ਧੂਰੀ, 15 ਨਵੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਅਗਰਵਾਲ ਵੂਮੈਨ ਸਭਾ ਵੱਲੋਂ ਪ੍ਰਧਾਨ ਪੂਜਾ ਜਿੰਦਲ ਦੀ ਅਗੁਵਾਈ ਵਿੱਚ ਬਾਲ ਦਿਵਸ ਮੌਕੇ ਗਰੀਬ
ਲੋੜਵੰਦ ਬੱਚਿਆਂ ਨੂੰ ਜਰਸੀਆਂ, ਬੂਟ, ਜੁਰਾਬਾਂ, ਕੋਟੀਆਂ, ਕੰਬਲ ਆਦਿ ਵੰਡ ਕੇ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ। ਸੰਸਥਾ ਦੀ ਪ੍ਰਧਾਨ ਪੂਜਾ ਜ਼ਿੰਦਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਗਰਵਾਲ ਵੂਮੈਨ ਸਭਾ ਦੀਆਂ ਮੈਂਬਰਜ਼ਾਂ ਵੱਲੋਂ ਵੱਖ-ਵੱਖ ਪਰਿਵਾਰਾਂ ਵਿੱਚੋਂ ਗਰੀਬ ਬੱਚਿਆਂ ਦੀ ਸਹਾਇਤਾ ਲਈ ਪੁਰਾਣੇ ਬੂਟ, ਜਰਸੀਆਂ, ਕੰਬਲ, ਕੱਪੜੇ ਆਦਿ ਇਕੱਠੇ ਕੀਤੇ ਗਏ ਸਨ ਅਤੇ ਇਸ ਸਮਾਨ ਵਿੱਚ ਕੁੱਝ ਨਵਾਂ ਸਮਾਨ ਵੀ ਖਰੀਦਿਆ ਗਿਆ ਸੀ ਅਤੇ ਇਹ ਸਮਾਨ ਬਾਲ ਦਿਵਸ ਮੌਕੇ ਲੋੜਵੰਦ ਬੱਚਿਆਂ ਨੂੰ ਵੰਡਿਆ ਗਿਆ ਹੈ।ਉਹਨਾਂ ਕਿਹਾ ਕਿ ਵੂਮੈਨ ਅੱਗਰਵਾਲ ਸਭਾ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕੀਤੇ ਜਾਣਗੇ।ਇਸ ਮੌਕੇ ਰਾਖੀ, ਸੀਮਾ, ਰੀਟਾ, ਕਣਿਕਾ ਅਤੇ ਜਿੰਮੀ ਆਦਿ ਵੀ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media