਸ੍ਰੀਮਤੀ ਸੁਮਨ ਠਾਕੁਰ ਅਤੇ ਹਰਤਿੰਦਰ ਸ਼ਰਮਾ ਨੂੰ ਬੇਸਟ ਟੀਚਰ ਪੁਰਸਕਾਰ ਵਜੋਂ 11000/- ਰੁਪਏ ਦੇ ਸਨਮਾਨਿਤ ਵੀ ਕੀਤਾ।ਸੋਨੀ ਵੱਲੋਂ ਬੱਚਿਆਂ ਨੂੰ ਵਧੀਆ ਸਿਖਿਆ ਪ੍ਰਦਾਨ ਕਰ ਰਹੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਓ.ਪੀ ਸੋਨੀ ਨੂੰ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸਕੂਲ ਦੀ ਕਮੇਟੀ ਵੱਲੋਂ ਸੁਨੀਲ ਦੱਤੀ ਵਿਧਾਇਕ, ਵਿਕਾਸ ਸੋਨੀ ਕੌਂਸਲਰ ਅਤੇ ਜਗੁਲ ਕਿਸ਼ੋਰ ਸ਼ਰਮਾ ਨੂੰ ਵੀ ਸਨਮਾਨਿਤ ਕੀਤਾ ਗਿਆ।
ਸਿਖਿਆ ਮੰਤਰੀ ਦੇ ਸਕੂਲ ਵਿੱਚ ਪਹੁੰਚਣ ਤੇ ਸਕੂਲ ਦੀ ਬੈਂਡ ਟੀਮ ਵੱਲੋਂ ਸਵਾਗਤ ਕੀਤਾ ਗਿਆ ਅਤੇ ਸਕੂਲ ਦੇ ਚੇਅਰਮੈਨ ਅਵਿਨਾਸ਼ ਮਹਿੰਦਰੂ ਵੱਲੋਂ ਮੁੱਖ ਮਹਿਮਾਨ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ।ਇਸ ਸਮਾਗਮ ਵਿੱਚ ਆਈ.ਆਰ.ਖੰਡਵਾਲ, ਸ੍ਰੀਮਤੀ ਸਵਰਾਜ ਗਰੋਵਰ ਅਤੇ ਬੀ.ਬੀ.ਕੇ ਡੀ.ਏ.ਵੀ ਕਾਲਜ ਤੋਂ ਸੁਦਰਸ਼ਨ ਕਪੂਰ ਵੀ ਹਾਜ਼ਰ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media