ਅੰਮ੍ਰਿਤਸਰ, 17 ਨਵੰਬਰ (ਪੰਜਾਬ ਪੋਸਟ ਬਿਊਰੋ) – ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜੱਦੋਜਹਿਦ ਕਰ ਰਹੀ ਜਥੇਬੰਦੀ ਸੰਗਤ ਲਾਂਘਾ ਕਰਤਾਰਪੁਰ ਨੇ ਸੰਗਰਾਂਦ
ਦੇ ਦਿਹਾੜੇ `ਤੇ ਲਾਂਘਾ ਖੁੱਲਣ ਲਈ ਅਕਾਲਪੁਰਖ ਪ੍ਰਮੇਸ਼ਰ ਅੱਗੇ ਅਰਦਾਸ ਕੀਤੀ ਕਿ ਉਹ ਕੇਂਦਰ ਸਰਕਾਰ ਨੂੰ ਸੁਮੱਤ ਬਖਸ਼ੇ ਕਿ ਲਾਂਘਾ ਖੁੱਲੇ ਤੇ ਦੋਵਾਂ ਗਰੀਬ ਮੁਲਕਾਂ, ਭਾਰਤ ਤੇ ਪਾਕਿਸਤਾਨ ਦਰਮਿਆਨ ਅਮਨ ਹੋਵੇ।
ਲਾਂਘਾ ਖੁੱਲਣ ਵਿਚ ਹੋ ਰਹੀ ਦੇਰੀ ਕਰਕੇ ਸੰਗਤਾਂ ਵਿਚ ਰੋਸ ਵੇਖਿਆ ਗਿਆ ਹੈ ਤੇ ਹਰ ਕੋਈ ਦੁੱਖੀ ਹੋ ਰਿਹਾ ਸੀ ਕਿ ਪੰਥ ਦੀ ਨੁੰਮਾਇਦਾ ਜਥੇਬੰਦੀ ਅਕਾਲੀ ਦਲ ਦੇ ਸ਼੍ਰੋਮਣੀ ਲੀਡਰਾਂ ਦਾ ਲਾਂਘੇ ਬਾਬਤ ਰਵੱਈਆ ਮਨਫੀ ਹੈ।ਸੰਗਤਾਂ ਨੇ ਅਕਾਲੀ ਦਲ ਨੂੰ ਅਪੀਲ ਕੀਤੀ ਕਿ ਪਾਰਟੀ ਵਿਚ ਸੁਧਾਰ ਕੀਤਾ ਜਾਵੇ, ਕਿਉਕਿ ਹਰ ਗੁਰਸਿੱਖ ਪਿਛਲੇ 70 ਸਾਲਾਂ ਤੋਂ ਵਿਛੜੇ ਅਸਥਾਨਾਂ ਦੇ ਦਰਸ਼ਨਾਂ ਲਈ ਅਰਦਾਸਾਂ ਕਰ ਰਿਹਾ ਹੈ।
ਅਰਦਾਸ ਉਪਰੰਤ ਜਥੇ ਦੇ ਮੁੱਖੀ ਬੀ. ਐਸ.ਗੁਰਾਇਆ ਨੇ ਕਿਹਾ ਕਿ ਅਜਕਲ੍ਹ ਪਾਕਿਸਤਾਨੀ ਧੁੱਸੀ ਉਤੇ ਸਰਕੜਾ ਕਾਫੀ ਉੱਚਾ ਹੋ ਚੁੱਕਾ ਹੈ, ਜਿਸ ਕਰਕੇ ਦਰਸ਼ਨਾਂ ਵਿਚ ਵੀ ਦਿੱਕਤ ਆ ਰਹੀ ਹੈ।
ਉਨਾਂ ਦੱਸਿਆ ਕਿ ਜਥੇ ਨੇ ਸਰਕੜੇ ਬਾਬਤ ਪਾਕਿਸਤਾਨੀ ਹਕੂਮਤ ਨੂੰ ਲਿਖਿਆ ਤੇ ਫੋਨ ਰਾਹੀਂ ਵੀ ਬੇਨਤੀਆਂ ਕੀਤੀਆਂ ਅਤੇ ਔਕਾਫ ਬੋਅਡ ਨੂੰ ਈਮੇਲ ਵੀ ਕੀਤੀ ਗਈ ਹੈ ਹਨ।ਪਰ ਪਾਕਿਸਤਾਨੀ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੇ ਸਰਕੜਾ ਵੱਢਣ ਲਈ ਹਾਮੀ ਨਹੀ ਭਰੀ।ਬਲਕਿ ਇਕ ਅਫਸਰ ਨੇ ਕਿਹਾ ਕਿ ਸਾਡੇ ਵਾਸਤੇ ਇਹ ਸੰਭਵ ਨਹੀ ਕਿ ਅਸੀ ਦਰਸ਼ਨਾਂ ਵਿਚ ਆ ਰਹੀਆਂ ਰੁਕਾਵਟਾਂ ਦੂਰ ਕਰੀਏ।ਅਫਸਰ ਨੇ ਕਿਹਾ ਕਿ ਕਲ੍ਹ ਨੂੰ ਕਿਸੇ ਕਿਸਾਨ ਨੇ ਰਾਹ ਵਿਚ ਰੁੱਖ ਲਾ ਦਿਤੇ ਤਾਂ ਉਹ ਵੀ ਕਟਵਾ ਨਹੀ ਸਕਣਗੇ। ਉਨਾਂ ਦਾ ਕਹਿਣਾ ਸੀ ਕਿ ਜਦੋਂ ਪਾਕਿਸਤਾਨ ਸਰਕਾਰ ਰਸਤਾ ਹੀ ਦੇਣ ਨੂੰ ਤਿਆਰ ਹੈ ਤੇ ਇਹ ਘਾਹ ਫੂਸ ਵੱਢਣ ਵਾਸਤੇ ਉਨਾਂ ਨੂੰ ਨਾ ਕਹੋ।
ਇਸ ਮੌਕੇ ਬਾਬਾ ਕੁਲਦੀਪ ਸਿੰਘ, ਭਜਨ ਸਿੰਘ ਰੋਡਵੇਜ, ਸਰਬਜੀਤ ਸਿੰਘ ਕਲਸੀ, ਮਨੋਹਰ ਸਿੰਘ ਚੇਤਨਪੁਰਾ, ਸਾਹਿਬ ਦਿਆਲ ਸ਼ਰਮਾ, ਤਰਸੇਮ ਸਿੰਘ ਬੱਲ, ਰਤਨ ਸਿੰਘ, ਬਲਵਿੰਦਰ ਸਿੰਘ ਗੁਰਬਚਨ ਸਿੰਘ ਸੁਲਤਾਨਵਿੰਡ ਕੁੱਝ ਹੋਰ ਰਾਜਨੀਤਕ ਨੇੱਤਤੇ ਵੱਡੀ ਤਾਦਾਦ ਵਿਚ ਸ਼ਰਧਾਲੂ ਮੌਜੂਦ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media