ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿਖੇ ਸੰਤ
ਨਿਰੰਕਾਰੀ ਭਵਨ ’ਚ ਚਲ ਰਹੇ ਧਾਰਮਿਕ ਸਮਾਗਮ ਮੌਕੇ ਹੋਏ ਹਮਲੇ ਦੀ ਕਰੜੇ ਸ਼ਬਦਾਂ ’ਚ ਨਿੰਦਾ ਕੀਤੀ।ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਆਈ.ਐਸ.ਆਈ ਏਜੰਸੀ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ, ਇਸ ਸਦਕਾ ਹੀ ਇਹੋ ਜਿਹੀ ਘਟਨਾਵਾਂ ਨੂੰ ਬਾਹਰਲੀਆਂ ਤਾਕਤਾਂ ਦੀ ਸ਼ਹਿ ਪ੍ਰਾਪਤ ਹੈ।ਛੀਨਾ ਨੇ ਹਮਲੇ ਦੌਰਾਨ ਮਾਰੇ ਗਏ ਵਿਅਕਤੀਆਂ ਦੀ ਮੌਤ ’ਤੇ ਗਹਿਰੇ ਦੁਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਹਮਲੇ ਦੀ ਇਸ ਕਾਰਵਾਈ ਨੇ ਇਹ ਸਿੱਧ ਕਰ ਦਿੱਤਾ ਹੈ ਪੰਜਾਬ ਦੀ ਮੌਜ਼ੂਦਾ ਕਾਂਗਰਸ ਸਰਕਾਰ ਸੂਬੇ ਦੀ ਕਾਨੂੰਨ ਤੇ ਵਿਵਸਥਾ ਬਰਕਰਾਰ ਰੱਖਣ ’ਚ ਅਸਫ਼ਲ ਸਿੱਧ ਹੋਈ ਹੈ।
ਉਨ੍ਹਾਂ ਕਿਹਾ ਖੁਫ਼ੀਆਂ ਏਜੰਸੀਆਂ ਵੱਲੋਂ ਪੰਜਾਬ ’ਚ ਦਹਿਸ਼ਤਗਰਦਾਂ ਦੇ ਦਾਖਲੇ ਹੋਣ ਸਬੰਧੀ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੀ ਸੁਰੱਖਿਆ ਪ੍ਰਤੀ ਕੋਈ ਸੰਜ਼ੀਦਗੀ ਨਹੀਂ ਵਿਖਾਈ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਖੇਤਰ ਅਦਲੀਵਾਲ ਵਿਖੇ ਹਿੰਸਾਵਾਦੀ ਲੋਕਾਂ ਵੱਲੋਂ ਉਕਤ ਘਟਨਾ ਨੂੰ ਅੰਜ਼ਾਮ ਦੇ ਦਿੱਤਾ ਗਿਆ, ਜਿਸ ’ਚ ਕਰੀਬ 3 ਲੋਕਾਂ ਦੀ ਮੌਤ ਅਤੇ 10 ਦੇ ਲਗਭਗ ਲੋਕ ਜਖ਼ਮੀ ਹੋ ਗਏ ਹਨ।ਛੀਨਾ ਨੇ ਮੌਕੇ ਦਾ ਜਾਇਜ਼ਾ ਲਿਆ ਉਥੇ ਉਨ੍ਹਾਂ ਨੇ ਹਸਪਤਾਲਾਂ ’ਚ ਜਾ ਕੇ ਜਖ਼ਮੀਆਂ ਦਾ ਹਾਲ-ਚਾਲ ਵੀ ਪੁੱਛਿਆ।ਛੀਨਾ ਨੇ ਕਿਹਾ ਕਿ ਬੀਤੇ ਦਿਨੀਂ ਖਤਰਨਾਕ ਅੱਤਵਾਦੀ ਜਾਕਰ ਮੂਸਾ ਨੂੰ ਵੇਖਿਆ ਗਿਆ ਸੀ, ਜਿਸ ਸਬੰਧੀ ਰੈਡ ਅਲਰਟ ਕਰਨ ਦੇ ਬਾਵਜੂਦ ਵੀ ਦਹਿਸ਼ਤਗਰਦਾਂ ਵੱਲੋਂ ਗ੍ਰਨੇਡ ਨਾਲ ਨਿਰੰਕਾਰੀ ਡੇੇਰੇ ’ਤੇ ਕੀਤੇ ਗਏ ਹਮਲੇ ਨੇ ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਪ੍ਰਤੱਖ ਕੀਤਾ ਹੈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media