ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਦਿਵਾਲੀ ਦਾ ਤਿਉਹਾਰ ਮਨਾਉਣ ਤੋਂ ਪਹਿਲਾਂ
ਵਿਦਿਆਰਥੀਆਂ ਨੇ ਅੰਮ੍ਰਿਤਸਰ `ਚ ਹੋਏ ਦਰਦਨਾਕ ਰੇਲ ਹਾਦਸੇ ਵਿੱਚ ਜਾਨਾਂ ਗਵਾ ਚੁੱਕੇ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਭਗਵਾਨ ਸ੍ਰੀ ਰਾਮ ਚੰਦਰ ਜੀ ਅੱਗੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਅਤੇ ਮੁਕਤੀ ਲਈ ਅਰਦਾਸ ਕੀਤੀ।ਇਸ ਉਪਰੰਤ ਉਨਾਂ ਦਿਵਾਲੀ ਦੇ ਸਹੀ ਅਰਥਾਂ ਨੂੰ ਰੂਪਮਾਨ ਕਰਦਾ ਨਾਟਕ ਖੇਡਿਆ । ਵਿਦਿਆਰਥੀਆਂ ਦੁਆਰਾ ਧਾਰਮਿਕ ਸ਼ਬਦ ਵੀ ਗਾਏ ਗਏ।ਪਟਾਕਾ ਰਹਿਤ ਦਿਵਾਲੀ ਮਨਾਉਣ ਦਾ ਸੰਦੇਸ਼ ਦੇਂਦਿਆਂ ਬੱਚਿਆਂ ਨੇ ਕਿਹਾ ਕਿ ਦਿਵਾਲੀ `ਤੇ ਪਟਾਕਿਆਂ ਦੀ ਖਰੀਦ ਕਰ ਕੇ ਖ਼ਰਚ ਕਰਨ ਦੀ ਬਜਾਏ ਉਨ੍ਹਾਂ ਪੈਸਿਆਂ ਨਾਲ ਗਰੀਬਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਇਸ ਦਿਨ ਨੂੰ `ਰਿਸ਼ੀ ਨਿਰਵਾਣ ਦਿਵਸ` ਵੀ ਕਿਹਾ ਜਾਂਦਾ ਹੈ।ਇਸ ਦਿਨ ਹਿੰਦੂ ਧਰਮ ਦੇ ਮਹਾਨ ਸੁਧਾਰਕ ਮਹਾਰਿਸ਼ੀ ਦਇਆਨੰਦ ਜੀ ਸਵਰਗ ਸੁਧਾਰ ਗਏ ਸਨ।ਵਿਦਿਆਰਥੀਆਂ ਨੇ ਸਵਾਮੀ ਦਇਆਨੰਦ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦਾ ਪ੍ਰਣ ਲਿਆ ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀਕਾਲਜ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਸਰਬ ਸਾਂਝੇ ਤਿਉਹਾਰ `ਤੇ ਆਪਣੀਆਂ ਸ਼ੁੱਭ-ਕਾਮਨਾਵਾਂ ਭੇਜੀਆਂ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਬਿਨਾਂ ਪਟਾਕਿਆਂ ਦਿਵਾਲੀ ਮਨਾਉਣ ਅਤੇ ਦੇਸ਼ ਦੀ ਏਕਤਾ `ਤੇ ਜੋਰ ਦਿੰਦੇ ਹੋਏ ਵੈਦਿਕ ਮੁੱਲਾਂ ਨੂੰ ਗ੍ਰਹਿਣ ਕਰਨ ਲਈ ਕਿਹਾ ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media