Thursday, March 5, 2026

19ਵੀਆਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਰਾਜ ਪੱਧਰੀ ਖੇਡਾਂ ਦਾ ਇਨਾਮ ਵੰਡ ਸਮਾਰੋਹ ਆਯੋਜਿਤ

PUNB1801201819ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਮੁੱਖ ਸ਼ਾਖਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ.ਪਬਲਿਕ ਸਕੂਲ ਜੀ.ਟੀ ਰੋਡ ਦਾ ਵਾਤਾਵਰਨ ਅੱਜ ਵਿਸ਼ੇਸ਼ ਉਤਸ਼ਾਹ ਅਤੇ ਆਨੰਦ ਨਾਲ ਭਰ ਗਿਆ।ਜਦੋਂ 19ਵੀਆਂ ਰਾਜ ਪੱਧਰੀ ਖੇਡ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਆਨਰੇਰੀ ਸਕੱਤਰ ਤੇ ਨਰਿੰਦਰ ਸਿੰਘ ਖੁਰਾਣਾ ਮੁੱਖ ਮਹਿਮਾਨ ਵਜੋਂ ਅਤੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਕੂਲ ਸ਼ਬਦ ਨਾਲ ਸਮਾਰੋਹ ਆਰੰਭ ਕੀਤਾ ਗਿਆ।ਜੀ.ਟੀ ਰੋਡ ਸਕੂਲ ਵਿੱਚ ਤਾਈਕਵਾਡੋਂ, ਬੈਡਮਿੰਨਟਨ, ਸ਼ਤਰੰਜ, ਰੱਸੀ ਟੱਪਣਾ ਖੇਡ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।ਖੇਡ ਇੰਚਾਰਜ ਸ੍ਰੀਮਤੀ ਅੰਮ੍ਰਿਤਪਾਲ ਕੌਰ ਦੀ ਦੇਖ ਰੇਖ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 ਖਿਡਾਰੀਆਂ ਨੇ ਯੋਗਤਾ ਦਾ ਪ੍ਰਦਰਸ਼ਨ ਕੀਤਾ।ਸਕੂਲ ਦੇ ਪ੍ਰਿੰਸੀਪਲ/ ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਇਨਾਮ ਵੰਡ ਸਮਾਰੋਹ ਦੇ ਇਸ ਮੌਕੇ ਪ੍ਰਿੰਸੀਪਲ ਸੁਰ ਸਿੰਘ ਸ੍ਰੀਮਤੀ ਮਾਲਤੀ ਨਾਰੰਗ, ਪ੍ਰਿੰਸੀਪਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਅਟਾਰੀ, ਸ੍ਰੀਮਤੀ ਗੁਰਮਨਦੀਪ ਕੌਰ, ਪਿ੍ਰੰਸੀਪਲ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਸੇਲ ਸ੍ਰੀਮਤੀ ਹਰਮੀਤ ਕੌਰ ਸ਼ਾਮਿਲ ਸਨ।
ਖੇਡ ਮੁਕਾਬਲਿਆਂ ਅਨੁਸਾਰ ਸ਼ਤਰੰਜ ਪ੍ਰਤੀਯੋਗਿਤਾ `ਚ ਲੜਕਿਆਂ ਦੇ ਅੰਡਰ-14 ਗਰੁੱਪ ਵਿੱਚ ਬਸੰਤ ਐਵੀਨਿਊ ਨੇ ਪਹਿਲਾ ਸਥਾਨ, ਗੋਲਡਨ ਐਵੀਨਿਊ ਨੇ ਦੂਜਾ ਸਥਾਨ, ਜੀ.ਟੀ ਰੋਡ ਨੇ ਤੀਜਾ ਅਤੇ ਰਣਜੀਤ ਐਵੀਨਿਊ ਨੇ ਚੌਥਾ ਸਥਾਨ ਹਾਸਿਲ ਕੀਤਾ।ਲੜਕੀਆਂ ਦੀ ਟੀਮ ਵਿੱਚ ਜੀ.ਟੀ.ਰੋਡ ਨੇ ਪਹਿਲਾ ਸਥਾਨ, ਬਸੰਤ ਐਵੀਨਿਊ ਨੇ ਦੂਜਾ ਸਥਾਨ, ਗੋਲਡਨ ਐਵੀਨਿਊ ਨੇ ਤੀਜਾ ਅਤੇ ਰਣਜੀਤ ਐਵੀਨਿਊ ਨੇ ਚੌਥਾ ਸਥਾਨ ਹਾਸਿਲ ਕੀਤਾ।ਸ਼ਤਰੰਜ ਦੇ ਅੰਡਰ-17 ਗਰੁੱਪ ਵਿੱਚ ਬਸੰਤ ਐਵੀਨਿਊ ਨੇ ਪਹਿਲਾ ਸਥਾਨ, ਜੀ.ਟੀ ਰੋਡ ਨੇ ਦੂਜਾ, ਗੋਲਡਨ ਐਵੀਨਿਊ ਨੇ ਤੀਜਾ ਅਤੇ ਭਗਤਾਂਵਾਲਾਂ ਨੇ ਚੌਥਾ ਸਥਾਨ ਹਾਸਿਲ ਕੀਤਾ।ਲੜਕੀਆਂ ਦੀ ਟੀਮ ਵਿੱਚ ਜੀ.ਟੀ ਰੋਡ ਨੇ ਪਹਿਲਾ ਸਥਾਨ, ਬਸੰਤ ਐਵੀਨਿਊ ਨੇ ਦੂਜਾ ਸਥਾਨ, ਗੋਲਡਨ ਐਵੀਨਿਊ ਨੇ ਤੀਜਾ ਅਤੇ ਰਣਜੀਤ ਐਵੀਨਿਊ ਨੇ ਚੌਥਾ ਸਥਾਨ ਹਾਸਿਲ ਕੀਤਾ।
ਤਾਈਕਵਾਡੋਂ ਪ੍ਰਤੀਯੋਗਿਤਾ ਵਿੱਚ ਲੜਕਿਆਂ ਦੇ ਅੰਡਰ-14 ਗਰੁੱਪ ਵਿੱਚ ਤਰਨ ਤਾਰਨ ਨੇ ਪਹਿਲਾ ਸਥਾਨ, ਜੀ.ਟੀ.ਰੋਡ ਨੇ ਦੂਜਾ, ਭਗਤਾਂਵਾਲਾਂ ਨੇ ਤੀਜਾ ਅਤੇ ਗੋਲਡਨ ਐਵੀਨਿਊ ਨੇ ਚੌਥਾ ਸਥਾਨ ਹਾਸਿਲ ਕੀਤਾ ਜਦਕਿ ਅੰਡਰ-17 ਗਰੁੱਪ ਵਿੱਚ ਜੀ.ਟੀ ਰੋਡ ਨੇ ਪਹਿਲਾ ਸਥਾਨ, ਸੁਲਤਾਨਵਿੰਡ ਲਿੰਕ ਰੋਡ ਨੇ ਦੂਜਾ ਸਥਾਨ, ਤਰਨ ਤਾਰਨ ਨੇ ਤੀਜਾ ਅਤੇ ਮਜੀਠਾ ਬਾਈਪਾਸ ਨੇ ਚੌਥਾ ਸਥਾਨ ਹਾਸਿਲ ਕੀਤਾ।ਅੰਡਰ-19 ਦੀ ਟੀਮ ਵਿੱਚ ਜੀ.ਟੀ ਰੋਡ ਨੇ ਪਹਿਲਾ ਸਥਾਨ, ਸੁਲਤਾਨਵਿੰਡ ਲਿੰਕ ਰੋਡ ਨੇ ਦੂਜਾ ਸਥਾਨ, ਚੰਡੀਗੜ੍ਹ ਨੇ ਤੀਜਾ ਅਤੇ ਰਣਜੀਤ ਐਵੀਨਿਊ ਨੇ ਚੌਥਾ ਸਥਾਨ ਹਾਸਿਲ ਕੀਤਾ।
ਰੱਸੀ ਟੱਪਣਾ ਪ੍ਰਤੀਯੋਗਿਤਾ ਵਿੱਚ ਲੜਕਿਆਂ ਦੇ ਅੰਡਰ-14 ਗਰੁੱਪ ਵਿੱਚ ਜੀ.ਟੀ ਰੋਡ ਨੇ ਪਹਿਲਾ ਸਥਾਨ, ਗੋਲਡਨ ਐਵੀਨਿਊ ਨੇ ਦੂਜਾ ਸਥਾਨ, ਬਸੰਤ ਐਵੀਨਿਊ ਨੇ ਤੀਜਾ ਅਤੇ ਸੁਰ ਸਿੰਘ ਨੇ ਚੌਥਾ ਸਥਾਨ ਹਾਸਿਲ ਕੀਤਾ।ਲੜਕੀਆਂ ਦੀ ਟੀਮ ਵਿੱਚ ਗੋਲਡਨ ਐਵੀਨਿਊ ਨੇ ਪਹਿਲਾ ਸਥਾਨ, ਬਸੰਤ ਐਵੀਨਿਊ ਨੇ ਦੂਜਾ ਸਥਾਨ, ਜੀ.ਟੀ ਰੋਡ ਨੇ ਤੀਜਾ ਅਤੇ ਮਜੀਠਾ ਬਾਈਪਾਸ ਨੇ ਚੌਥਾ ਸਥਾਨ ਹਾਸਿਲ ਕੀਤਾ।ਅੰਡਰ-17 ਗਰੁੱਪ ਵਿੱਚ ਬਸੰਤ ਐਵੀਨਿਊ ਨੇ ਪਹਿਲਾ ਸਥਾਨ, ਜੀ.ਟੀ ਰੋਡ ਨੇ ਦੂਜਾ, ਗੋਲਡਨ ਐਵੀਨਿਊ ਨੇ ਤੀਜਾ ਅਤੇ ਸੁਰ ਸਿੰਘ ਨੇ ਚੌਥਾ ਸਥਾਨ ਹਾਸਿਲ ਕੀਤਾ। ਜਦਕਿ ਲੜਕੀਆਂ ਦੀ ਟੀਮ  ਵਿੱਚ ਬਸੰਤ ਐਵੀਨਿਊ ਨੇ ਪਹਿਲਾ ਸਥਾਨ, ਜੀ.ਟੀ ਰੋਡ ਨੇ ਦੂਜਾ, ਗੋਲਡਨ ਐਵੀਨਿਊ ਨੇ ਤੀਜਾ ਅਤੇ ਸੁਰ ਸਿੰਘ ਨੇ ਚੌਥਾ ਸਥਾਨ ਹਾਸਿਲ ਕੀਤਾ।ਬੈਡਮਿੰਟਨ ਪ੍ਰਤੀਯੋਗਿਤਾ ਵਿੱਚ ਲੜਕਿਆਂ ਦੇ ਅੰਡਰ-14 ਗਰੁੱਪ ਵਿੱਚ ਭਗਤਾਂਵਾਲਾਂ ਨੇ ਪਹਿਲਾ ਸਥਾਨ, ਤਰਨ ਤਾਰਨ ਨੇ ਦੂਜਾ, ਗੋਲਡਨ ਐਵੀਨਿਊ ਨੇ ਤੀਜਾ ਅਤੇ ਜੀ.ਟੀ ਰੋਡ ਨੇ ਚੌਥਾ ਸਥਾਨ ਹਾਸਿਲ ਕੀਤਾ।ਲੜਕੀਆਂ ਦੀ ਟੀਮ ਵਿੱਚ ਜੀ.ਟੀ ਰੋਡ ਨੇ ਪਹਿਲਾ ਸਥਾਨ, ਚੌਂਕ ਪਰਾਗਦਾਸ ਨੇ ਦੂਜਾ ਸਥਾਨ, ਬਸੰਤ ਐਵੀਨਿਊ ਨੇ ਤੀਜਾ ਅਤੇ ਗੋਲਡਨ ਐਵੀਨਿਊ ਨੇ ਚੌਥਾ ਸਥਾਨ ਹਾਸਿਲ ਕੀਤਾ।
ਬੈਡਮਿੰਟਨ ਪ੍ਰਤੀਯੋਗਤਾ ਵਿੱਚ ਲੜਕਿਆਂ ਦੇ ਅੰਡਰ-17 ਗਰੁੱਪ ਵਿੱਚ ਗੋਲਡਨ ਐਵੀਨਿਊ ਨੇ ਪਹਿਲਾ ਸਥਾਨ, ਭਗਤਾਂਵਾਲਾਂ ਨੇ ਦੂਜਾ, ਕਪੂਰਥਲਾ ਨੇ ਤੀਜਾ ਅਤੇ ਬਸੰਤ ਐਵੀਨਿਊ ਨੇ ਚੌਥਾ ਸਥਾਨ ਹਾਸਿਲ ਕੀਤਾ।ਜਦਕਿ ਲੜਕੀਆਂ ਦੀ ਟੀਮ ਵਿੱਚ ਭਗਤਾਂਵਾਲਾਂ ਨੇ ਪਹਿਲਾ ਸਥਾਨ, ਬਸੰਤ ਐਵੀਨਿਊ ਨੇ ਦੂਜਾ ਸਥਾਨ, ਜੀ.ਟੀ ਰੋਡ ਨੇ ਤੀਜਾ ਅਤੇ ਚੌਂਕ ਪਰਾਗਦਾਸ ਨੇ ਚੌਥਾ ਸਥਾਨ ਹਾਸਿਲ ਕੀਤਾ।ਅੰਡਰ-19 ਗਰੁੱਪ ਵਿੱਚ ਜੀ.ਟੀ ਰੋਡ ਨੇ ਪਹਿਲਾ ਸਥਾਨ, ਸੁਲਤਾਨਵਿੰਡ ਲਿੰਕ ਰੋਡ ਨੇ ਦੂਜਾ ਸਥਾਨ, ਰਣਜੀਤ ਐਵੀਨਿਊ ਨੇ ਮਜੀਠਾ ਬਾਈਪਾਸ ਨੇ ਚੌਥਾ ਸਥਾਨ ਹਾਸਿਲ ਕੀਤਾ।ਲੜਕੀਆਂ ਦੀ ਟੀਮ ਵਿੱਚ ਜੀ.ਟੀ ਰੋਡ ਨੇ ਪਹਿਲਾ ਸਥਾਨ, ਸੁਲਤਾਨਵਿੰਡ ਲਿੰਕ ਰੋਡ ਨੇ ਦੂਜਾ ਸਥਾਨ, ਰਣਜੀਤ ਐਵੀਨਿਊ ਨੇ ਮਜੀਠਾ ਬਾਈਪਾਸ ਨੇ ਚੌਥਾ ਸਥਾਨ ਹਾਸਿਲ ਕੀਤਾ।
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply