ਚੰਡੀਗੜ੍ਹ, 26 ਅਗਸਤ (ਬਿਊਰੋ)- 14ਵੀਂ ਫੈਮਲੀ ਫਨ ਕਾਰ ਰੈਲੀ ਐਤਵਾਰ, 31 ਅਗਸਤ, 2014 ਨੂੰ ਹੋਟਲ ਸ਼ਿਵਾਲਿਕ ਵਿਊ ਤੋਂ ਰਵਾਨਾ ਹੋਵੇਗੀ, ਜਿਹੜੀ ਸ਼ਹਿਰ ਦੇ ਵਿਭਿੰਨ ਮਾਰਗਾਂ ਤੋਂ ਗੁਜਰਦੇ ਹੋਏ ਲਗਭਗ 55 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਉੱਥੇ ਹੀ ਸਮਾਪਤ ਹੋਵੇਗੀ। ਕਾਰ ਰੈਲੀ ਦਾ ਆਯੋਜਨ ਇੰਡੀਅਨ ਆਇਲ ਸਰਵੋ ਵੱਲੋਂ ਸਕੋਡਾ ਤੇ ਬਿੱਗ ਐਫਐਮ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਕਾਰ ਰੈਲੀ ਦੀ ਪ੍ਰਬੰਧਨ ਕੰਪਨੀ, ਰਾਸ਼ੀ ਇੰਟਰਟੇਨਮੈਂਟ ਦੇ ਡਾਇਰੈਕਟਰ ਸ਼੍ਰੀ ਰਾਜੀਵ ਜੈਨ ਨੇ ਦੱਸਿਆ, ‘ਫੈਮਲੀ ਫਨ ਕਾਰ ਰੈਲੀ ਦਾ ਇਹ ਸਲਾਨਾ ਆਯੋਜਨ ਸਾਰੇ ਕਾਰ ਪ੍ਰੇਮੀਆਂ ਦੇ ਲਈ ਇੱਕ ਰੋਮਾਂਚਕ ਤੇ ਯਾਦਗਾਰ ਅਨੁਭਵ ਬਣਦਾ ਜਾ ਰਿਹਾ ਹੈ। ਇਸ ਵਿੱਚ ਮਸਤੀ, ਰੋਮਾਂਚ ਤੇ ਅਡਵੈਂਚਰ ਸਾਰੇ ਤੱਤ ਸ਼ਾਮਿਲ ਹਨ। ਸਾਨੂੰ ਹਰ ਸਾਲ ਚੰਡੀਗੜ੍ਹ ਆਉਣ ਦੀ ਬਹੁਤ ਖੁਸ਼ੀ ਹੈ।’
ਫੈਮਲੀ ਫਨ ਕਾਰ ਰੈਲੀ ਕਈ ਮਾਇਨਿਆਂ ਵਿੱਚ ਖਾਸ ਹੈ। ਆਖਰੀ ਪ੍ਰਤੀਯੋਗੀ ਕਾਰ ਅੰਤਿਮ ਰੇਖਾ ਤੋਂ ਪਾਰ ਹੋਣ ਤੱਕ ਇਸਦੇ ਜੇਤੂ ਦਾ ਨਾਂਅ ਗੁਪਤ ਰੱਖਿਆ ਜਾਂਦਾ ਹੈ। ਹਰ ਕਾਰ ਵਿੱਚ ਪ੍ਰਤੀਯੋਗੀ ਪਰਿਵਾਰ ਦੇ ਚਾਰ ਮੈਂਬਰ ਬੈਠ ਸਕਦੇ ਹਨ, ਜਿਨ੍ਹਾਂ ਨੂੰ ਇੱਕ ਸੀਲਬੰਦ ਲਿਫਾਫੇ ਦੇ ਮਾਧਿਅਮ ਨਾਲ ਸਕੋਰ ਇਕੱਠੇ ਕਰਨ ਦਾ ਮੌਕਾ ਮਿਲਦਾ ਹੈ। ਰੈਲੀ ਮਾਰਗ ‘ਤੇ ਮਾਰਸ਼ਲ ਬੂਥਾਂ ਨਾਲ ਉਨ੍ਹਾਂ ਨੂੰ ਆਮ ਗਿਆਨ ਦੇ ਪ੍ਰਸ਼ਨ ਦਿੱਤੇ ਜਾਂਦੇ ਹਨ, ਜਿਨ੍ਹਾਂ ਦੇ ਸਹੀ ਜਵਾਬਾਂ ਨੂੰ ਫਾਈਨਲ ਸਕੋਰ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਕਾਰ ਪ੍ਰਤੀਯੋਗੀਆਂ ਨੂੰ ਕਿਹਾੜਾ ਲਿਫਾਫਾ ਮਿਲੇਗਾ, ਇਹ ਉਨ੍ਹਾਂ ਦੀ ਕਿਸਮਤ ‘ਤੇ ਨਿਰਭਰ ਕਰਦਾ ਹੈ, ਪਰ ਆਮ ਗਿਆਨ ਦੇ ਸਾਰੇ ਉੱਤਰ ਦੇਣਾ ਉਨ੍ਹਾਂ ਆਪਣੇ ਵਸ ਵਿੱਚ ਹੈ। ਜ਼ਿਆਦਾ ਪੁਆਇੰਟ ਬਣਾਉਣ ਵਾਲਾ ਪ੍ਰਤੀਯੋਗੀ ਵੀ ਵਿਨਰ ਟਰਾਫੀ ਦਾ ਹੱਕਦਾਰ ਹੋ ਸਕਦਾ ਹੈ, ਭਲਾਂ ਹੀ ਫਿਨਿਸ਼ ਲਾਈਨ ਪਾਰ ਕਰਨ ਵਾਲਾ ਉਹ ਆਖਰੀ ਚਾਲਕ ਹੀ ਕਿਉਂ ਨਾ ਹੋਵੇ। ਪ੍ਰਤੀਯੋਗੀਆਂ ਨੂੰ ਆਪਣੀ ਵੇਸ਼ਭੂਸ਼ਾ ਤੇ ਕਾਰ ਦੀ ਸਜਾਵਟ ਕਰਨ ਦੀ ਪੂਰੀ ਛੂਟ ਹੁੰਦੀ ਹੈ। ਇਸ ਲਈ ਸਭ ਤੋਂ ਵਧੀਆ ਵੇਸ਼ਭੂਸ਼ਾ ਵਾਲੀ ਫੈਮਲੀ ਨੂੰ ਅਲੱਗ ਤੋਂ ਸਨਮਾਨਿਤ ਕੀਤਾ ਜਾਂਦਾ ਹੈ। ਕਾਰ ਰੈਲੀ ਵਿੱਚ ਭਾਗ ਲੈਣ ਲਈ ਫਾਮ ਰਾਸ਼ੀ ਇੰਟਰਟੇਨਮੈਂਟ ਡਾਟ ਕਾਮ ਵੈਬਸਾਈਟ ‘ਤੇ ਉਪਲਬਧ ਹਨ। ਜ਼ਿਆਦਾ ਜਾਕਣਾਰੀ ਲਈ 98186-86001 ਤੋਂ ਲਈ ਜਾ ਸਕਦੀ ਹੈ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media