Wednesday, March 11, 2026

‘ਸੰਨ ਆਫ ਮਨਜੀਤ ਸਿੰਘ’ ਪੰਜਾਬੀ ਫਿਲਮ’ਚ ਗੁਰਮੰਨਤ ਦਾ ਕਿਰਦਾਰ ਰਿਹਾ ਦਮਦਾਰ

ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਗੁਰੂ ਨਗਰੀ ਦੇ ਗੁਰਮੰਨਤ ਸਿੰਘ ਨੇ ਬੀਤੇ ਦਿਨੀਂ ਰਲੀਜ਼ ਹੋਈ ਪੰਜਾਬੀ ਫਿਲਮ ‘ਸੰਨ ਆਫ ਮਨਜੀਤ PPN0111201806ਸਿੰਘ’ ਵਿੱਚ ਇੱਕ ਯਾਦਗਾਰੀ ਕਿਰਦਾਰ ਨਿਭਾਅ ਕੇ ਜਿੱਥੇ ਵੱਡੀ ਸਫਲਤਾ ਹਾਸਲ ਕੀਤੀ ਹੈ, ਉਥੇ ਹੀ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ।ਪੰਜਵੀਂ ਕਲਾਸ ਦੇ ਵਿਦਿਆਰਥੀ ਗੁਰਮੰਨਤ ਸਿੰਘ ਦੇ ਪਿਤਾ ਪਿੰਦਰਜੀਤ ਸਿੰਘ ਅਤੇ ਮਾਂ ਸੀਮਾ ਦਿਓਲ ਨੇ ਦੱਸਿਆ ਕਿ ‘ਸੰਨ ਆਫ ਮਨਜੀਤ ਸਿੰਘ’ ਫਿਲਮ ਵਿਚ ਕੰਮ ਕਰਕੇ ਗੁਰਮੰਨਤ ਨੇ ਇਕ ਹੋਰ ਮੁਕਾਮ ਹਾਸਲ ਕਰ ਲਿਆ ਹੈ।
     ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੁਰਮੰਨਤ ਸਿੰਘ ਜੀ.ਟੀ ਟੀ.ਵੀ ਚੈਨਲ ਦੇ ਸ਼ੋਅ ਸਾਰੇ-ਗਾਮਾ-ਪਾ ਦੇ ਮੰਚ ਤੱਕ ਆਪਣੀ ਗਾਇਕੀ ਤੇ ਪੰਜਾਬੀ ਪਹਿਰਾਵੇ ਦੀ ਧਮਾਲ ਪਾ ਚੁੱਕਾ ਹੈ ਅਤੇ ਪੰਜਾਬੀ ਫਿਲਮ ‘ਜਿੰਦੂਆਂ’ ਵਿਚ ਕੰਮ ਕਰ ਚੁੱਕਾ ਹੈ।‘ਸੰਨ ਆਫ ਮਨਜੀਤ ਸਿੰਘ’ ਫਿਲਮ ਵਿਚ ਗੁਰਮੰਨਤ ਨੇ ਜਿੰਮੀ ਸ਼ੇਰਗਿੱਲ, ਨੀਰੂ ਬਾਜਵਾ, ਸਰਗੁਨ ਮਹਿਤਾ, ਰਾਜਬੀਰ ਸਿੰਘ. ਜਪੁਜੀ ਖਹਿਰਾ, ਗੁਰਪ੍ਰੀਤ ਸਿੰਘ, ਕਰਮਜੀਤ ਅਨਮੋਲ, ਮਨਪ੍ਰੀਤ ਭੰਗੂ, ਬੀ.ਐਨ ਸ਼ਰਮਾ ਆਦਿ ਕਲਾਕਾਰਾਂ ਨਾਲ ਕੰਮ ਕੀਤਾ ਹੈ।ਦੱਸਣਯੋਗ ਹੈ ਕਿ ਇਸ ਫਿਲਮ ਦੇ ਪ੍ਰੋਡਿਊਸਰ ਕਪਿਲ ਸ਼ਰਮਾ ਹਨ।ਫਿਲਮ ਵਿਚ ਗੁਰਮੰਨਤ ਜਿੰਮੀ ਸ਼ੇਰਗਿੱਲ ਦੇ ਭਤੀਜੇ ਦਾ ਕਿਰਦਾਰ ਨਿਭਾਅ ਰਿਹਾ ਹੈ। ਇਸ ਦੇ ਨਾਲ ਹੀ ਉਸ ਨੂੰ ਇਕ ਹੋਰ ਪੰਜਾਬੀ ਫਿਲਮ ਮਿਲੀ ਹੈ, ਜਿਸ ਵਿਚ ਉਹ ਗੁਰਪ੍ਰੀਤ ਘੁੱਗੀ ਦੇ ਬੇਟੇ ਵਜੋਂ ਕਿਰਦਾਰ ਨਿਭਾਅ ਰਿਹਾ ਹੈ ਅਤੇ ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ।
    ਸੀਮਾ ਦਿਓਲ ਦੱਸਦੇ ਹਨ ਕਿ ਉਨ੍ਹਾਂ ਆਪਣੇ ਬੇਟੇ ਜਨਮ ਦਿਨ `ਤੇ ਇਕ ਵਾਰ ਉਸ ਨੂੰ ਡਰੰਮ ਸੈਟ ਗਿਫਟ ਕੀਤਾ ਸੀ, ਉਦੋਂ ਤੋਂ ਹੀ ਉਹ ਘਰ ਵਿਚ ਗਾਇਕੀ ਦੀ ਪ੍ਰੈਕਟਿਸ ਕਰਦਾ ਰਿਹਾ। ਸੀਮਾ ਦਿਓਲ ਦੱਸਦੇ ਹਨ ਕਿ ਗੁਰਮੰਨਤ ਦੇ ਦਾਦਾ ਸਵ: ਧੰਨਜੀਤ ਸਿੰਘ ਕੀਰਤਨ ਕਰਦੇ ਸਨ ਅਤੇ ਉਨ੍ਹਾਂ ਤੋਂ ਮਿਲੀ ਸੰਗੀਤ ਦੀ ਗੁੜਤੀ ਸਦਕਾ ਹੀ ਗੁਰਮੰਨਤ ਦਾ ਗਾਇਕੀ ਵੱਲ ਰੁਝਾਨ ਹੈ ਅਤੇ ਗੁਰਮੰਨਤ ਜਪੁਜੀ ਸਾਹਿਬ ਅਤੇ ਚੋਪਈ ਸਾਹਿਬ ਦਾ ਪਾਠ ਵੀ ਕਰਦਾ ਹੈ।
     ‘ਕੇਸ ਸੰਭਾਲ ਸੰਸਥਾ’ ਵਲੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਕਰਵਾਏ ਗਏ ‘ਚਾਈਲਡ ਖਾਲਸਾ’ ਪ੍ਰੋਗਰਾਮ ਵਿਚ ਗੁਰਮੰਨਤ ਨੂੰ ‘ਬੈਸਟ ਟੈਲੰਟ’ ਦਾ ਅਵਾਰਡ। ਟੈਲੰਟ ਹੰਟ ਡਾਂਸ ਅਕੈਡਮੀ ਐਂਡ ਪ੍ਰੋਡਕਸ਼ਨ ਵਲੋਂ ਅੰਮ੍ਰਿਤਸਰ ਦੀ ਆਰਟ ਗੈਲਰੀ ਵਿਖੇ ਕਰਵਾਏ ਗਏ ‘ਵਾਇਸ ਆਫ ਅੰਮ੍ਰਿਤਸਰ’ ਪ੍ਰੋਗਰਾਮ ਦੌਰਾਨ ਕਰਵਾਈ ਫੈਂਸੀ ਡਰੈਸ ਪ੍ਰਤੀਯੋਗਤਾ ਵਿਚ ਵੀ ਗੁਰਮੰਨਤ ਸਿੰਘ ਨੂੰ ਦੂਸਰ ਇਨਾਮ ਮਿਲਿਆ। ਕੇ.ਜੀ.ਐਨ ਵਲੋਂ ਬਾਲ ਦਿਵਸ ਮੌਕੇ ਕਰਵਾਏ ਪ੍ਰੋਗਰਾਮ ਵਿਚ ਉਸ ਨੂੰ ‘ਬੈਸਟ ਸਿੰਗਿੰਗ’ ਦਾ ਪ੍ਰਾਈਜ ਮਿਲਿਆ। ਉਹ ਰਣਜੀਤ ਐਵੀਨਿਊ ਵਿਚ ਲੱਗੇ ਅੰਤਰਰਾਸ਼ਟਰੀ ਪਾਈਟੈਕਸ ਮੇਲੇ ਵਿਚ ਵੀ ਦੋ ਵਾਰ ਪੇਸ਼ਕਾਰੀ ਕਰ ਚੁੱਕਾ ਹੈ।ਅਕਾਲ ਪੁਰਖ ਕੀ ਫੌਜ ਸੰਸਥਾ ਵਲੋਂ ਫੋਰ ਐੱਸ ਸਕੂਲ ਵਿਖੇ ਕਰਵਾਏ ਗਏ ਇਕ ਧਾਰਮਿਕ ਸਮਾਰੋਹ ਦੌਰਾਨ ਸਿੱਖੀ ਪ੍ਰਚਾਰ ਨਾਲ ਸਬੰਧਤ ਕਵਿਤਾ ਬੋਲਣ `ਤੇ ਪਹਿਲਾ ਇਨਾਮ ਜਿੱਤਣ `ਤੇ ਗੁਰਮੰਨਤ ਨੂੰ ਟੈਬ ਅਤੇ ਸ਼ੀਲਡ ਨਾਲ ਨਿਵਾਜਿਆ ਗਿਆ।ਸਕੂਲ ਵਿਚ ਉਸ ਨੂੰ ਸਟੋਰੀ ਟੈਲਿੰਗ, ਬੈਸਟ ਡਰਾਇੰਗ, ਅਬੈਕਸ, ਕਵਿਤਾਵਾਂ ਬੋਲਣ ਅਤੇ ਸਕੂਲ ਦੀ ਪੜ੍ਹਾਈ ਵਿਚ ਹਮੇਸ਼ਾਂ ਅੱਵਲ ਰਹਿਣ ਤੇ ਕਈ ਇਨਾਮ ਤੇ ਸਰਟੀਫਿਕੇਟ ਮਿਲ ਚੁੱਕੇ ਹਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply