Thursday, October 8, 2026

ਇਸਪਾਤ ਮੰਤਰੀ ਵਲੋਂ ਕੇਂਦਰੀ ਮੰਤਰੀ ਅਨੰਤ ਕੁਮਾਰ ਦੇ ਅਕਾਲ ਚਲਾਣੇ ‘ਤੇ ਅਫਸੋਸ

ਦਿੱਲੀ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਇਸਪਾਤ ਮੰਤਰੀ ਚੌਧਰੀ ਬੀਰੇਂਦਰ ਸਿੰਘ ਨੇ ਕੇਂਦਰੀ ਰਸਾਇਣ ਤੇ ਖਾਦ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ Anant Kumarਅਨੰਤ ਕੁਮਾਰ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟ ਕੀਤਾ ਹੈ।ਇੱਕ ਬਿਆਨ ਵਿੱਚ ਇਸਪਾਤ ਮੰਤਰੀ ਨੇ ਕਿਹਾ ਕਿ ਸ਼੍ਰੀ ਅਨੰਤ ਕੁਮਾਰ ਚੰਗੀ ਸੋਚ ਅਤੇ ਭਾਵਨਾਵਾਂ ਵਾਲੇ ਵਿਅਕਤੀ ਸਨ ਅਤੇ ਦਾਇਆਭਾਵ ਤੇ ਸੇਵਾ ਦੇ ਪ੍ਰਤੀਕ ਸਨ ।ਚੌਧਰੀ ਬੀਰੇਂਦਰ ਸਿੰਘ ਨੇ ਸ਼੍ਰੀ ਕੁਮਾਰ ਦੀਆਂ ਸੰਗਠਨ ਸਮਰੱਥਾਵਾਂ ਅਤੇ ਉਨ੍ਹਾਂ ਦੀ ਅਗਵਾਈ ਦੇ ਗੁਣਾਂ ਨੂੰ ਯਾਦ ਕਰਦਿਆਂ ਕਿਹਾ ਕਿ ਇੱਕ ਅਨੁਭਵੀ ਪਾਰਲੀਮੈਂਟੇਰੀਅਨ ਵਜੋਂ ਉਨ੍ਹਾਂ ਨੇ ਹਮੇਸ਼ਾ ਇੱਕ ਅਮਿੱਟ ਛਾਪ ਛੱਡੀ ਹੈ।ਇਸਪਾਤ ਮੰਤਰੀ ਨੇ ਕਿਹਾ ਕਿ ਉਹ ਦੁਖ ਦੀ ਇਸ ਘੜੀ ਵਿੱਚ ਦੁੱਖੀ ਪਰਿਵਾਰ ਨਾਲ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਵਿੱਚ ਸ਼ਾਮਲ ਹਨ।ਸ਼੍ਰੀ ਅਨੰਤ ਕੁਮਾਰ ਅੱਜ ਤੜਕੇ ਬੰਗਲੂਰੂ ਵਿੱਚ ਚਲਾਣਾ ਕਰ ਗਏ ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply