Thursday, March 12, 2026

ਧਾਰ ਬਲਾਕ ਦੇ ਪਿੰਡ ਦੁਰੰਗ ਖੱਡ (ਕੋਠੇ ਹੱਟੀਆ) ਵਿਖੇ ਪਸ਼ੂ ਭਲਾਈ ਤੇ ਕਿਸਾਨ ਜਾਗਰੂਕਤਾ ਕੈਂਪ

PPN0511201808ਪਠਾਨਕੋਟ, 5 ਨਵੰਬਰ (ਪੰਜਾਬ ਪੋਸਟ ਬਿਊਰੋ) – “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਧਾਰ ਬਲਾਕ ਦੇ ਪਿੰਡ ਦੁਰੰਗ ਖੱਡ (ਕੋਠੇ ਹੱਟੀਆ) ਵਿਖੇ ਪਸੂ ਭਲਾਈ ਅਤੇ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ।ਕੈਂਪ ਵਿੱਚ ਡਾ. ਵਿਜੈ ਕੁਮਾਰ ਵੈਟਨਰੀ ਅਫਸ਼ਰ ਘੋਹ, ਡਾ. ਗੁਲਸ਼ਨ ਚੰਦ ਵੈਟਨਰੀ ਅਫਸ਼ਰ ਸਰਕਾਰੀ ਪੋਲੀ ਕਲੀਨਿਕ ਪਠਾਨਕੋਟ ਅਤੇ ਪਵਨ ਸਰਮਾ ਰਿਟਾਇਰਡ ਵੈਟਨਰੀ ਇੰਸਪੈਕਟਰ ਵਿਸ਼ੇਸ਼ ਤੋਰ `ਤੇ ਹਾਜ਼ਰ ਹੋਏ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਵਿਜੈ ਕੁਮਾਰ ਨੇ ਦੱਸਿਆ ਕਿ ਹਰ ਛੁੱਟੀ ਵਾਲੇ ਦਿਨ ਪਿੰਡਾਂ ਵਿੱਚਲਗਾਇਆ ਜਾਣ ਵਾਲਾ ਇਹ ਕੈਂਪ ਜਿਲ੍ਹਾ ਪਠਾਨਕੋਟ ਦਾ 62ਵਾਂ ਕੈਂਪ ਹੈ।ਉਨਾਂ ਨੇ ਪਸ਼ੂ ਪਾਲਕਾਂ ਨੂੰ ਕਿਹਾ ਕਿ ਦੁੱਧ ਤੋਂ  ਬਣਾਈਆਂ ਜਾ ਰਹੀਆਂ ਮਿਲਾਵਟੀ ਚੀਜਾਂ ਜਿਵੇ ਬਰਫੀ, ਦੁੱਧ, ਘਿਓ, ਮੱਖਣ ਆਦਿ ਤੋਂ ਹਮੇਸ਼ਾਂ ਦੂਰ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਘਰਾਂ ਵਿੱਚ ਦੁੱਧ ਦੇਣ ਵਾਲੇ ਜਾਨਵਰਾਂ ਦੀ ਗਿਣਤੀ ਦਿਨ ਪ੍ਰਤੀਦਿਨ ਘੱਟ ਹੋ ਰਹੀ ਹੈ।ਅਗਰ ਅਸੀਂ ਅਪਣੇ ਘਰਾਂ ਵਿੱਚ ਦੁੱਧ ਦੇਣ ਵਾਲੇ ਪਸ਼ੂਆਂ ਦੀ ਸੰਖਿਆ ਵਿੱਚ ਵਾਧਾ ਕਰਾਂਗੇ ਤਾਂ ਹੀ ਮਿਲਾਵਟੀ ਦੁੱਧ ਪਦਾਰਥਾਂ ਤੋਂ ਬੱਚ ਸਕਦੇ ਹਾਂ।
ਡਾ. ਵਿਜੈ ਕੁਮਾਰ ਨੇ ਵਿਭਾਗ ਵੱਲੋਂ ਮੂੰਹ ਖੂਰ ਦੀ ਵੈਕਸੀਨ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਜਿਲ੍ਹਾ ਪਸ਼ੂ ਪਾਲਣ ਵਿਭਾਗ ਪਠਾਨਕੋਟ ਵਲੋਂ ਮੂੰਹ ਖੂਰ ਵੈਕਸੀਨ ਲਗਾਉਣ ਲਈ ਜਿਲ੍ਹੇ ਅੰਦਰ ਡੋਰ ਟੂ ਡੋਰ ਸਰਵੇ ਕੀਤਾ ਜਾ ਰਿਹਾ ਹੈ ਅਤੇ ਪਸੂਆਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਹ ਵੈਕਸੀਨ ਵਿਭਾਗ ਵਲੋਂ ਪੂਰੀ ਤਰ੍ਹਾਂ ਫ੍ਰੀ ਲਗਾਈ ਜਾਂਦੀ ਹੈ।ਡਾਕਟਰਾਂ ਦੀ ਟੀਮ ਵੱਲੋਂ ਪਿੰਡ ਦੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਲਈ ਮੁਫਤ ਦਵਾਈਆਂ ਦਿੱਤੀਆਂ ਗਈਆਂ।ਇਸ ਮੋਕੇ ਜੈਮਲ ਸਿੰਘ, ਗੁਲਜਾਰ ਸਿੰਘ, ਸਰਪੰਚ ਸੁਭਾਸ ਸਿੰਘ, ਸਤੀਸ ਮੋਹਣ, ਅਮਰ ਸਿੰਘ, ਸਮਸੇਰ ਸਿੰਘ, ਕੇਹਰ ਸਿੰਘ, ਜਸਵੀਰ ਸਿੰਘ, ਅਨਿਲ ਕੁਮਾਰ, ਕਰਤਾਰ ਸਿੰਘ, ਮਹਾਸੂ ਰਾਮ, ਵਿਮਨ ਜੋਸੀ, ਰੋਹਿਤ ਸਾਸਤਰੀ, ਪ੍ਰੀਤਮ ਸਿੰਘ, ਪਰਸ ਰਾਮ, ਨਰਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।

 

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply