ਜੰਡਿਆਲਾ, 6 ਨਵੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਤਿਉਹਾਰਾਂ ਦੇ ਦਿਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਥੇ ਬਜ਼ਾਰ, ਦੁਕਾਨਾਂ ਅਤੇ ਘਰਾਂ ਨੂੰ ਬਹੁਤ ਹੀ
ਵਧੀਆ ਤਰੀਕੇ ਨਾਲ ਸਜਾਇਆ ਜਾ ਰਿਹਾ ਹੈ, ਉਥੇ ਆਮ ਲੋਕਾਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਵਲੋਂ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਜ਼ਿਲ੍ਹਾ ਪ੍ਰਸ਼ਾਸਨ ਵਲੋਂ ਈਕੋ-ਫਰੈਂਡਲੀ ਦੀਵਾਲੀ ਅਤੇ ਗਰੀਨ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਵਲੋਂ ਅੱਜ ਪਿੰਗਲਾਵਾੜਾ ਵਿਖੇ ਦੀਵਾਲੀ ਮਨਾਈ ਗਈ।
ਇਸ ਮੌਕੇ ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀ.ਈ.ਓ ਮੈਡਮ ਕੋਮਲ ਮਿੱਤਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਆਯੋਜਨ ਇੱਕ ਨਿੱਜੀ ਰੇਡੀਓ ਦੇ ਕੰਪਨੀ ਨਾਲ ਮਿਲ ਕੀਤਾ ਗਿਆ।ਪਿੰਗਲਵਾੜਾ ਦੇ ਬੱਚਿਆਂ ਨੂੰ ਇਕ ਹਾਲ ਵਿੱਚ ਇਕੱਠੇ ਕਰਕੇ ਸਭਿਆਚਾਰਕ ਪ੍ਰੋਗਰਾਮ ਕੀਤਾ ਗਿਆ ਅਤੇ ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਮਨਾਉਣ ਦਾ ਸੰਦੇਸ਼ ਦਿੱਤਾ।ਮੈਡਮ ਕੋਮਲ ਮਿੱਤਲ ਨੇ ਪਿੰਗਲਵਾੜਾ ਦੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਕਿਸ ਤਰ੍ਹਾਂ ਦੀ ਦੀਵਾਲੀ ਮਨਾਉਣ ਬਾਰੇ ਪੁੱਛਿਆ ਤਾਂ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਜਵਾਬ ਦਿੱਤੇ।
ਸੀ:ਈ:ਓ ਸਮਾਰਟ ਸਿਟੀ ਨੇ ਕਿਹਾ ਕਿ ਦੀਵਾਲੀ ਵਰਗੇ ਵੱਡੇ ਤਿਉਹਾਰ ਸਭ ਲਈ ਖੁਸ਼ੀਆਂ ਲੈ ਕੇ ਆਉਂਦੇ ਹਨ ਸਾਨੂੰ ਇਨ੍ਹਾਂ ਤਿਓਹਾਰਾਂ ਮੌਕੇ ਪ੍ਰਦੂਸ਼ਣ ਫੈਲਾਅ ਕੇ ਜਾਂ ਲਾਪ੍ਰਵਾਹੀ ਵਰਤ ਕੇ ਇੰਨ੍ਹਾਂ ਖੁਸ਼ੀਆਂ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੀਦਾ।ਉਨ੍ਹਾਂ ਵਲੋਂ ਬੱਚਿਆਂ ਨੂੰ ਵਿਸ਼ੇਸ਼ ਤੌਹਫੇ ਦੇਣ ਦੇ ਨਾਲ ਨਾਲ ਪਿੰਗਲਵਾੜਾ ਵੱਲੋਂ ਕੀਤੇ ਗਏ ਕੰਮਾਂ ਦੀ ਸਰਾਹਨਾ ਵੀ ਕੀਤੀ।
ਰੇਡੀਓ ਵਲੋਂ ਸਟੇਸ਼ਨ ਹੈਡ ਵਿਕਾਸ, ਰਾਹੁਲ, ਆਰ.ਜੇ ਸਮੀਰ, ਆਰ.ਜੇ ਸਨਾਂ, ਅੰਮਿ੍ਰਤਸਰ ਸਮਾਰਟ ਸਿਟੀ ਤੋਂ ਮਿੱਤਰਾ, ਅਭੀਜੀਵ ਸਿੰਘ, ਹਰਸ਼, ਅਦਿੱਤੀ, ਜੈਪਾਲ ਸਿੰਘ, ਪਿੰਗਲਵਾੜਾ ਤੋਂ ਯੋਗੇਸ਼ ਅਤੇ ਕਮਿਉਨੀਕੇਸ਼ਨ ਸਪੈਸ਼ਲਿਸਟ ਰਮਨਪ੍ਰੀਤ ਕੌਰ ਵੀ ਹਾਜ਼ਰ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media