ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – `ਨੌਜਵਾਨ ਹੀ ਦੇਸ਼ ਦੇ ਨਿਰਮਾਤਾ ਹੁੰਦੇ ਨੇ, ਹਰ ਨੌਜਵਾਨ ਨੂੰ ਆਪਣਾ ਜੀਵਨ ਟੀਚਾ ਜਿੰਨੀ ਜਲਦੀ ਹੋ

ਸਕੇ ਨਿਰਧਾਰਿਤ ਕਰ ਲੈਣਾ ਚਾਹੀਦਾ ਹੈ ਕਿਉਂਕਿ ਫੋਕਸ ਅਪਰੋਚ ਨਾਲ ਵੱਡੀ ਤੋਂ ਵੱਡੀ ਪ੍ਰਾਪਤੀ ਕੀਤੀ ਜਾ ਸਕਦੀ ਹੈ।` ਇਹ ਵਿਚਾਰ ਮੈਡਮ ਕੋਮਲ ਮਿੱਤਲ ਸੀ.ਈ.ਓ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਨੇ ਸੰਸਾਰ ਟਾਊਨ ਪਲੈਨਿੰਗ ਦਿਵਸ ਮੌਕੇ ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ ਦੇ ਵਿਦਿਆਰਥੀਆਂ ਨਾਲ ਇਕ ਦਿਨਾਂ ਸੈਮੀਨਾਰ ਦੌਰਾਨ ਸਾਂਝੇ ਕੀਤੇ ਗਏ।ੱ
ਸੈਮੀਨਾਰ ਦਾ ਵਿਸ਼ਾ `ਅੰਮਿ੍ਰਤਸਰ ਸਮਾਰਟ ਸਿਟੀ ਪ੍ਰੋਜੈਕਟਸ ਅਤੇ ਟਾਉਨ ਪਲੈਨਿੰਗ ਦਾ ਮਹੱਤਵ` ਸੀ। ਸੈਮੀਨਾਰ ਦੇ ਮੁੱਖ ਮਹਿਮਾਨ ਸੀ.ਈ.ਓ ਸਮਾਰਟ ਸਿਟੀ ਅੰਮ੍ਰਿਤਸਰ ਨੇ ਸਮਾਰਟ ਸਿਟੀ ਮਿਸ਼ਨ ਅਧੀਨ ਅੰਮ੍ਰਿਤਸਰ ਵਿੱਚ ਸ਼ੁਰੂ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਅਤੇ ਟਾਊਨ ਪਲਾਨਿੰਗ ਦੇ ਮਹੱਤਵ ਬਾਰੇ ਸਮਝਾਇਆ।
ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ ਦੇ ਮੈਨਿਜਿੰਗ ਡਾਇਰੈਕਟਰ ਡਾ. ਰਜਨੀਸ਼ ਅਰੋੜਾ ਤੇ ਪਿ੍ਰੰਸੀਪਲ ਅੰਮ੍ਰਿਤਸਰ ਕਾਲਜ ਆਫ ਇੰਜਨਿਅਰਿੰਗ ਐਂਡ ਟੈਕਨਾਲੌਜੀ ਡਾ. ਵੀ.ਕੇ ਬੰਗਾ ਨੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ। ਡਾ. ਰਜਨੀਸ਼ ਅਰੋੜਾ ਨੇ ਕਿਹਾ ਕਿ ਅੰਮ੍ਰਿਤਸਰ ਸਿਰਫ ਇਕ ਟੂਰਿਸਟ ਸਿਟੀ ਨਹੀਂ ਸਗੋਂ ਇਹ ਸਿਖਿਆ ਦਾ ਵੀ ਬਹੁਤ ਵੱਡਾ ਕੇਂਦਰ ਹੈ, ਜਿਥੇ ਗੁਰੂ ਨਾਨਕ ਦੇਵ ਯੁਨੀਵਰਸਿਟੀ, ਖਾਲਸਾ ਕਾਲਜ, ਡੀ.ਏ.ਵੀ ਕਾਲਜ, ਸਰਕਾਰੀ ਮੈਡੀਕਲ ਕਾਲਜ, ਹਿੰਦੂ ਕਾਲਜ, ਬੀ.ਬੀ ਕੇ ਡੀ.ਏ.ਵੀ ਕਾਲਜ ਵੁਮੈਨ, ਸਰੂਪ ਰਾਣੀ ਸਰਕਾਰੀ ਕਾਲਜ ਵੁਮੈਨ ਜਿਹੇ ਅਨੇਕ ਵਿਦਿਅਕ ਅਦਾਰੇ ਹਨ ਜੋ ਸੰਸਾਰ ਪੱਧਰ ਦੀ ਸਿੱਖਿਆ ਪ੍ਰਦਾਨ ਕਰ ਰਹੇ ਹਨ।ਸਮਾਰਟ ਸਿਟੀ ਮਿਸ਼ਨ ਤਹਿਤ ਇਸ ਪਾਸੇ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਮੈਡਮ ਇੰਦੂ ਵਰਮਾ ਵਾਇਸ ਪ੍ਰੈਜ਼ੀਡੈਂਟ ਵਾਇਸ ਆਫ ਅੰਮ੍ਰਿਤਸਰ ਨੇ ਨੌਜਵਾਨਾਂ ਨੂੰ ਸਮਾਰਟ ਸਿਟੀ ਦੇ ਸਮਾਰਟ ਸਿਟੀਜ਼ਨ ਬਨਣ ਲਈ ਇਮਾਨਦਾਰੀ, ਸਿਆਣਪ-ਸਮਝਦਾਰੀ, ਨਿਯਮਾਂ ਦੀ ਪਾਲਣਾ, ਸ਼ਹਿਰ ਅਤੇ ਜਨਤਕ ਸੰਪਤੀ ਦੀ ਸਾਂਭ-ਸੰਭਾਲ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਪ੍ਰੋ. ਬਲਵਿੰਦਰ ਸਿੰਘ ਸਲਾਹਕਾਰ ਅੰਮ੍ਰਿਤਸਰ ਸਮਾਰਟ ਸਿਟੀ ਲਿਮ., ਅੰਮ੍ਰਿਤਸਰ ਵਿਕਾਸ ਮੰਚ ਤੋਂ ਗੁਰਦਿਆਲ ਸਿੰਘ ਸੰਯੁਕਤ ਸਕੱਤਰ, ਕੁਲਦੀਪ ਸਿੰਘ ਸਹਾਇਕ ਸਕੱਤਰ, ਅੰਮ੍ਰਿਤਸਰ ਸਮਾਰਟ ਸਿਟੀ ਤੋਂ ਰਮਨਪ੍ਰੀਤ ਕੌਰ ਹਾਜ਼ਰ ਸਨ।
Punjab Post Daily Online Newspaper & Print Media